ਬਹਿਸਬਾਜ਼ੀ ਤੋਂ ਬਾਅਦ ਆਪਣੇ ਹੀ 'ਸਾਥੀ' 'ਤੇ ਚੱਲਿਆ ਪੁਲਿਸ ਵਾਲੇ ਦਾ ਡੰਡਾ, ਦੇਖੋ Viral Video

ਸੋਸ਼ਲ ਮੀਡੀਆ 'ਤੇ ਅਕਸਰ ਸਾਨੂੰ ਪੁਲਿਸ ਦੀਆਂ ਕਈ ਤਰ੍ਹਾਂ ਦੀਆਂ ਵੀ...

ਵੈੱਬ ਸੈਕਸ਼ਨ - ਸੋਸ਼ਲ ਮੀਡੀਆ 'ਤੇ ਅਕਸਰ ਸਾਨੂੰ ਪੁਲਿਸ ਦੀਆਂ ਕਈ ਤਰ੍ਹਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ। ਪਰ ਹੁਣ ਜੋ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ। ਇਸ ਵੀਡੀਓ 'ਚ ਦੋ ਪੁਲਿਸ ਮੁਲਾਜ਼ਮ ਆਪਸ 'ਚ ਭਿੜ ਗਏ ਹਨ।

ਜਾਣਕਾਰੀ ਮੁਤਾਬਕ ਇਹ ਵੀਡੀਓ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਪੈਟਰੋਲ ਪੰਪ ਦੀ ਦੱਸੀ ਜਾ ਰਹੀ ਹੈ। ਇਥੇ ਪੁਲਿਸ ਇਕ ਮੁਲਾਜ਼ਮ ਨੇ ਪੁਲਿਸ ਮੁਲਾਜ਼ਮ 'ਤੇ ਹੀ ਡੰਡਾ ਵਰ੍ਹਾ ਦਿੱਤਾ। ਪੁਲਿਸ ਵਾਲਿਆਂ ਦਾ ਰਵੱਈਆ ਦੇਖ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਇਸ ਦੌਰਾਨ ਦੋਵੇਂ ਪੁਲਿਸ ਮੁਲਾਜ਼ਮ ਆਪਸ 'ਚ ਬਹਿਸਦੇ ਵੀ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਸੀਆਈਏ ਸਟਾਫ ਨੇ ਪਹਿਲਾਂ ਪੈਟਰੋਲ ਪੰਪ ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ ਤੇ ਫਿਰ ਮੌਕੇ 'ਤੇ ਪਹੁੰਚੇ ਪੀਸੀਆਰ ਮੁਲਾਜ਼ਮ ਨਾਲ ਬਦਤਮੀਜ਼ੀ ਕੀਤੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਸੀਆਈਏ ਸਟਾਫ ਮੁਲਾਜ਼ਮ 'ਤੇ ਡੰਡੇ ਵਰ੍ਹਾ ਦਿੱਤੇ।

ਦੇਖੋ ਵੀਡੀਓ-

Get the latest update about Truescoop News, check out more about policeman, Viral Video & lathicharge

Like us on Facebook or follow us on Twitter for more updates.