ਕਾਂਗਰਸ ਵਿਧਾਇਕ ਅਦਿੱਤੀ ਸਿੰਘ ਨੇ ਅੰਗਦ ਨਾਲ ਹਿੰਦੂ ਤੇ ਸਿੱਖ ਰੀਤੀ-ਰਿਵਾਜ਼ਾਂ ਨਾਲ ਕਰਵਾਇਆ ਵਿਆਹ, ਦਿਲਕਸ਼ ਤਸਵੀਰਾਂ ਵਾਇਰਲ

ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਦ ਸਿੰਘ ਨਾਲ 21 ਨਵੰਬਰ ਭਾਵ ਵੀਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਦੱਸ ਦੇਈਏ ਕਿ ਵਿਆਹ ਦੀਆਂ ਰਸਮਾਂ ਹਿੰਦੂ ਤੇ ਸਿੱਖ ਰੀਤੀ ਰਿਵਾਜ਼ ਨਾਲ ਕੀਤੀਆਂ ਗਈਆਂ, ਜਿੱਥੇ ਛੱਤਰਪੁਰ...

ਨਵੀਂ ਦਿੱਲੀ — ਰਾਏਬਰੇਲੀ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਪੰਜਾਬ ਦੇ ਕਾਂਗਰਸ ਵਿਧਾਇਕ ਅੰਗਦ ਸਿੰਘ ਨਾਲ 21 ਨਵੰਬਰ ਭਾਵ ਵੀਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਦੱਸ ਦੇਈਏ ਕਿ ਵਿਆਹ ਦੀਆਂ ਰਸਮਾਂ ਹਿੰਦੂ ਤੇ ਸਿੱਖ ਰੀਤੀ ਰਿਵਾਜ਼ ਨਾਲ ਕੀਤੀਆਂ ਗਈਆਂ, ਜਿੱਥੇ ਛੱਤਰਪੁਰ ਦੇ ਜੋਰਬਾ ਬੈਂਕਵੇਟ ਹਾਲ 'ਚ ਹੋਏ ਵਿਆਹ ਸਮਾਗਮ 'ਚ ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਇਲਾਵਾ ਦਿੱਲੀ ਦੇ ਵੀ ਲੋਕ ਸ਼ਾਮਲ ਹੋਏ। ਜੈਮਾਲਾ 'ਚ ਲੋਕਾਂ ਨੇ ਫੁੱਲਾਂ ਦੀ ਬਾਰਿਸ਼ ਕਰਕੇ ਨਵੇਂ ਜੋੜੇ ਨੂੰ ਅਸ਼ੀਰਵਾਦ ਦਿੱਤਾ। ਵਿਆਹ ਪ੍ਰੋਗਰਾਮ 'ਚ ਭਾਜਪਾ ਨੇਤਾ ਜਗਦੰਬਿਕਾ ਪਾਲ, ਅੰਬੇਦਕਰ ਨਗਰ ਤੋਂ ਸੰਸਦ ਮੈਂਬਰ ਰਿਤੇਸ਼ ਪਾਂਡੇ, ਵਿਧਾਇਕ ਪ੍ਰਤੀਕ ਭੂਸ਼ਣ ਸਮੇਤ ਤਮਾਮ ਸਿਆਸੀ ਤੇ ਪਰਿਵਾਰਕ ਦੋਸਤ ਮੌਜੂਦ ਰਹੇ।

ਕਾਂਗਰਸ ਦੇ 2 ਵਿਧਾਇਕ ਬੱਝਣ ਜਾ ਰਹੇ ਨੇ ਵਿਆਹ ਦੇ ਬੰਧਨ 'ਚ, ਹਾਈਪ੍ਰੋਫਾਈਲ ਮੈਰਿਜ 'ਚ ਕਈ ਸਿਆਸੀ ਆਗੂ ਕਰਨਗੇ ਸ਼ਿਰਕਤ

ਜ਼ਿਕਰਯੋਗ ਹੈ ਕਿ ਅੰਗਦ ਸਿੰਘ ਪੰਜਾਬ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਹਨ ਜਦਕਿ ਅਦਿਤੀ ਸਿੰਘ ਰਾਏਬਰੇਲੀ ਤੋਂ ਵਿਧਾਇਕ ਹੈ। ਦਿਲਚਸਪ ਹੈ ਕਿ ਦੋਵੇਂ ਆਪੋ-ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 2017 'ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਬੀਤੇ ਸਾਲ ਵਿਦੇਸ਼ ਯਾਤਰਾ 'ਚ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ 'ਚ ਇਹ ਦੋਵੇਂ ਵੀ ਸ਼ਾਮਲ ਸਨ ਤੇ ਉੱਥੇ ਹੀ ਦੋਵਾਂ ਦੇ ਆਪਸੀ ਤੌਰ 'ਤੇ ਮਿਲੇ ਵਿਚਾਰ ਇਸ ਕਦਰ ਰੰਗ ਲਿਆਏ ਕਿ ਦੋਵੇਂ ਪਰਿਵਾਰਕ ਰੂਪ 'ਚ ਇਕ ਹੋ ਗਏ। ਦੋਵੇਂ ਵਿਧਾਇਕਾਂ ਦਾ ਪਰਿਵਾਰਕ ਪਿਛੋਕੜ ਵੀ ਪੀੜ੍ਹੀ ਦਰ ਪੀੜ੍ਹੀ ਸਿਆਸਤ ਵਾਲਾ ਹੈ, ਜਿੱਥੇ ਅੰਗਦ ਸਿੰਘ ਦੇ ਦਾਦਾ, ਪਿਤਾ, ਮਾਤਾ ਤੇ ਚਾਚਾ ਸਾਰੇ ਹੀ ਨਵਾਂ ਸ਼ਹਿਰ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ, ਉੱਥੇ ਅਦਿਤੀ ਸਿੰਘ ਦੇ ਪਿਤਾ ਨੂੰ ਵੀ ਉੱਤਰ ਪ੍ਰਦੇਸ਼ 'ਚ ਵੀ ਕਈ ਵਾਰ ਵਿਧਾਇਕ ਬਣਨ ਦਾ ਮਾਣ ਹਾਸਲ ਹੋਇਆ। ਵਿਧਾਇਕ ਅੰਗਦ ਸਿੰਘ ਬਾਰੇ ਅਦਿਤੀ ਨੇ ਦੱਸਿਆ ਕਿ ਅੰਗਦ ਤੋਂ ਪਹਿਲੀ ਵਾਰ ਮਿਲੀ ਤਾਂ ਨੇਚਰ ਅਤੇ ਵਿਵਹਾਰ ਬਹੁਤ ਚੰਗਾ ਲੱਗਾ।

ਅਦਿਤੀ ਸਿੰਘ ਅਤੇ ਅੰਗਦ ਸੈਨੀ ਦੀ ਸਾਹਣੇ ਆਈ ਮੰਗਣੀ ਦੀ ਪਹਿਲੀ ਤਸਵੀਰ

ਉਨ੍ਹਾਂ ਨੇ ਮੈਨੂੰ ਅਤੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਜਾਂ ਫਿਰ ਇੰਝ ਕਹੀਏ ਕਿ ਜਿੰਨਾ ਮੈਂ ਉਨ੍ਹਾਂ ਨੂੰ ਸਮਝਿਆ, ਉਸ ਤੋਂ ਜ਼ਿਆਦਾ ਉਨ੍ਹਾਂ ਨੇ ਮੈਨੂੰ ਜਾਣਿਆ। ਆਪਣੇ ਵਿਆਹ ਨੂੰ ਲੈ ਕੇ ਬਹੁਤ ਖੁਸ਼ ਹਾਂ। ਉੱਥੇ ਅੰਗਦ ਨੇ ਕਿਹਾ ਕਿ ਉਨ੍ਹਾਂ ਨੂੰ ਅਦਿਤੀ 'ਚ ਲੋਕਾਂ ਦੀ ਸੇਵਾ ਕਰਨ ਦਾ ਜਜ਼ਬਾ ਬਹੁਤ ਚੰਗਾ ਲੱਗਾ। ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ 2 ਅਕਤੂਬਰ ਨੂੰ ਯੂਪੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਕਾਂਗਰਸ ਦੇ ਬਹਿਸ਼ਕਾਰ ਕਰਨ ਦੇ ਬਾਵਜੂਦ ਅਦਿਤੀ ਸਿੰਘ ਨੇ ਹਿੱਸਾ ਲਿਆ ਸੀ। ਇਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਅਦਿਤੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਕਾਰਜਕਰਤਾਵਾਂ ਨੇ ਅਦਿਤੀ ਸਿੰਘ ਵਿਰੁੱਧ ਪ੍ਰਦਰਸ਼ਨ ਕੀਤਾ।

Get the latest update about Aditi Angad Marriage Pics, check out more about National News, True Scoop News, Rahul Gandhi & Aditi Angad Marriage

Like us on Facebook or follow us on Twitter for more updates.