ਮੁੰਬਈ— ਫਿਲਮ ਨਿਰਦੇਸ਼ਕ/ਨਿਰਮਾਤਾ ਅਤੇ ਅਦਾਕਾਰਾ ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ, ਅਦਾਕਾਰਾ ਨਿਰਦੇਿਸ਼ਿਕਾ ਰਵੀਨਾ ਟੰਡਨ ਨੇ ਸ਼ੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਅਤੇ ਇੱਕ ਭਾਵਨਾਤਮਕ ਨੋਟ ਲਿਖਿਆ, ਜਿਸ ਵਿੱਚ ਲਿਖਿਆ ਹੈ, ''ਤੁਸੀਂ ਹਮੇਸ਼ਾ ਮੇਰੇ ਨਾਲ ਚੱਲੋਗੇ, ਮੈਂ ਹਮੇਸ਼ਾ ਤੁਹਾਡੀ ਬੇਟੀ ਰਹਾਂਗੀ, ਮੈਂ ਤੁਹਾਨੂੰ ਕਦੇ ਵੀ ਜਾਣ ਨਹੀਂ ਦੇਵਾਂਗੀ। ਲਵ ਯੂ ਪਾਪਾ |''
ਰਵੀ ਟੰਡਨ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਨ ਲਈ ਕਈ ਮਸ਼ਹੂਰ ਹਸਤੀਆਂ ਕੁਮੈਂਟਸ ਸੈਕਸ਼ਨ 'ਤੇ ਪਹੁੰਚੀਆਂ। ਜੂਹੀ ਚਾਵਲਾ ਨੇ ਲਿਖਿਆ, "ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਦਿਲੀ ਹਮਦਰਦੀ ਰਵੀਨਾ.. ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ 🙏🏻ਓਮ ਸ਼ਾਂਤੀ 🙏🏻"।
ਨੀਲਮ ਕੋਠਾਰੀ, ਚੰਕੀ ਪਾਂਡੇ ਨੇ ਵੀ ਉਨ੍ਹਾਂ ਦੇ ਿਦਹਾਂਤ 'ਤੇ ਸੋਗ ਕਰਦੇ ਹੋਏ ਕੁਮੈਂਟਸ ਕੀਤੇ।
ਮੀਡੀਆ ਰਿਪੋਰਟ ਮੁਤਾਬਕ, ਰਵੀ ਟੰਡਨ ਦੀ ਸਾਹ ਬੰਦ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਅੱਜ ਤੜਕੇ 3.45 ਵਜੇ ਦੇ ਕਰੀਬ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਿਆ। ਉਹ ਬਾਲੀਵੁੱਡ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਸੀ ਅਤੇ ਉਸਨੇ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ, ਜਿਸ ਵਿੱਚ 'ਖੇਲ ਖੇਲ ਮੈਂ', 'ਅਨਹੋਣੀ', 'ਨਜ਼ਰਾਨਾ', 'ਮਜਬੂਰ', 'ਖੁਦ-ਦਾਰ' ਅਤੇ 'ਜ਼ਿੰਦਗੀ' ਸ਼ਾਮਲ ਹਨ।
Get the latest update about Truescoop, check out more about Raveena Tandons, emotional note, Truescoopnews & Film actress director / producer
Like us on Facebook or follow us on Twitter for more updates.