ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਬੋਲੇ ਪਰਗਟ ਸਿੰਘ, ਕਿਹਾ-'ਕੈਪਟਨ ਕਮਜ਼ੋਰ ਹੋ ਗਿਆ'

ਪੰਜਾਬ ਦੀ ਸਿਆਸਤ ਵਿਚ ਇਸ ਵੇਲੇ ਕੋਟਕਪੁਰਾ ਗੋਲੀਕਾਂਡ ਤੇ ਬਹਿਬਲ ਕਲਾਂ ਦਾ ਮਾਮਲਾ ਪੂਰੀ...

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਇਸ ਵੇਲੇ ਕੋਟਕਪੁਰਾ ਗੋਲੀਕਾਂਡ ਤੇ ਬਹਿਬਲ ਕਲਾਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖੇ ਹਮਲੇ ਕਰਦੇ ਆ ਰਹੇ ਹਨ। ਇਸੇ ਵਿਚਾਲੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਆਬੇ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਸੀ। ਇਸ ਦੌਰਾਨ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਪਰਗਟ ਸਿੰਘ ਨੇ ਮੀਡੀਆ ਨਾਲ ਰੂਬਰੂ ਹੋ ਕੇ ਕਈ ਸਵਾਲਾਂ ਦੇ ਜਵਾਬ ਦੇਣੇ ਚਾਹੇ।

'ਲੋਕ ਸਾਡੇ ਤੋਂ ਉਮੀਦ ਰੱਖਦੇ ਹਨ'
ਇਸ ਦੌਰਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਵਲੋਂ ਬੇਅਦਬੀ ਮਾਮਲੇ ਉੱਤੇ ਗਰਮਾਏ ਮਸਲੇ ਦੇ ਸਬੰਧ ਵਿਚ ਦੁਆਬੇ ਦੇ ਵਿਧਾਇਕ ਸੱਦੇ ਸਨ। ਪਰ ਅਸਲੀ ਮਸਲਾ ਇਸ ਤੋਂ ਬਹੁਤ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਗੁਰੂ ਗੋਬਿੰਦ ਸਾਹਿਬ ਦੀ ਪੋਸ਼ਾਕ ਪਾਈ ਗਈ ਸੀ। ਇਸ ਤੋਂ ਬਾਅਦ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਲੋਕਾਂ ਨੇ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਈਆਂ ਸਨ। ਲੋਕ ਸਾਡੇ ਤੋਂ ਉਮੀਦ ਰੱਖਦੇ ਹਨ। ਪਰ ਅਜੇ ਵੀ ਅਸੀਂ ਉਥੇ ਹੀ ਖੜੇ ਹਾਂ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਅਕਾਲੀਆਂ ਵੇਲੇ ਹੋਏ ਸਨ। ਉਹ ਖੁਸ਼ੀਆਂ ਮਨਾ ਰਹੇ ਹਨ ਕਿਉਂਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ। 

'ਅਸਲੀ ਮੁੱਦਾ ਹੱਲ ਕਰੀਏ'
ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਮੀਟਿੰਗ ਦੌਰਾਨ ਪੰਜਾਬ ਮੁੱਖ ਮੰਤਰੀ ਨੂੰ ਕਿਹਾ ਕਿ ਸਮਾਂ ਕਿਸੇ ਲਈ ਠਹਿਰਦਾ ਨਹੀਂ ਹੈ। ਅਸੀਂ ਅਸਲੀ ਮੁੱਦਾ ਹੱਲ ਕਰੀਏ। ਪ੍ਰਾਬਲਮ ਲੱਬੀਏ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈਏ। ਪੰਜਾਬ ਵਿਚ ਕਾਂਗਰਸ ਨੇ ਚੋਣਾਂ ਕੈਪਟਨ ਦੇ ਨਾਂ ਉੱਤੇ ਜਿੱਤੀਆਂ ਸਨ। ਅਸੀਂ ਅੱਜ ਸਰਵੇ ਕਰੀਏ ਕਿ ਆਪਾਂ ਇਸ ਵੇਲੇ ਕਿੱਥੇ ਖੜੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਹਰ ਚੀਜ਼ ਉੱਤੇ ਮਿੱਟੀ ਨਹੀਂ ਪਾਈ ਜਾ ਸਕਦੀ। ਬੇਅਦਬੀ ਮਾਮਲਿਆਂ ਵਿਚ ਜਸਟਿਸ ਮਿਲਣਾ ਜ਼ਰੂਰੀ ਹੈ।

'ਕੈਪਟਨ ਕਮਜ਼ੋਰ ਹੋ ਗਿਆ'
ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਇਕ ਸਵਾਲ ਦੌਰਾਨ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਕੈਪਟਨ ਕਮਜ਼ੋਰ ਹੋ ਗਿਆ ਹੈ। ਸਾਨੂੰ ਕਈ ਲੋਕ ਕਹਿੰਦੇ ਹਨ ਕਿ ਕੈਪਟਨ ਤੇ ਬਾਦਲ ਰਲੇ ਹੋਏ ਹਨ। ਅਜਿਹੇ ਵਿਚ ਅਸੀਂ ਕਹਿਣਾ ਵੀ ਹੋਵੇ ਤਾਂ ਕੀ ਕਹੀਏ। ਅਖੀਰ ਮਸਲਾ ਲੋਕਾਂ ਦੀ ਕਚਿਹਰੀ ਵਿਚ ਜਾਣਾ ਹੈ। ਜੇਕਰ ਕੋਈ ਐੱਮ.ਐੱਲ.ਏ. ਮਾੜਾ ਕੰਮ ਕਰਦਾ ਹੈ ਤਾਂ ਉਸ ਨੂੰ ਠੋਕ ਦਿਓ। ਅਖੀਰ ਪਰਫਾਰਮੈਂਸ ਹੀ ਦੇਖੀ ਜਾਣੀ ਹੈ।

ਕੈਪਟਨ ਦਾ ਚੈਲੇਂਜ
ਇਸ ਦੌਰਾਨ ਉਨ੍ਹਾਂ ਤੋਂ ਇਹ ਵੀ ਸਵਾਲ ਪੁੱਛਿਆ ਗਿਆ ਕਿ ਕੈਪਟਨ ਵਲੋਂ ਸਿੱਧੂ ਨੂੰ ਕੀਤੇ ਗਏ ਚੈਲੇਂਜ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਦਾ ਫਾਦਰ ਕਿਹਾ ਜਾਂਦਾ ਹੈ। ਕੈਪਟਨ ਨੂੰ ਇਸ ਤਰ੍ਹਾਂ ਨਾਲ ਵਤੀਰਾ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਮਸਲੇ ਹੱਲ ਨਹੀਂ ਹੁੰਦੇ। 

Get the latest update about punjab, check out more about Truescoop News, Pargat Singh, meeting & Truescoop

Like us on Facebook or follow us on Twitter for more updates.