ਕੋਰੋਨਾਵਾਇਰਸ ਨੂੰ ਲੈ ਕੇ ਅਨੋਖੇ ਅੰਦਾਜ਼ 'ਚ ਕਾਰਤਿਕ ਆਰੀਅਨ ਨੇ ਫੈਨਜ਼ ਨੂੰ ਕੀਤੀ ਅਪੀਲ, ਵੀਡੀਓ ਵਾਇਰਲ

ਕਾਰਤਿਕ ਆਰੀਅਨ ਇਕ ਵਾਰ ਫਿਰ ਆਪਣੇ 'ਪਿਆਰ ਦਾ ਪੰਚਨਾਮਾ' ਵਾਲੇ ਅੰਦਾਜ਼ 'ਚ ਨਜ਼ਰ ਆ ...

ਨਵੀਂ ਦਿੱਲੀ — ਕਾਰਤਿਕ ਆਰੀਅਨ ਇਕ ਵਾਰ ਫਿਰ ਆਪਣੇ 'ਪਿਆਰ ਦਾ ਪੰਚਨਾਮਾ' ਵਾਲੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਕਾਰਤਿਕ ਦੀ ਡੈਬਿਊ ਫਿਲਮ 'ਚ ਉਨ੍ਹਾਂ ਦੀ 5 ਮਿੰਟ ਲੰਬੀ ਮੋਨਲਾਗ ਤੁਹਾਨੂੰ ਯਾਦ ਹੋਵੇਗੀ। ਉਸ ਮੋਨਲਾਗ 'ਚ ਕਾਰਤਿਕ ਨੇ ਲੜਕੀਆਂ ਨੂੰ ਲੈ ਕੇ ਕੁਝ ਸ਼ਿਕਵੇ-ਸ਼ਿਕਾਇਤ ਕੀਤੀ ਸੀ ਪਰ ਇਸ ਵਾਰ ਕਾਰਤਿਕ ਨੇ ਜੋ ਮੋਨੋਲਾਗ ਕੀਤਾ ਹੈ, ਉਸ 'ਚ ਅਜਿਹੇ ਲੋਕਾਂ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਹੈ, ਜੋ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਬਾਵਜੂਦ ਸਿਹਤ ਸੰਗਠਨਾਂ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਕਾਰਤਿਕ ਦੀ ਟੀਮ ਅਨੁਸਾਰ ਮੋਨੋਲਾਗ ਦੀ ਸਕ੍ਰਿੱਪਟ ਖੁਦ ਕਾਰਤਿਕ ਨੇ ਲਿਖੀ ਹੈ। ਇਸ ਵੀਡੀਓ ਨੂੰ ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਸਮਾਜਿਕ ਦੂਰੀ ਬਣਾਉਣ ਲਈ ਮੇਰੇ ਅੰਦਾਜ਼ 'ਚ ਅਪੀਲ।

 
 
 
 
 
 
 
 
 
 
 
 
 
 

My Appeal in my Style Social Distancing is the only solution, yet 🙏🏽

A post shared by KARTIK AARYAN (@kartikaaryan) on Mar 19, 2020 at 8:01am PDT

ਜੈਕਲੀਨ ਦੇ ਇਸ ਹੋਟ ਯੋਗਾ ਨੂੰ ਦੇਖ ਕੇ ਤੁਸੀਂ ਵੀ ਹੋ ਜਾਓਗੇ ਮਦਹੋਸ਼, ਵੀਡੀਓ ਹੋਈ ਵੀਡੀਓ

ਦੱਸ ਦੱਈਏ ਕਿ ਵੀਰਵਾਰ ਸ਼ਾਮ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕਰਦੇ ਹੋਏ ਲੋਕਾਂ ਤੋਂ ਆਉਣ ਵਾਲੀ ਐਤਵਾਰ ਨੂੰ ਜਨਤਾ ਕਰਫਿਊ ਲਗਾਉਣ ਦੀ ਗੁਜ਼ਾਰਿਸ਼ ਕੀਤੀ ਹੈ। ਕਾਰਤਕਿ ਨੇ ਵੀ ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਅਜਿਹਾ ਕੋਈ ਵੀ ਕੰਮ ਨਾ ਕਰਨ ਦੀ ਅਪੀਲ ਕੀਤੀ, ਜਿਸ ਨਾਲ ਕੋਰੋਨਾਵਾਇਰਸ ਨੂੰ ਸਪੋਰਟ ਮਿਲੇ।

Hot Nora Fatehi ਦੇ ਇਸ ਦੇਸੀ ਅੰਦਾਜ਼ ਨੇ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਵਾਇਰਲ

ਕਾਰਤਿਕ ਦੇ ਇਸ ਅਨੋਖੇ-ਅੰਦਾਜ਼ੇ ਅਪੀਲ ਨੂੰ ਦੂਜੇ ਸੈਲੀਬ੍ਰਿਟੀ ਨੇ ਵੀ ਪਸੰਦ ਕੀਤਾ ਹੈ। ਵਰੁਣ ਧਵਨ, ਕ੍ਰਿਤੀ ਸੇਨਨ, ਅਰਜੁਨ ਕਪੂਰ, ਕਿਆਰਾ ਆਡਵਾਨੀ, ਜਾਹਨਵੀ ਕਪੂਰ, ਭੂਮੀ ਪੇਡਨੇਕਰ ਨੇ ਕਾਰਤਿਕ ਦੀ ਵੀਡੀਓ ਦੀ ਤਾਰੀਫ ਕਰਦੇ ਹੋਏ ਕਮੈਂਟ ਕੀਤੇ ਹਨ। ਕਾਰਤਿਕ ਪਿਛਲੀ ਵਾਰ 'ਲਵ ਆਜ ਕੱਲ' 'ਚ ਦਿਖਾਈ ਦਿਤੇ ਸਨ। ਇਮਤਿਆਜ਼ ਅਲੀ ਨਿਰਦੇਸ਼ਿਤ ਫਿਲਮ 'ਚ ਸਾਰਾ ਅਲੀ ਖਾਨ ਉਨ੍ਹਾਂ ਦੇ ਆਪੋਜ਼ਿਟ ਸੀ। ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਰਹੀ ਪਰ ਕਾਰਤਿਕ ਅਤੇ ਸਾਰਾ ਨੂੰ ਲੋਕਾਂ ਨੇ ਪਸੰਦ ਕੀਤਾ। ਕਾਰਤਕਿ ਫਿਲਹਾਲ ਲਖਨਊ 'ਚ ਅਨੀਸ ਬਜ਼ਮੀ ਦੀ ਫਿਲਮ 'ਭੂਲ-ਭੂਲੱਈਆ' ਦੀ ਸ਼ੂਟਿੰਗ ਕਰ ਰਹੇ ਹੋ, ਜਦਕਿ ਸ਼ੂਟਿੰਗ 'ਤੇ ਕੋਰੋਨਾਵਾਇਰਸ ਦੇ ਪ੍ਰਕੋਪ ਦਾ ਅਸਰ ਦਿਸ ਰਿਹਾ ਹੈ। ਕਾਰਤਿਕ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਪੋਸਟ ਕੀਤੀ ਸੀ, ਜਿਸ 'ਚ ਉਹ ਮਾਸਕ ਲਗਾਏ ਹੋਏ ਸੈੱਟ 'ਤੇ ਨਜ਼ਰ ਆ ਰਹੇ ਹਨ।

ਪੋਲ ਡਾਂਸ ਕਰਦੀ ਦਿਸੀ 'ਖਤਰੋਂ ਕੇ ਖਿਲਾੜੀ 10' ਦੀ ਇਹ ਕੰਟੈਸਟੈਂਟ, ਵੀਡੀਓ ਵਾਇਰਲ

Get the latest update about Coronavirus, check out more about Bollywood News, Appeal, News In Punjabi & Entertainment News

Like us on Facebook or follow us on Twitter for more updates.