ਪਟਿਆਲਾ :- ਸ਼ਹਿਰ 'ਚ ਬੀਤੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਹਰ ਤਰ੍ਹਾਂ ਦੀਆਂ ਅਫਵਾਹ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਪਟਿਆਲਾ ਹਿੰਸਾ ਪ੍ਰਸ਼ਾਸਨ ਦੀ ਢਿਲਦੇ ਕਾਰਨ ਹੀ ਵਿਰੋਧ ਪ੍ਰਦਰਸ਼ਨ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਗਿਆ ਸੀ। ਪਟਿਆਲਾ ਪ੍ਰਸ਼ਾਸਨ ਵਲੋਂ ਆਉਣ ਵਾਲੇ ਸਮੇ 'ਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਦਾ ਧਿਆਨ ਰੱਖਦਿਆਂ ਹੋਈ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਕਾਇਮ ਕੀਤਾ ਹੈ। ਜੋ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਸਮੱਗਰੀ 'ਤੇ ਲਗਾਤਾਰ ਨਜ਼ਰ ਰੱਖੇਗਾ। ਇਸ ਵਿੱਚ ਲੋਕ ਸੰਪਰਕ ਵਿਭਾਗ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਅਤੇ ਪੁਲੀਸ ਸਾਈਬਰ ਸੈੱਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕ ਟਵਿਟਰ, ਈ-ਮੇਲ ਜਾਂ ਵਟਸਐਪ ਰਾਹੀਂ ਵੀ ਭੜਕਾਊ ਪੋਸਟਾਂ ਬਾਰੇ ਜਾਣਕਾਰੀ ਦੇ ਸਕਦੇ ਹਨ।
ਇਹ ਵੀ ਪੜ੍ਹੋ:-ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ: ਇੱਕ ਵਿਧਾਇਕ, ਇੱਕ ਪੈਨਸ਼ਨ ਅਤੇ ਵਿਧਾਇਕਾਂ ਦੇ ਇਨਕਮ ਟੈਕਸ ਬਾਰੇ ਫੈਸਲਾ ਲਏਗੀ ਸਰਕਾਰ
ਪਟਿਆਲਾ ਦੀ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਊ ਅਤੇ ਗਲਤ ਸੂਚਨਾ ਸਾਂਝੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ 'ਚ ਲੋਕ ਸਾਥ ਦੇ ਸਕਦੇ ਹਨ। ਲੋਕਾਂ ਨੂੰ ਸ਼ੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੇ ਭੜਕਾਓ, ਝੂਠੀਆਂ ਪੋਸਟਾਂ ਅਤੇ ਸਨਸਨੀਖੇਜ਼ ਖਬਰਾਂ ਅੱਗੇ ਸ਼ੇਅਰ ਨਾ ਕਰਨ ਲਈ ਕਿਹਾ ਹੈ।ਉਨ੍ਹਾਂ ਕਿਹਾ ਕਿ ਟਵਿਟਰ, ਫੇਸਬੁੱਕ, ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਪ੍ਰਸ਼ਾਸਨ ਨੇ ਕੁਝ ਹੈਲਪ ਲਾਈਨ ਨੰਬਰ ਅਤੇ ਈ ਮੇਲ ਜਾਰੀ ਕੀਤੇ ਹਨ ਜਿਥੇ ਲੋਕਾਂ ਦੁਆਰਾ ਇਹ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। 9592912900 ਵਟਸਐਪ ਨੰਬਰ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਲੋਕਾਂ ਦੁਆਰਾ smmcpta@gmail.com 'ਤੇ ਈ-ਮੇਲ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਹੈ। ਟਵਿੱਟਰ ਹੈਂਡਲ @DCPatialaPb ਜਾਂ @DPROPatiala ਨੂੰ ਟਵੀਟ ਜਾਂ ਸਿੱਧਾ ਸੁਨੇਹਾ (DM) ਭੇਜਿਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਪਟਿਆਲਾ ਦੀ ਪੁਲਿਸ ਦਾਅਵਾ ਕਰ ਰਹੀ ਹੈ ਕਿ ਹਿੰਸਾ ਫੈਲਾਉਣ ਪਿੱਛੇ ਇੱਕ ਅਫਵਾਹ ਹੈ।ਪੁਲਿਸ ਪ੍ਰਸ਼ਾਸਨ ਵਲੋਂ ਧਰਨਾ ਪਹਿਲਾ ਹੀ ਰੋਕ ਦਿੱਤੋ ਗਿਆ ਸੀ ਪਰ ਬਾਅਦ 'ਚ ਕੁਝ ਅਫਵਾਹਾਂ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ ਹਿੰਸਕ ਝੜਪਾਂ ਹੋ ਗਈਆਂ।
Get the latest update about District Magistrate Sakshi Sahni, check out more about 9592912900, PATIALA NEWS, Monitoring Cell & PUNJAB NEWS
Like us on Facebook or follow us on Twitter for more updates.