ਵਿਵਾਦਾਂ 'ਚ ਫਸੀ ਅਫਸਾਨਾ ਖਾਨ ਨੇ ਹੁਣ ਵੀਡੀਓ ਰਾਹੀਂ ਕਹਿ ਦਿੱਤੀ ਆਹ ਗੱਲ...

ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਦੇ ਕੰਟੈਂਟ ਨੂੰ ਲੈ ਕੇ ਚਰਚਾ 'ਚ ਛਾਏ ਰਹਿੰਦੇ ਹਨ। ਵਧੇਰੇ ਅਜਿਹੇ ਕਲਾਕਾਰ ਸੁਰਖੀਆਂ ਬਟੋਰਦੇ ਹਨ, ਜਿਨ੍ਹਾਂ ਦੇ ਗੀਤਾਂ 'ਚ ਹਥਿਆਰਾਂ...

ਚੰਡੀਗੜ੍ਹ— ਮਸ਼ਹੂਰ ਪੰਜਾਬੀ ਗਾਇਕ ਅਕਸਰ ਆਪਣੇ ਗੀਤਾਂ ਦੇ ਕੰਟੈਂਟ ਨੂੰ ਲੈ ਕੇ ਚਰਚਾ 'ਚ ਛਾਏ ਰਹਿੰਦੇ ਹਨ। ਵਧੇਰੇ ਅਜਿਹੇ ਕਲਾਕਾਰ ਸੁਰਖੀਆਂ ਬਟੋਰਦੇ ਹਨ, ਜਿਨ੍ਹਾਂ ਦੇ ਗੀਤਾਂ 'ਚ ਹਥਿਆਰਾਂ ਅਤੇ ਨਸ਼ਿਆਂ ਦਾ ਜ਼ਿਕਰ ਹੁੰਦਾ ਹੈ, ਜੋ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਦਿਖਾਉਂਦਾ ਹੈ। ਹੁਣ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਤੋਂ ਬਾਅਦ ਇਕ ਹੋਰ ਪੰਜਾਬੀ ਗਾਇਕਾ ਵਿਵਾਦਾਂ 'ਚ ਘਿਰ ਗਈ ਹੈ। ਇਹ ਗਾਇਕਾ ਕੋਈ ਹੋਰ ਨਹੀਂ ਅਫਸਾਨਾ ਖਾਨ ਹੈ। ਦਰਅਸਲ ਅਫਸਾਨਾ ਖਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਹਨ। ਹੁਣ ਇਸ ਤੋਂ ਬਾਅਦ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ 'ਚ ਉਸ ਨੇ ਕਿਹਾ ਕਿ ਅੱਜ ਉਹ ਜੋ ਵੀ ਹੈ ਉਹ ਆਪ ਸਭ ਦੇ ਪਿਆਰ ਸਦਕਾ ਅਤੇ ਆਪਣੇ ਪਰਿਵਾਰ ਦੀ ਸਪੋਰਟ ਤੇ ਹਮਾਇਤ ਨਾਲ ਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਕੰਟਰੋਵਰਸੀ ਚੱਲ ਰਹੀ ਹੈ।ਬੱਚਿਆਂ ਦੀ ਡਿਮਾਂਡ 'ਤੇ ਗਾਇਆ ਗੀਤ : ਅਫਸਾਨਾ
ਦਰਅਸਲ ਉਹ ਆਪਣੇ ਪਿੰਡ ਦੇ ਸਕੂਲ ਗਈ ਤਾਂ ਉਥੇ ਉਨ੍ਹਾਂ ਨੂੰ ਬੱਚਿਆਂ ਨੇ ਘੇਰਾ ਪਾ ਲਿਆ ਤੇ ਗੀਤ 'ਧੱਕਾ' ਗੀਤ ਦੀ ਫਰਮਾਇਸ਼ ਕਰਨ ਲੱਗੇ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਉਹ ਇੰਨੇ ਸ਼ੋਅ ਕਰਦੀ ਹੈ, ਜਿੱਥੇ ਮੈਂ ਲੋਕਾਂ ਦੀ ਡਿਮਾਂਡ 'ਤੇ ਗੀਤ ਗਾ ਸਕਦੀ ਹਾਂ। ਤਾਂ ਕੀ ਬੱਚਿਆਂ ਦੇ ਮੂੰਹ 'ਚੋਂ ਨਿਕਲਿਆ ਬੋਲ ਕਿਉਂ ਨਾ ਪੂਰਾ ਕਰਾਂ। ਮੇਰਾ ਗੀਤ ਧੱਕਾ ਇੰਨਾ ਹਿੱਟ ਹੋਇਆ ਤੇ ਬੱਚਿਆਂ ਨੇ ਮੈਨੂੰ ਉਸ ਦੀ ਡਿਮਾਂਡ ਕਰ ਦਿੱਤੀ। ਮੈਂ ਵੀ ਉਨ੍ਹਾਂ ਨੂੰ ਉਸ ਗੀਤ ਦੀਆਂ 2-4 ਲਾਈਨਾਂ ਸੁਣਾਈਆਂ, ਜਿਸ ਦੇ ਬੋਲ ਬੱਚਿਆਂ ਨੇ ਮੇਰੇ ਨਾਲ ਗਾਏ।ਗਾਉਣਾ ਮੇਰਾ ਕੰਮ ਤੇ ਬੱਚਿਆਂ ਨੂੰ ਗਾਉਣ ਤੋਂ ਇਲਾਵਾ ਕੁਝ ਹੋਰ ਕਰਕੇ ਵਿਖਾ ਨਹੀਂ ਸਕਦੀ ਸੀ : ਅਫਸਾਨਾ
ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਜੋ ਕਰਮ ਹੈ ਉਹੀ ਮੇਰਾ ਧਰਮ ਹੈ। ਗਾਉਣਾ ਮੇਰਾ ਕੰਮ ਹੈ ਤੇ ਮੈਂ ਗਾਉਣ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਕਰਕੇ ਵੀ ਨਹੀਂ ਵਿਖਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਉਸੇ ਸਕੂਲ ਤੋਂ ਮੇਰਾ ਸੰਘਰਸ਼ ਸ਼ੁਰੂ ਹੋਇਆ ਤੇ ਜਿਥੋਂ ਮੈਂ ਸਿੱਖ ਕੇ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੀ ਹਾਂ। ਇਹੀ ਮੈਂ ਉਨ੍ਹਾਂ ਨੂੰ ਇਕ ਉਦਾਹਰਣ ਦਿੱਤੀ ਕਿ ਸਟੱਡੀ ਦੇ ਨਾਲ-ਨਾਲ ਮੈਂ ਗਾਇਕੀ ਵਿਚ ਵੀ ਕਾਫੀ ਸੰਘਰਸ਼ ਕੀਤਾ ਹੈ।ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ
ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਤੁਹਾਡੀ ਆਪਣੀ ਅਫਸਾਨਾ ਖਾਨ ਤੇ ਮੇਰੇ 'ਤੇ ਤੁਸੀਂ ਆਪਣਾ ਪਿਆਰ, ਬਲੈਸਿੰਗ ਹਮੇਸ਼ਾ ਬਣਾ ਕੇ ਰੱਖੋ। ਆਪਣੀ ਸਿਹਤ ਦਾ ਖਿਆਲ ਰੱਖੋ ਤੇ ਮੈਂ ਭਰੋਸਾ ਦਿੰਦੀ ਹਾਂ ਕਿ ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੀ। ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਗੀਤ ਗਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਫਸਾਨਾ ਖਿਲਾਫ ਚੰਡੀਗੜ੍ਹ ਦੇ ਇਕ ਵਿਅਕਤੀ ਨੇ ਮੁਕਤਸਰ ਦੇ ਐੱਸਐੱਸਪੀ ਕੋਲ੍ਹ ਸ਼ਿਕਾਇਤ ਦਰਜ ਕਰਵਾਈ ਸੀ।

Get the latest update about Pollywood News, check out more about News In Punjabi, Insta Video, Video Viral & Afsana Khan Controversy

Like us on Facebook or follow us on Twitter for more updates.