ਹਰਸਿਮਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਸਿੱਧੂ ਨੇ ਤੋੜੀ ਚੁੱਪੀ, 14 ਮਹੀਨਿਆਂ ਬਾਅਦ ਕੱਢੀ ਭੜਾਸ

ਖੇਤੀਬਾੜੀ ਆਰਡੀਨੈਂਸ ਨੇ ਜਿੱਥੇ ਪੂਰੇ ਦੇਸ਼ ਦਾ ਪਾਰਾ ਵਧਾਇਆ ਹੋਇਆ ਹੈ, ਉੱਥੇ ਦੇਸ਼ਭਰ ਦੇ ਕਿਸਾਨ ਸੜਕਾਂ 'ਤੇ ਉੱਤਰ ਆਏ ਹਨ। ਇਸ ਮੁੱਦੇ 'ਚ...

ਜਲੰਧਰ— ਖੇਤੀਬਾੜੀ ਆਰਡੀਨੈਂਸ ਨੇ ਜਿੱਥੇ ਪੂਰੇ ਦੇਸ਼ ਦਾ ਪਾਰਾ ਵਧਾਇਆ ਹੋਇਆ ਹੈ, ਉੱਥੇ ਦੇਸ਼ਭਰ ਦੇ ਕਿਸਾਨ ਸੜਕਾਂ 'ਤੇ ਉੱਤਰ ਆਏ ਹਨ। ਇਸ ਮੁੱਦੇ 'ਚ ਚੁੱਪ ਵੱਟੀ ਬੈਠੇ ਨਵਜੋਤ ਸਿੰਘ ਸਿੱਧੂ ਵੀ ਆਖਿਰਕਾਰ ਹੁਣ ਬੋਲੇ ਹਨ। ਹੁਣ ਜਦੋਂ ਅਕਾਲੀ ਦਲ ਨੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਦਾ ਵੀ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਦਵਾ ਦਿੱਤਾ ਹੈ। ਇਸ ਆਰਡੀਨੈਂਸ ਦੇ ਪਾਸ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਸਰਕਾਰ 'ਤੇ ਜ਼ੁਬਾਨੀ ਹਮਲਾ ਕਰ ਦਿੱਤਾ ਹੈ। ਸਭ ਤੋਂ ਜ਼ਿਆਦਾ ਬੋਲਣ ਵਾਲੇ ਸਿੱਧੂ ਇਸ ਦੌਰਾਨ ਪੰਜਾਬ ਦੇ ਕਈ ਵੱਡੇ ਮਸਲਿਆਂ ਤੋਂ ਦੂਰ ਰਹੇ ਪਰ ਹੁਣ ਜਦੋਂ ਖੇਤੀ ਆਰਡੀਨੈਂਸ ਸਾਂਸਦ 'ਚ ਪਾਸ ਹੋ ਚੁੱਕਾ ਹੈ ਤਾਂ ਸਿੱਧੂ ਨੇ ਵੀ ਆਪਣੀ ਚੁੱਪੀ ਤੋੜ ਦਿੱਤੀ ਹੈ। ਲਗਭਗ 14 ਮਹੀਨਿਆਂ ਬਾਅਦ ਆਪਣੇ ਟਵਿਟਰ ਅਕਾਊਂਟ ਦੀ ਵਰਤੋ ਕਰਦੇ ਹੋਏ ਸਿੱਧੂ ਨੇ 2 ਟਵੀਟ ਕੀਤੇ।

ਚੰਡੀਗੜ੍ਹ 'ਚ ਲੱਗੇ ਖਾਲਿਤਸਾਨ ਜ਼ਿੰਦਾਬਾਦ ਦਾ ਪੋਸਟਰ, ਮਾਹੌਲ ਖ਼ਰਾਬ ਕਰਨ ਦੀ ਸਾਜਿਸ਼

ਸਰਕਾਰ 'ਤੇ ਹਮਲਾ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਸਰਕਾਰਾਂ ਸਾਰੀ ਉਮਰ ਇਹੀ ਭੁੱਲ ਕਰਦੀ ਰਹੀ, ਧੂੜ ਉਨ੍ਹਾਂ ਦੇ ਚਿਹਰੇ 'ਤੇ ਸੀ, ਸ਼ੀਸ਼ਾ ਸਾਫ ਕਰਦੀ ਰਹੀ। ਜਦਕਿ ਦੂਜੀ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਜ਼ਖਮ ਭਰ ਜਾਂਦੇ ਹਨ, ਪਰ ਆਤਮਾ 'ਤੇ ਵਾਰ, ਸਾਡੇ ਅਸਤਿਤਵ 'ਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ (ਜੰਗ ਦੀ ਸ਼ੁਰੂਆਤ) — ਇਨਕਲਾਬ ਜ਼ਿੰਦਾਬਾਦ, ਪੰਜਾਬ, ਪੰਜਾਬੀਅਤ ਅਤੇ ਹਰ ਪੰਜਾਬੀ ਕਿਸਾਨਾਂ ਨਾਲ।'' ਇਸ ਦੇ ਨਾਲ ਉਨ੍ਹਾਂ ਨੇ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ 'ਤੇ ਲਿਖਿਆ, ''ਕਿਸਾਨ ਸਾਡਾ ਮਨ, ਕਿਸਾਨ ਸਾਡੀ ਪਛਾਣ, ਕਿਸਾਨ ਸਾਡੀ ਪਗੜੀ।''

True Scoop Special : ਅਕਾਲੀ ਦਲ ਛੱਡੇਗਾ NDA, ਸਮਰਥਨ ਵੀ ਲੈ ਸਕਦੈ ਵਾਪਸ

ਇਸ ਪੋਸਟ ਵਲੋਂ ਸਿੱਧੂ ਨੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਦਮ ਭਰਿਆ ਹੈ। ਪੰਜਾਬ ਕਾਂਗਰਸ ਪਹਿਲਾਂ ਹੀ ਇਸ ਆਰਡੀਨੈਂਸ ਵਿਰੁੱਧ ਆਪਣਾ ਵਿਰੋਧ ਜਤਾਉਂਦੀ ਆ ਰਹੀ ਹੈ ਪਰ ਸਿੱਧੂ ਇਸ ਮੁੱਦੇ 'ਤੇ ਕਦੇ ਕੁਝ ਨਹੀਂ ਬੋਲੇ ਅਤੇ ਹੁਣ 2 ਪੋਸਟਾਂ ਅਪਲੋਡ ਕਰਕੇ ਉਨ੍ਹਾਂ ਨੇ ਇਨਕਲਾਬ ਦੀ ਗੱਲ੍ਹ ਕੀਤੀ ਹੈ। ਪੰਜਾਬ ਕੀ ਦੇਸ਼ ਦਾ ਕਿਸਾਨ ਸੜਕਾਂ 'ਤੇ ਹੈ ਪਰ ਫਿਰ ਵੀ ਖੇਤੀਬਾੜੀ ਬਿੱਲ ਨੂੰ ਪਾਸ ਹੋਣ ਤੋਂ ਕੋਈ ਰੋਕ ਨਹੀਂ ਸਕਿਆ। ਫਿਲਹਾਲ ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਘਮਾਸਾਨ ਹਾਲੇ ਵੀ ਜਾਰੀ ਹੈ। ਅਕਾਲੀ ਦਲ ਨੇ ਇਸ ਵਿਰੁੱਧ ਸਖ਼ਤ ਸਟੈਂਡ ਲਿਆ ਹੈ ਅਤੇ ਹਰਸਿਮਰਤ ਬਾਦਲ ਨੇ ਇਸ ਨੂੰ ਲੈ ਕੇ ਕੇਂਦਰੀ ਮੰਤਰਾਲੇ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤੋਂ ਅੱਗੇ ਸਿਆਸਤ ਕਿਸਾਨਾਂ ਨੂੰ ਕਿਹੜੇ ਰੰਗ ਦਿਖਾਉਂਦੀ ਹੈ।

ਵੱਡੇ ਬਾਦਲ ਦੀ ਕੋਠੀ ਦੇ ਬਾਹਰ ਕਿਸਾਨ ਨੇ ਖ਼ੌਫਨਾਕ ਕਦਮ ਚੁੱਕਦਿਆਂ ਖਾਧਾ ਜ਼ਹਿਰ

Get the latest update about Harsimrat resignation, check out more about Agriculture Bills, Punjab Farmer, Navjot Singh Sidhu & True Scoop News

Like us on Facebook or follow us on Twitter for more updates.