ਕ੍ਰਿਕਟ ਤੋਂ ਬਾਅਦ ਰਾਜਨੀਤਿਕ ਮੈਦਾਨ 'ਚ ਭੱਜੀ, ਸੀਐੱਮ ਦੇਣਗੇ ਵੱਡੀ ਜਿੰਮੇਵਾਰੀ!

ਆਮ ਆਦਮੀ ਪਾਰਟੀ ਨੇ ਹਰਭਜਨ ਸਿੰਘ ਨੂੰ ਰਾਜਸਭਾ ਭੇਜਣ ਦਾ ਪ੍ਰਸਤਾਵ ਦਿੱਤਾ ...

ਸਾਬਕਾ ਕ੍ਰਿਕਟਰ ਯਾਨੀ ਹਰਭਜਨ ਸਿੰਘ ਹੁਣ ਰਾਜਨੀਤਿਕ ਮੈਦਾਨ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹਰਭਜਨ ਸਿੰਘ ਨੂੰ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਵਜੋਂ ਭੇਜਿਆ ਜਾ ਸਕਦਾ ਹੈ। ਹਰਭਜਨ ਸਿੰਘ ਨੂੰ ਸਪੋਰਟਸ ਯੂਨੀਵਰਸਿਟੀ ਦੀ ਜਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ ਹਰਭਜਨ ਸਿੰਘ ਨੂੰ ਰਾਜਸਭਾ ਭੇਜਣ ਦਾ ਪ੍ਰਸਤਾਵ ਦਿੱਤਾ ਹੈ ਪਰ ਪਾਰਟੀ ਵਲੋਂ ਹਜੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਜਾਣਕਾਰੀ ਮੁਤਾਬਕ ਇਸ ਦਾ ਫੈਸਲਾ ਦਿੱਲੀ ਹਾਈ ਕਮਾਨ ਅਰਵਿੰਦ ਕੇਜਰੀਵਾਲ ਨੇ ਕਰ ਦਿਤਾ ਗਿਆ ਹੈ।  

ਦਸ ਦਈਏ ਕਿ ਪੰਜਾਬ 'ਚ ਪੰਜ ਰਾਜਸਭਾ ਮੈਂਬਰ ਚੁਣੇ ਜਾਣ ਲਈ  ਲਈ 14 ਮਾਰਚ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 21 ਮਾਰਚ ਤੱਕ ਚੁਣੇ ਜਾਣ ਵਾਲੇ ਮੈਂਬਰਾਂ  ਨੂੰ ਆਪਣੇ ਨਾਮਕਰਨ ਭੇਜਣੇ ਹੋਣਗੇ। ਪਾਰਟੀ ਨੇ 92 ਸੀਟਾਂ ਤੇ ਰਿਕਾਰਡ ਤੋਂ ਜਿੱਤ ਹਾਸਿਲ ਕੀਤੀ ਹੈ ਤਾਂ ਸੁਭਾਵਿਕ ਹੈ ਕਿ ਰਾਜ ਸਭਾ 'ਚ ਭੇਜਣ ਲਈ ਪਾਰਟੀ ਆਪਣੇ 'ਆਪ' ਦੇ ਉਮੀਦਵਾਰ ਦਾ ਨਾਮ ਹੀ ਸ਼ਾਮਿਲ ਕਰੇਗੀ।   

ਜਿਕਰਯੋਗ ਹੈ ਕਿ ਹਰਭਜਨ ਸਿੰਘ ਅਤੇ ਭਗਵੰਤ ਮਨ ਦੀ ਦੋਸਤੀ ਕਾਫੀ ਗਹਿਰੀ ਹੈ। ਭਗਵੰਤ ਮਨ ਦੀ ਜਿੱਤ ਤੇ ਭੱਜੀ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀ ਵਧਾਈਆਂ ਵੀ ਦਿਤੀਆਂ ਸਨ ਤੇ ਕਿਹਾ ਕਿ ਇਹ ਪਰਿਵਾਰ ਲਈ ਮਾਨ ਦੀ ਗੱਲ ਵੀ ਹੈ। ਚੋਣ ਪ੍ਰਚਾਰ ਦੇ ਦੌਰਾਨ ਭਗਵੰਤ ਮਾਨ ਵਲੋਂ ਖੇਡਾਂ 'ਚ ਸੁਧਾਰ ਦੀ ਗੱਲ ਕਹੀ ਗਈ ਸੀ, ਜਿਸ 'ਚ ਖੇਡ ਯੂਨੀਵਰਸਿਟੀ ਬਣਾਏ ਜਾਣ ਬਾਰੇ ਵੀ ਬੋਲਿਆ ਗਿਆ । ਉਸ ਸਮੇ ਤੋਂ ਹੀ ਹਰਭਜਨ ਸਿੰਘ ਦਾ ਨਾਮ ਇਸ ਸੂਚੀ 'ਚ ਸਭ ਤੋਂ ਮੁਹਰੇ ਸੀ।  
 

Get the latest update about TRUE SCOOP PUNJABI, check out more about RAJ SABHA MEMBER, HARBHAJAN SINGH, SPORTS UNIVERSITY IN PUNJAB & BHAGWANT MANN

Like us on Facebook or follow us on Twitter for more updates.