ਤਜਿੰਦਰ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਕੁਮਾਰ ਵਿਸ਼ਵਾਸ ਦੀ ਸੀਐੱਮ ਮਾਨ ਨੂੰ ਚੇਤਾਵਨੀ, ਕਿਹਾ 'ਪੱਗੜੀ ਸੰਭਾਲ ਜੱਟਾ ...

ਤਜਿੰਦਰ ਬੱਗਾ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਟਿੱਪਣੀ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਭਾਜਪਾ ਨੇਤਾ ਕਪਿਲ ਮਿਸ਼ਰਾ...

ਦਿੱਲੀ 'ਚ ਭਾਜਪਾ ਨੇਤਾ ਤਜਿੰਦਰ ਸਿੰਘ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਨੇ ਟਵਿੱਟਰ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਖਾਸ ਸੰਦੇਸ਼ ਛੱਡਿਆ ਹੈ।


ਵਿਸ਼ਵਾਸ ਨੇ ਆਪਣੇ ਟਵੀਟ 'ਚ ਲਿਖਿਆ, ''ਪਿਆਰੇ ਛੋਟੇ ਭਰਾ @BhagwantMann
ਖੁੱਦਾਰ ਪੰਜਾਬ ਨੇ 300 ਸਾਲਾਂ 'ਚ, ਦਿੱਲੀ ਦੇ ਕਿਸੇ ਅਸੁਰੱਖਿਅਤ ਤਾਨਾਸ਼ਾਹ ਨੂੰ ਆਪਣੀ ਤਾਕਤ ਨਾਲ ਕਦੇ ਨਹੀਂ ਖੇਡਣ ਦਿੱਤਾ। ਪੰਜਾਬ ਨੇ ਤੁਹਾਡੀ ਪੱਗੜੀ ਨੂੰ ਤਾਜ਼ ਸੌਂਪਿਆ ਹੈ, ਕਿਸੇ ਬੌਣੇ ਦੁਰਯੋਧਨ ਨੂੰ ਨਹੀਂ। ਪੰਜਾਬ ਦੇ ਲੋਕਾਂ,ਟੈਕਸ ਦੇ ਪੈਸੇ ਅਤੇ ਉਹਨਾਂ ਦੀ ਪੁਲਿਸ ਦਾ ਅਪਮਾਨ ਨਾ ਕਰੋ। ਪੱਗੜੀ ਸੰਭਾਲ ਜੱਟਾ ।"   

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੀ ਕੁਮਾਰ ਵਿਸ਼ਵਾਸ ਖਿਲਾਫ ਮਾਮਲਾ ਦਰਜ ਕਰ ਚੁੱਕੀ ਹੈ। ਇਹ ਮਾਮਲਾ ਰੋਪੜ ਥਾਣਾ ਸਦਰ ਵਿੱਚ ਦਰਜ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਕੁਮਾਰ ਵਿਸ਼ਵਾਸ ਨੇ ਇੰਟਰਵਿਊ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਾਲਿਸਤਾਨੀਆਂ ਨਾਲ ਸਬੰਧਾਂ ਬਾਰੇ ਗੱਲ ਕੀਤੀ ਸੀ। ਜਿਸ ਤੋਂ ਬਾਅਦ 'ਆਪ' ਸਮਰਥਕਾਂ ਨੇ ਖਾਲਿਸਤਾਨੀ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕੁਮਾਰ ਨੇ ਇਸ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਕੁਮਾਰ ਨੂੰ ਅੰਤਰਿਮ ਰਾਹਤ ਦਿੰਦਿਆਂ ਹਾਈ ਕੋਰਟ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ।

ਹੁਣ ਤਜਿੰਦਰ ਬੱਗਾ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਟਿੱਪਣੀ ਕਰਨ ਲਈ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਪੰਜਾਬ ਪੁਲਿਸ ਦੀ ਆਲੋਚਨਾ ਕੀਤੀ। ਇਕ ਹੋਰ ਨੇਤਾ ਨਵੀਨ ਜਿੰਦਲ ਨੇ 'ਆਪ' 'ਤੇ ਪੁਲਸ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ, ਜਦਕਿ ਪ੍ਰਵੀਨ ਸ਼ੰਕਰ ਕਪੂਰ ਨੇ ਇਸ ਨੂੰ 'ਸਿਆਸੀ ਬਦਲਾਖੋਰੀ' ਕਰਾਰ ਦਿੱਤਾ।

Get the latest update about TRUE SCOP PUNJABI, check out more about BHAGWANT MANN, PUNJAB NEWS, BJP LEADER TAJINDER SINGH BAGGA & TAJINDER BAGGA ARRESTED KUMAR VISHWAS

Like us on Facebook or follow us on Twitter for more updates.