ਸਾਊਥ ਸੁਪਰਸਟਾਰ ਪ੍ਰਭਾਸ ਸਟਾਰਰ ਫਿਲਮ 'ਆਦਿਪੁਰਸ਼' ਦੀ ਪਹਿਲੀ ਝਲਕ ਆਈ ਸਾਹਮਣੇ

'ਆਦਿਪੁਰਸ਼' 12 ਜਨਵਰੀ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਜੋਨ ਦੀ ਉਮੀਦ ਹੈ...

ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ ਆਦਿਪੁਰਸ਼ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਨਿਰਦੇਸ਼ਕ ਓਮ ਰਾਉਤ ਫਿਲਮ ਆਦਿਪੁਰਸ਼ ਬਣਾ ਰਹੇ ਹਨ ਜਿਸ 'ਚ ਪ੍ਰਭਾਸ, ਕ੍ਰਿਤੀ ਸੈਨਨ, ਸੈਫ ਅਲੀ ਖਾਨ ਅਤੇ ਸੰਨੀ ਸਿੰਘ ਸਟਾਰ ਨਜ਼ਰ ਆਉਣਗੇ। ਅੱਜ ਰਿਲੀਜ਼ ਹੋਏ ਇਸ ਪੋਸਟਰ ਵਿੱਚ ਪ੍ਰਭਾਸ ਇੱਕ ਯੋਧੇ ਦੇ ਰੂਪ ਵਿੱਚ ਤੀਰ ਕਮਾਨ ਨਾਲ ਨਜ਼ਰ ਆ ਰਹੇ ਹਨ।

ਪ੍ਰਭਾਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਫਿਲਮ 'ਆਦਿਪੁਰਸ਼' ਦਾ ਇਹ ਅਧਿਕਾਰਤ ਪੋਸਟਰ ਸ਼ੇਅਰ ਕਰ ਕੈਪਸ਼ਨ ਲਿਖਿਆ, ਅਯੁੱਧਿਆ (ਉੱਤਰ ਪ੍ਰਦੇਸ਼) ਸਾਡੇ ਨਾਲ ਜੁੜੋ ਕਿਉਂਕਿ ਅਸੀਂ ਸਰਯੂ ਨਦੀ ਦੇ ਕੰਢੇ ਇੱਕ ਜਾਦੂਈ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ। ਫਿਲਮ ਦਾ ਪੋਸਟਰ ਅਤੇ ਟੀਜ਼ਰ 2 ਅਕਤੂਬਰ ਨੂੰ ਸ਼ਾਮ 7 ਵਜੇ ਸਭ ਨਾਲ ਸਾਂਝਾ ਕੀਤਾ ਜਾਵੇਗਾ। 
 

ਜਿਕਰਯੋਗ ਹੈ ਕਿ 'ਆਦਿਪੁਰਸ਼' 12 ਜਨਵਰੀ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਜੋਨ ਦੀ ਉਮੀਦ ਹੈ। ਇਸ ਫਿਲਮ 'ਚ ਪ੍ਰਭਾਸ ਪ੍ਰਭੂ ਸ਼੍ਰੀ ਰਾਮ ਦੀ ਭੂਮਿਕਾ 'ਚ ਹਨ, ਸੀਤਾ ਦੇ ਰੂਪ 'ਚ ਕ੍ਰਿਤੀ ਸੈਨਨ, ਸੰਨੀ ਸਿੰਘ, ਲਕਸ਼ਮਣ ਅਤੇ ਸੈਫ ਅਲੀ ਖਾਨ ਰਾਵਣ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ।

Like us on Facebook or follow us on Twitter for more updates.