ਸੁਸ਼ਾਂਤ ਰਾਜਪੂਤ ਦੀ ਮੌਤ ਤੋ ਬਾਅਦ ਕਰਨ ਜੌਹਰ ਨੇ ਦਿੱਤਾ ਬਾਲੀਵੁੱਡ ਨੂੰ ਝਟਕਾ, ਕੀਤਾ ਵੱਡਾ ਐਲਾਨ

ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋ ਬਾਅਦ ਹਰ ਦਿਨ ਨਵੀ ਖ਼ਬਰ ਸਾਹਮਣੇ ਆ ਰਹੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਦੇ ਨਿਸ਼ਾਨੇ 'ਤੇ ਬਾਲੀਵੁੱਡ...

ਮੁੰਬਈ— ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋ ਬਾਅਦ ਹਰ ਦਿਨ ਨਵੀ ਖ਼ਬਰ ਸਾਹਮਣੇ ਆ ਰਹੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਦੇ ਨਿਸ਼ਾਨੇ 'ਤੇ ਬਾਲੀਵੁੱਡ ਦੀਆਂ ਕੁਝ ਮਸ਼ਹੂਰ ਹਸਤੀਆਂ ਆ ਗਈਆਂ ਹਨ। ਸੁਸ਼ਾਂਤ ਦੀ ਮੌਤ ਦੇ ਕਾਰਨਾਂ ਪਿੱਛੇ ਸਭ ਤੋ ਪਹਿਲੇ ਨੰਬਰ 'ਤੇ ਕਰਨ ਜ਼ੌਹਰ ਦਾ ਨਾਂ ਆ ਰਿਹਾ ਸੀ, ਜਿਸ 'ਤੇ ਹੁਣ ਕਰਨ ਨੇ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਇਕ ਵੱਡਾ ਕਦਮ ਚੁੱਕਿਆ ਹੈ। ਬਾਲੀਵੁੱਡ ਤੋਂ ਖ਼ਬਰ ਆਈ ਹੈ ਕਿ ਇਨ੍ਹਾਂ ਆਲੋਚਨਾਵਾਂ ਤੋਂ ਨਾਰਾਜ਼ ਹੋਏ ਕਰਨ ਜੌਹਰ ਨੇ ਮੁੰਬਈ ਫਿਲਮ ਫੈਸਟੀਵਲ ਬੋਰਡ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ।

ਮੌਤ ਤੋਂ ਬਾਅਦ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਨੇ ਸੁਸ਼ਾਂਤ ਦੀਆਂ ਇਹ ਅਣਦੇਖੀਆਂ ਵੀਡੀਓਜ਼
 
ਹਾਲਾਂਕਿ ਬਾਲੀਵੁੱਡ ਆਦਾਕਾਰ ਦੀਪਿਕਾ ਪਾਦੂਕੌਣ, ਕਰਨ ਜ਼ੌਹਰ ਨੁੰ ਮਨਾਉਣ ਦੀ ਕਾਫੀ ਕੋਸ਼ਿਸ਼ ਕਰ ਰਹੀ। ਦਰਅਸਲ, ਕਰਨ ਜੌਹਰ ਦਾ ਕਹਿਣਾ ਹੈ ਕਿ ਇਸ ਮੁਸ਼ਕਲ ਸਮੇਂ ਦੌਰਾਨ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਦੱਸਿਆ ਜਾਂਦਾ ਹੈ ਕਿ ਉਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਇਕ ਈਮੇਲ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਦੀਪਿਕਾ ਪਾਦੂਕੋਣ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸ ਦੇਈਏ, ਮੁੰਬਈ ਫਿਲਮ ਫੈਸਟੀਵਲ ਬੋਰਡ ਦੇ ਪੈਨਲ 'ਚ ਵਿਕਰਮਾਦਿੱਤਿਆ ਮੋਟਵਾਨੇ, ਸਿਧਾਰਥ ਰਾਏ ਕਪੂਰ, ਜ਼ੋਇਆ ਅਖਤਰ ਅਤੇ ਕਬੀਰ ਖਾਨ ਸ਼ਾਮਲ ਹਨ। ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਆਲੀਆ ਭੱਟ ਨੂੰ ਵੀ ਕਰਨ ਜੌਹਰ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ।

Get the latest update about MAMI, check out more about Sushant Singh Rajput, Deepika Padukone, True Scoop News & Mumbai Film Festival

Like us on Facebook or follow us on Twitter for more updates.