ਕਾਂਗਰਸ ਦੇ 2 ਵਿਧਾਇਕ ਬੱਝਣ ਜਾ ਰਹੇ ਨੇ ਵਿਆਹ ਦੇ ਬੰਧਨ 'ਚ, ਹਾਈਪ੍ਰੋਫਾਈਲ ਮੈਰਿਜ 'ਚ ਕਈ ਸਿਆਸੀ ਆਗੂ ਕਰਨਗੇ ਸ਼ਿਰਕਤ

ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਦ ਸਿੰਘ ਨਾਲ 21 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅੰਗਦ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਹਨ ਜਦਕਿ ਅਦਿਤੀ ਸਿੰਘ ਰਾਏਬਰੇਲੀ ਤੋਂ...

ਚੰਡੀਗੜ੍ਹ— ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਦ ਸਿੰਘ ਨਾਲ 21 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਅੰਗਦ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਹਨ ਜਦਕਿ ਅਦਿਤੀ ਸਿੰਘ ਰਾਏਬਰੇਲੀ ਤੋਂ ਵਿਧਾਇਕ ਹੈ। ਦਿਲਚਸਪ ਹੈ ਕਿ ਦੋਵੇਂ ਆਪੋ-ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 2017 'ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਬੀਤੇ ਸਾਲ ਵਿਦੇਸ਼ ਯਾਤਰਾ 'ਚ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ 'ਚ ਇਹ ਦੋਵੇਂ ਵੀ ਸ਼ਾਮਲ ਸਨ ਤੇ ਉੱਥੇ ਹੀ ਦੋਵਾਂ ਦੇ ਆਪਸੀ ਤੌਰ 'ਤੇ ਮਿਲੇ ਵਿਚਾਰ ਇਸ ਕਦਰ ਰੰਗ ਲਿਆਏ ਕਿ ਦੋਵੇਂ ਪਰਿਵਾਰਕ ਰੂਪ 'ਚ ਇਕ ਹੋ ਗਏ। ਦੋਵੇਂ ਵਿਧਾਇਕਾਂ ਦਾ ਪਰਿਵਾਰਕ ਪਿਛੋਕੜ ਵੀ ਪੀੜ੍ਹੀ ਦਰ ਪੀੜ੍ਹੀ ਸਿਆਸਤ ਵਾਲਾ ਹੈ, ਜਿੱਥੇ ਅੰਗਦ ਸਿੰਘ ਦੇ ਦਾਦਾ, ਪਿਤਾ, ਮਾਤਾ ਤੇ ਚਾਚਾ ਸਾਰੇ ਹੀ ਨਵਾਂ ਸ਼ਹਿਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ, ਉੱਥੇ ਅਦਿਤੀ ਸਿੰਘ ਦੇ ਪਿਤਾ ਨੂੰ ਵੀ ਉੱਤਰ ਪ੍ਰਦੇਸ਼ 'ਚ ਵੀ ਕਈ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ। ਵਿਧਾਇਕ ਅੰਗਦ ਸਿੰਘ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 21 ਨਵੰਬਰ ਨੂੰ ਨਵੀਂ ਦਿੱਲੀ 'ਚ ਵਿਆਹ ਹੋਵੇਗਾ, ਜਿਸ 'ਚ ਸਿਰਫ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਤੇ ਨੇੜਲੇ ਸਬੰਧੀਆਂ ਦੀ ਹੀ ਸ਼ਮੂਲੀਅਤ ਹੀ ਹੋਵੇਗੀ।

ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ, ਬੱਸ-ਟਰੱਕ ਦੀ ਟੱਕਰ 'ਚ 10 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ

ਨਵਾਂ ਸ਼ਹਿਰ 'ਚ 25 ਨਵੰਬਰ ਨੂੰ ਵਿਆਹ ਸੰਬੰਧੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 'ਚ ਅਨੇਕਾਂ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ। ਅਦਿਤੀ ਨੇ ਦੱਸਿਆ ਕਿ ਅੰਗਦ ਤੋਂ ਪਹਿਲੀ ਵਾਰ ਮਿਲੀ ਤਾਂ ਨੇਚਰ ਅਤੇ ਵਿਵਹਾਰ ਬਹੁਤ ਚੰਗਾ ਲੱਗਾ। ਉਨ੍ਹਾਂ ਨੇ ਮੈਨੂੰ ਅਤੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਜਾਂ ਫਿਰ ਇੰਝ ਕਹੀਏ ਕਿ ਜਿੰਨਾ ਮੈਂ ਉਨ੍ਹਾਂ ਨੂੰ ਸਮਝਿਆ, ਉਸ ਤੋਂ ਜ਼ਿਆਦਾ ਉਨ੍ਹਾਂ ਨੇ ਮੈਨੂੰ ਜਾਣਿਆ। ਵਿਆਹ 'ਚ ਹੁਣ ਸਮਾਂ ਨਹੀਂ ਬਚਿਆ ਹੈ। ਤਿਆਰੀਆਂ ਨੂੰ ਲੈ ਕੇ ਬਿਜ਼ੀ ਹਾਂ। ਆਪਣੇ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹਾਂ। ਵਿਆਹ ਪਿਤਾ ਅਖਿਲੇਸ਼ ਸਿੰਘ ਨੇ ਤੈਅ ਕੀਤਾ ਸੀ। ਉੱਥੇ ਅੰਗਦ ਨੇ ਕਿਹਾ ਕਿ ਉਨ੍ਹਾਂ ਨੂੰ ਅਦਿਤੀ 'ਚ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਬਹੁਤ ਚੰਗਾ ਲੱਗਾ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ 2 ਅਕਤੂਬਰ ਨੂੰ ਯੂਪੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਕਾਂਗਰਸ ਦੇ ਬਹਿਸ਼ਕਾਰ ਕਰਨ ਦੇ ਬਾਵਜੂਦ ਅਦਿਤੀ ਸਿੰਘ ਨੇ ਹਿੱਸਾ ਲਿਆ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਅਦਿਤੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਕਾਰਜਕਰਤਾਵਾਂ ਨੇ ਅਦਿਤੀ ਸਿੰਘ ਵਿਰੁੱਧ ਪ੍ਰਦਰਸ਼ਨ ਕੀਤਾ।

Get the latest update about Punjab MLA Angad Saini, check out more about True Scoop News, News In Punjabi, MLA Akhilesh Pratap Singh & Aditi Singh

Like us on Facebook or follow us on Twitter for more updates.