ਕੁਮਾਰ ਤੋਂ ਬਾਅਦ ਅਲਕਾ ਲਾਂਬਾ ਦੇ ਘਰ ਪਹੁੰਚੀ ਪੰਜਾਬ ਪੁਲਿਸ, ਸਮਰਥਨ 'ਚ ਆਏ ਸਿੱਧੂ ਨੇ ਮਾਨ ਸਰਕਾਰ ਤੇ ਚੁੱਕੇ ਸਵਾਲ

ਭਗਵੰਤ ਮਾਨ ਸਰਕਾਰ ਦੀ ਪੰਜਾਬ ਪੁਲਿਸ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਸਰਗਰਮ ਹੈ। 'ਆਪ' ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਘਰ ਸਵੇਰੇ ਪਹੁੰਚਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਾਬਕਾ 'ਆਪ' ਵਿਧਾਇਕ ਅਤੇ ਕਾਂਗਰਸ...

 ਭਗਵੰਤ ਮਾਨ ਸਰਕਾਰ ਦੀ ਪੰਜਾਬ ਪੁਲਿਸ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਸਰਗਰਮ ਹੈ। 'ਆਪ' ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੇ ਘਰ ਸਵੇਰੇ ਪਹੁੰਚਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਸਾਬਕਾ 'ਆਪ' ਵਿਧਾਇਕ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਘਰ ਪਹੁੰਚ ਗਈ ਹੈ। ਜਿਸ ਤੋਂ ਬਾਅਦ ਕਾਂਗੜ ਦੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਤੇ ਅਲਕਾ ਲਾਂਬਾ ਨੂੰ ਪੂਰਾ ਸ਼ਹਿਯੋਗ ਦੇਣ ਦੀ ਗੱਲ ਕਹਿ ਹੈ।   

ਦਸ ਦਈਏ ਕਿ ਕੁਮਾਰ ਵਿਸ਼ਵਾਸ ਨੇ ਵੀ ਟਵੀਟ ਕਰਕੇ ਪੁਲਸ ਦੇ ਉਨ੍ਹਾਂ ਦੇ ਘਰ ਪਹੁੰਚਣ ਦੀ ਜਾਣਕਾਰੀ ਸਾਂਝੀ ਕੀਤੀ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਬਿਆਨਾਂ ਦਾ ਮਾਮਲਾ ਹੈ। ਅਲਕਾ ਲਾਂਬਾ ਨੇ ਵੀ ਕੁਮਾਰ ਵਿਸ਼ਵਾਸ ਦੇ ਸਮਰਥਨ ਵਿੱਕ ਟਵੀਟ ਕੀਤਾ ਸੀ।
ਅਲਕਾ ਨੇ ਉਸ ਟਵੀਟ 'ਚ ਲਿਖਿਆ, 'ਹੁਣ ਤੁਹਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਤੁਸੀਂ ਪੁਲਿਸ ਨੂੰ ਕਿਉਂ ਚਾਹੁੰਦੇ ਸੀ... ਭਾਜਪਾਟੀ ਤਰ੍ਹਾਂ  ਵਿਰੋਧੀਆਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ। ਕੁਝ ਸ਼ਰਮ ਕਰੋ ਕੇਜਰੀਵਾਲ ਜੀ।

ਇਸ ਤੋਂ ਬਾਅਦ ਅਲਕਾ ਲੰਬਾ ਦੇ ਇਕ ਨੋਟਿਸ ਵੀ ਪੋਸਟ ਕੀਤਾਜੋ ਕਿ ਰੋਪੜ ਪੁਲਿਸ ਨੇ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ 14 ਅਪ੍ਰੈਲ ਨੂੰ ਉਸ ਦੇ ਖਿਲਾਫ ਦਰਜ ਐਫਆਈਆਰ ਦੇ ਸਬੰਧ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਲਾਂਬਾ ਨੂੰ 26 ਅਪ੍ਰੈਲ ਨੂੰ ਖਰੜ (ਸਦਰ) ਥਾਣੇ ਦੇ ਤਫ਼ਤੀਸ਼ੀ ਅਫ਼ਸਰ (ਆਈਓ) ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਲਾਂਬਾ ਦੇ ਖਿਲਾਫ 14 ਅਪ੍ਰੈਲ ਨੂੰ ਹਮਲਾ, ਅਪਰਾਧਿਕ ਸਾਜ਼ਿਸ਼ ਅਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।
ਹੁਣ ਇਸ ਮਾਮਲੇ ਤੇ ਅਲਕਾ ਦੇ ਸਮਰਥਨ 'ਚ ਨਵਜੋਤ ਸਿੰਘ ਸਿੱਧੂ ਨੇ ਅਵਾਜ ਚੁਕੀ ਹੈ। ਸਿੱਧੂ ਨੇ ਟਵੀਟਚ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦੀ ਕਠਪੁਤਲੀ ਦੱਸਿਆ ਤੇ ਸਵਾਲ ਖੜ੍ਹੇ ਕੀਤੇ ਹਨ।  

Get the latest update about BHAGWANT MANN, check out more about ALKA LAMBA, NAVJOT SINGH SIDHU, KUMAR VISHWAS & POLICE AT ALKA LAMBA HOME

Like us on Facebook or follow us on Twitter for more updates.