'ਆਪ' ਦੇ ਪ੍ਰਸਾਸ਼ਨਿਕ ਫੇਰ-ਬਦਲ, ਜਾਣੋ ਚੀਫ਼ ਸੈਕਰੇਟਰੀ ਦੀ ਦੌੜ 'ਚ ਕੌਣ ਹੈ ਸਭ ਤੋਂ ਅੱਗੇ।

ਅਨਿਰੁੱਧ ਤਿਵਾੜੀ ਦੀ ਜਗਾਹ ਵੀਕੇ ਸਿੰਘ ਅਤੇ ਅਨੁਰਾਗ ਅਗਰਵਾਲ ਦੇ ਨਾਵਾਂ 'ਤੇ ਵਿਚਾਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਕਈ ਵੱਡੇ ਫੇਰ ਬਦਲ ਵੀ ਕੀਤੇ ਜਾਣੇ ਹਨ। ਇਨ੍ਹਾਂ 'ਚ ਸਭ ਤੋਂ ਪਹਿਲਾ ਪ੍ਰਸਾਸ਼ਨਿਕ ਫੇਰ ਬਦਲ ਦੀ ਉਮੀਦ ਹੈ। ਜਿਸ ਦੇ ਚਲਦਿਆਂ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਹਟਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਅਨਿਰੁੱਧ ਤਿਵਾੜੀ ਦੀ ਜਗਾਹ ਵੀਕੇ ਸਿੰਘ ਅਤੇ ਅਨੁਰਾਗ ਅਗਰਵਾਲ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ  ਏ. ਵੇਨੂਪ੍ਰਸਾਦ, ਸਰਵਜੀਤ ਸਿੰਘ ਅਤੇ ਰਵਨੀਤ ਕੌਰ ਵੀ ਇਸ ਦੌੜ ਵਿੱਚ ਹਨ। ਜਿਕਰਯੋਗ ਹੈ ਕਿ ਇਹਨਾਂ ਅਫਸਰਾਂ ਵਿੱਚੋ ਅਨੁਰਾਗ ਅਗ੍ਰਵਾਲ 1990 ਬੈਚ , ਵੀਕੇ ਸਿੰਘ 1990 ਦੇ ਆਈ ਏ ਐੱਸ ਅਫ਼ਸਰ ਹਨ। ਵੇਨੂ ਪ੍ਰਸਾਦ 1991 ਬੈਚ ਦੇ ਅਫ਼ਸਰ ਹਨ। 

ਕੀ ਇਹ ਹੋਣਗੇ ਮਾਨ ਮੰਤਰੀ-ਮੰਡਲ ਦੇ ਨਵੇਂ ਚਿਹਰੇ ?

ਇਸ ਦੇ ਨਾਲ ਹੀ ਪੁਲਿਸ ਵਿਭਾਗ ਵਿੱਚ ਫੇਰਬਦਲ ਦੀ ਸੰਭਾਵਨਾ ਘੱਟ ਪ੍ਰਗਟਾਈ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਵੀਕੇ ਭਾਵਰਾ ਨੂੰ ਯੂਪੀਐਸਸੀ ਪੈਨਲ ਰਾਹੀਂ ਡੀਜੀਪੀ ਬਣਾਇਆ ਗਿਆ ਹੈ। ਯੂਪੀਐਸਸੀ ਪੈਨਲ ਦੇ ਮੁਤਾਬਕ 2 ਸਾਲ ਤੋਂ ਪਹਿਲਾ ਕੋਈ ਫ਼ੇਰ ਬਦਲ ਨਹੀਂ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਮਜ਼ਬੂਰੀ ਵਿੱਚ ਰੱਖਣਾ ਪਿਆ। ਚਰਨਜੀਤ ਚੰਨੀ ਇਕਬਾਲਪ੍ਰੀਤ ਸਹੋਤਾ ਅਤੇ ਨਵਜੋਤ ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਕੁਰਸੀ 'ਤੇ ਰੱਖਣਾ ਚਾਹੁੰਦੇ ਸਨ ਪਰ ਹੁਣ ਦੋਵੇਂ ਛੱਡ ਗਏ ਹਨ।

Get the latest update about vk singh ias, check out more about TRUE SCOOP NEWS, vk singh ias, TRUE SCOOP PUNJABI & WORLD NEWS

Like us on Facebook or follow us on Twitter for more updates.