Adani Wilmar IPO' : ਆਈ.ਪੀ.ਓ. ਨਾਲ ਸਬੰਧਿਤ ਇਨ੍ਹਾਂ 10 ਪੁਆਇੰਟਾਂ 'ਚ ਜਾਣੋ ਪੂਰੀ ਜਾਣਕਾਰੀ

ਅਡਾਨੀ ਵਿਲਮਾਰ ਆਈ.ਪੀ.ਓ. ਦੇ ਨਿਵੇਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ | ਇਹ ਕੰਪਨੀ ਫਾਰਚੂਨ ਬ੍ਰਾਂਡ ਦੇ ਨਾਮ ਦੇ ਸਰਸੋਂ ਤੇਲ, ਰਿਫਾਇੰਡ ਬ੍ਰਾਂਡ ਦੇ ਨਾਮ ਦੇ ਸਰਸੋਂ ਤੇਲ, ਰਿਫਾਇੰਡ ਤੇਲ, ਵੇਸਣ ਅਤੇ ਆਟਾ ਜਿਵੇਂ ਉਤਪਾਦਾਂ ਮਾਰਕਿਟ 'ਚ ਵੇਚਦੀ ਹੈ

ਨਵੀਂ ਦਿੱਲੀ— ਅਡਾਨੀ  ਵਿਲਮਾਰ ਆਈ.ਪੀ.ਓ. ਦੇ ਨਿਵੇਸ਼ਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ | ਇਹ ਕੰਪਨੀ ਫਾਰਚੂਨ ਬ੍ਰਾਂਡ ਦੇ ਨਾਮ ਦੇ ਸਰਸੋਂ ਤੇਲ, ਰਿਫਾਇੰਡ ਬ੍ਰਾਂਡ ਦੇ ਨਾਮ ਦੇ ਸਰਸੋਂ ਤੇਲ, ਰਿਫਾਇੰਡ ਤੇਲ, ਵੇਸਣ ਅਤੇ ਆਟਾ ਜਿਵੇਂ ਉਤਪਾਦਾਂ ਮਾਰਕਿਟ 'ਚ ਵੇਚਦੀ ਹੈ | ਕੰਪਨੀ ਇਸ ਆਈ.ਪੀ.ਓ. ਰਾਹੀਂ 3600 ਕਰੋੜ ਰੁਪਏ ਜੁਟਾਏਗੀ | ਕੰਪਨੀ ਦੇ ਸ਼ੇਅਰ ਐੱਨ.ਐੈੱਸ.ਈ. ਅਤੇ ਬੀ.ਐੈੱਸ.ਈ. 'ਤੇ ਸੂਚੀਬੱਧ ਹੋਣਗੇ |  ਇਸ ' ' ਨਾਲ ਜੁੜੀ ਅਧਿਕਾਰਤ ਜਾਣਕਾਰੀ ਸਾਹਮਣੇ ਆ ਗਈ ਹੈ |
1. 'ADani Wilmar IPO Subscripion' : ਇਸ ਕੰਪਨੀ ਦਾ ਆਈ. ਪੀ.ਓ. 27 ਜਨਵਰੀ, 2022 ਨੂੰ  ਸਬਸਿਕ੍ਰਿਪਸ਼ਨ ਲਈ ਖੁੱਲ੍ਹੇਗਾ | ਇਸ ਆਈ. ਪੀ.ਓ. ਨੂੰ  ਸਬਸਕ੍ਰਾਈਬ ਕਰਨ ਲਈ ਆਖਰੀ ਤਾਰੀਕ 31 ਜਨਵਰੀ, 2022 ਹੈ |
2.  'Adani Wilmar IPO Price Band' : ਕੰਪਨੀ ਨੇ ਇਸ ਆਈ.ਪੀ.ਓ. ਲਈ ਪ੍ਰਾਈਸ ਬੈਂਡ ਤੈਅ ਕਰ ਦਿੱਤਾ ਹੈ | ਇਸ ਆਈ. ਪੀ.ਓ. ਦਾ ਪ੍ਰਾਈਸ ਬੈਂਡ 218-230 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ |
3. ਲਾਟ ਸਾਈਜ਼ : ਜੇਕਰ ਅਸੀਂ ਇਸ ਆਈ.ਪੀ.ਓ. ਦੇ ਲਾਟ ਸਾਈਜ਼ ਦੀ ਗੱਲ ਕਰੀਏ ਤਾਂ ਇਕ ਲਾਟ 'ਚ ਕੰਪਨੀ ਦੇ 65 ਸ਼ੇਅਰ ਸ਼ਾਮਿਲ ਹੋਣਗੇ | ਇਸ ਤਰ੍ਹਾਂ ਅੱਪਰ ਪ੍ਰਾਈਜ਼ ਬੈਂਡ ਨਾਲ ਦੇਖਿਆ ਜਾਵੇ ਤਾਂ ਇਕ ਲਾਟ ਲਈ ਤੁਹਾਨੂੰ 14,950 ਰੁਪਏ ਦਾ ਇੰਸੈਟਮੈਂਟ ਕਰਨਾ ਹੋਵੇਗਾ | ਕੋਈ ਵੀ ਰਿਟੇਲ ਇੰਨਵੈਸਟਰ ਘੱਟੋ-ਘੱਟ ਇਕ ਹੋਰ ਵੱਧ ਤੋਂ ਵੱਧ 13 ਲਾਟ ਲਈ ਅਪਲਾਈ ਕਰ ਸਕਦਾ ਹੈ |
4. ਆਈ.ਪੀ.ਓ. ਦਾ ਸਾਈਜ਼ :  ਕੰਪਨੀ ਦਾ ਟੀਚਾ ਇਸ ਆਈ.ਪੀ.ਓ. ਰਾਹੀਂ 3,600 ਕਰੋੜ ਰੁਪਏ ਨਾਲ ਜੁਟਾਉਣਾ ਹੈ | ਇਸ ਕੰਪਨੀ 'ਚ ਪ੍ਰਮੋਟਰਜ਼ ਅਤੇ ਮੌਜ਼ੂਦਾ ਸ਼ੇਅਰਹੋਲਡਰ ਓ.ਐੈੱਫ.ਐੈੱਸ. ਰਾਹੀਂ ਸ਼ੇਅਰਾਂ ਦੀ ਵਿਕਰੀ ਨਹੀਂ ਕਰਨਗੇ | ਇਸ ਆਈ.ਪੀ.ਓ. ਦਾ 50 ਫ਼ੀਸਦੀ ਹਿੱਸੇਦਾਰੀ ਕੁਆਲੀਫਾਇਡ ਇੰਸਟਿਊਸ਼ਨਲ ਬਾਇਸ ਲਈ ਰਿਜ਼ਰਵ ਹੈ | ਇਸ ਨਾਲ ਹੀ  ਨਾਨ-ਇੰਸਟਿਊਸ਼ਨਲ ਬਾਈਸ ਲਈ 15 ਫੀਸਦੀ ਹਿੱਸਾ ਰਾਂਖਵਾ ਹੈ | ਇਸ ਨਾਲ ਹੀ ਆਫਰ ਹੈ ਕਿ 35 ਫ਼ੀਸਦੀ ਹਿੱਸਾ ਖੁਦਰਾ ਨਿਵੇਸ਼ਕਾਂ ਲਈ ਰਾਂਖਵਾ ਹੈ | ਕੰਪਨੀ ਨੇ 107 ਕਰੋੜ ਰੁਪਏ ਦੇ ਸ਼ੇਅਰ ਆਪਣੇ ਪਾਤਰ ਕਰਮਚਾਰੀਆਂ ਲਈ ਰਿਜ਼ਰਵ ਕੀਤੇ ਹਨ, ਜਿਨ੍ਹਾਂ 'ਚ ਬੀਡਿੰਗ ਦੌਰਾਨ ਪ੍ਰਤੀ ਸ਼ੇਅਰ 21 ਰੁਪਏ ਦਾ ਡਿਸਕਾਊਾਟ ਮਿਲੇਗਾ |
5. ਆਈ.ਪੀ.ਓ. ਦੀ ਰਕਮ ਦਾ ਯੂਟੀਲਾਈਜ਼ੇਸ਼ਨ : ਅਡਾਵੀ ਵਿਲਮਾਰ ਨੇ ਵੱਡੇ ਪੈਮਾਨੇ 'ਤੇ ਐਗਜ਼ੀਸ਼ਨ ਦੀ ਯੋਜਨਾ ਤਿਆਰ ਕੀਤੀ ਗਈ ਹੈ | ਆਈ.ਪੀ.ਓ. ਦੇ ਰਾਹੀਂ ਪ੍ਰਾਂਤ 1,900 ਕਰੋੜ ਰੁਪਏ ਦਾ ਇਸਤੇਮਾਲ ਨਿਵੇਸ਼ ਵਿਆਜ਼ ਪ੍ਰਾਪਤ ਕੀਤਾ ਜਾਵੇਗਾ | 1,100 ਕਰੋੜ ਰੁਪਏ ਦਾ ਇਸਤੇਮਾਲ ਕਰਜ਼ ਚੁਕਾਉਣ ਲਈ ਕੀਤਾ ਜਾਵੇਗਾ | ਕੰਪਨੀ ਰਣਨੀਤੀ ਪ੍ਰਾਪਤੀ ਅਤੇ ਨਿਵੇਸ਼ ਲਈ 500 ਕਰੋੜ ਰੁਪਏ ਦਾ ਖਰਚ ਕਰੇਗੀ |
6. ਅਲਾਟਮੈਂਟ ਦੀ ਤਾਰੀਖ— ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਲੱਗਭਗ 3 ਫਰਵਰੀ, 2022 ਨੂੰ  ਸ਼ੇਅਰਾਂ ਦਾ ਵਿਭੰਜਨ ਹੋ ਸਕਦਾ ਹੈ | ਚਾਰ ਫਰਵਰੀ ਤੋਂ ਰਿਫੰਡ ਦੀ ਉਮੀਦ ਕੀਤੀ ਜਾ ਸਕਦੀ ਹੈ | ਇਸ ਨਾਲ ਫਰਵਰੀ, 2022 ਨੂੰ  ਸ਼ੇਅਰਾਂ ਦੇ ਪਾਤਰ ਨਿਵੇਸ਼ਕਾਂ ਦੇ ਡਿਮੈਂਟ ਅਕਾਊਾਟ 'ਚ ਕ੍ਰੇਡਿਟ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ |
7. ਲਿਸਟਿੰਗ ਦੀ ਤਾਰੀਖ— ਕੰਪਨੀ ਦੇ ਸ਼ੇਅਰ 8 ਫਰਵਰੀ, 2022 ਨੂੰ  ਸ਼ੇਅਰ ਬਾਜ਼ਾਰਾਂ 'ਚ ਸੂਚੀਬੱਧ ਹੈ ਸਕਦੇ ਹਨ |
8. ਇਹ ਹਨ ਬੁੱਕ ਮੈਨੇਜਰ ਅਤੇ ਰਜਿਸਟਰਾਰ— ਕੋਟਕ ਮਹਿੰਦਰਾ ਕੈਪਿਟਲ, ਜੇਪੀ ਮਾਰਗਨ ਇੰਡੀਆ, 'Bofa Securities India, Credit Suisse Securities (India) ' ਆਈ.ਸੀ.ਆਈ.ਸੀ.ਆਈ. ਸਿਕਓਰਿਟੀਜ਼, ਐੈੱਚ.ਡੀ.ਐੈੱਫ.ਸੀ. ਬੈਂਕ ਅਤੇ ਬੀ.ਐੈੱਨ.ਪੀ. ਪੈਰੀਬਸ ਇਸ ਇਸ਼ੂ ਦੇ ਬੁੱਕ ਰਨਿੰਗ ਲੀਡ ਮੈਨੇਜਰਸ ਹਨ | ਉਥੇ ਹੀ ਲਿੰਕ ਇਨਟਾਈਮ ਇੰਡੀਆ ਇਸ ਇੰਸ਼ੂ ਦੀ ਰਜਿਸਟਰਾਰ ਹੈ |
9. ਕੰਪਨੀ ਬਾਰੇ ਜਾਣਕਾਰੀ : ਅਹਿਮਦਾਬਾਦ ਬੇਸਡ ਅਡਾਨੀ ਵਿਲਮਾਰ ਅਸਲ 'ਚ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਅਤੇ ਸਿੰਗਾਪੁਰ ਸਥਿਤ ਵਿਲਮਾਰ ਗਰੁੱਪ ਦਾ ਜੁਆਇੰਟ ਵੇਂਚਰ ਹਨ | ਕੰਪਨੀ ਵਿੱਚ ਇੰਨ੍ਹਾਂ ਦੋਵਾਂ ਪਾਰਟੀਆਂ ਦੀ 50:50 ਪ੍ਰਤੀਸ਼ਤ ਹਿੱਸੇਦਾਰੀ ਹੈ | ਇਹ ਕੰਪਨੀ ਫਾਰਚੂਨ ਬ੍ਰਾਂਡ ਦੇ ਨਾਲ ਖਾਦ ਤੇਲਾਂ ਅਤੇ ਹੋਰ ਉਤਪਾਦ ਵੇਚਦੀਆਂ ਹਨ |
10. ਗਰੁੱਪ ਦੀ ਇਹ ਕੰਪਨੀਆਂ ਹਨ ਲਿਸਟਿਡ : ਅਸਲ 'ਚ ਅਡਾਨੀ ਸਮੂਹ ਦੀ ਛੇ ਕੰਪਨੀਆਂ ਸ਼ੇਅਰ ਬਜਾਰਾਂ 'ਚ ਲਿਸਟਿਡ ਹਨ | ਇਨ੍ਹਾਂ 'ਚ ਅਡਾਨੀ ਇੰਟਰਪਰਾਈਜ਼, ਅਡਾਨੀ ਟ੍ਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜ਼ੀ, ਅਡਾਨੀ ਪਾਵਰ, ਅਡਾਨੀ ਟੋਟਲ ਗੈਸ ਅਤੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੋਮਿਕ ਜੋਨ ਸ਼ਾਮਿਲ ਹਨ |

Get the latest update about Fortune brand, check out more about Truescoop, Adani Wilmar, IPO & Truescoopnews

Like us on Facebook or follow us on Twitter for more updates.