ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੇ ਆਪਣੇ ਜਜ਼ਬਾਤ ਪਰੋਏ ਗੀਤ 'ਚ, ਜੋ ਸ਼ਹੀਦਾਂ ਦੇ ਕੀਤਾ ਨਾਂ

ਭਾਰਤ-ਚੀਨ ਦੇ ਸੈਨਿਕਾਂ ਵਿਚਕਾਰ ਸੋਮਵਾਰ ਰਾਤ ਲੱਦਾਖ ਦੀ ਗਾਲਵਨ ਵੈਲੀ 'ਚ ਹੋਈ ਹਿੰਸਕ ਝੜਪ 'ਚ 20 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ 'ਚੋਂ 4 ਜਵਾਨ...

ਜਲੰਧਰ— ਭਾਰਤ-ਚੀਨ ਦੇ ਸੈਨਿਕਾਂ ਵਿਚਕਾਰ ਸੋਮਵਾਰ ਰਾਤ ਲੱਦਾਖ ਦੀ ਗਾਲਵਨ ਵੈਲੀ 'ਚ ਹੋਈ ਹਿੰਸਕ ਝੜਪ 'ਚ 20 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ 'ਚੋਂ 4 ਜਵਾਨ ਪੰਜਾਬ ਤੋਂ ਦੱਸੇ ਗਏ ਹਨ। ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਅਕਸਰ ਆਪਣੇ ਜਜ਼ਬਾਤ ਆਪਣੀ ਕਲਾ ਰਾਹੀਂ ਬਿਆਨ ਕਰ ਜਾਂਦੇ ਹਨ। ਕਈ ਵਾਰ ਅਜਿਹੀਆਂ ਗੱਲਾਂ ਜੋ ਆਮ ਤੌਰ 'ਤੇ ਨਹੀਂ ਕਹੀਆਂ ਜਾਂਦੀਆਂ ਉਹ ਕਲਾਕਾਰਾਂ ਦੇ ਗੀਤਾਂ ਰਾਹੀਂ ਕਹਿ ਦਿੱਤੀਆਂ ਜਾਂਦੀਆਂ ਹਨ। ਕੁਝ ਅਜਿਹਾ ਹੀ ਹੈ ਅਫਸਾਨਾ ਖਾਨ ਦਾ ਨਵਾਂ ਗੀਤ, ਜੋ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

 
ਸ਼ਹੀਦਾਂ ਦੀ ਸ਼ਹਾਦਤ ਦਾ ਦੇਣਾ ਕੋਈ ਨਹੀਂ ਦੇ ਸਕਦਾ ਪਰ ਉਨ੍ਹਾਂ ਦੇ ਪਰਿਵਾਰਾਂ ਖਾਸ ਤੌਰ 'ਤੇ ਮਾਂ 'ਤੇ ਕੀ ਬੀਤਦੀ ਹੈ ਉਹ ਦੁੱਖ ਅਫਸਾਨਾ ਖਾਨ ਦੇ ਗੀਤ 'ਚ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ। ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ ਦੇ 'ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ ਹਨ, ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।

Get the latest update about OFFICIAL VIDEO, check out more about MAIN SHAHEED HO GYA, AFSANA KHAN, TRUE SCOOP NEWS & PUNJAB SONG

Like us on Facebook or follow us on Twitter for more updates.