ਮੁੰਬਈ: ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਹਾਲ ਹੀ ਵਿਚ ਸਸਪੈਂਡ ਕਰ ਦਿੱਤਾ ਗਿਆ ਹੈ। ਬੰਗਾਲ ਚੋਣਾਂ ਤੋਂ ਬਾਅਦ ਐਕਟਰੇਸ ਦੀ ਇਤਰਾਜ਼ਯੋਗ ਟਿੱਪਣੀ ਉੱਤੇ ਐਕਸ਼ਨ ਲੈਂਦੇ ਹੋਏ ਟਵਿੱਟਰ ਨੇ ਸਥਾਈ ਤੌਰ ਉੱਤੇ ਕੰਗਨਾ ਦੇ ਟਵਿੱਟਰ ਅਕਾਊਂਟ ਨੂੰ ਬੰਦ ਕਰ ਦਿੱਤਾ ਸੀ। ਹੁਣ ਟਵਿੱਟਰ ਤੋਂ ਬਾਅਦ ਇੰਸਟਾਗ੍ਰਾਮ ਨੇ ਵੀ ਕੰਗਨਾ ਦੀ ਪੋਸਟ ਉੱਤੇ ਐਕਸ਼ਨ ਲਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਵਾਰ ਕੰਗਨਾ ਦੇ ਉਸ ਪੋਸਟ ਨੂੰ ਇੰਸਟਾਗ੍ਰਾਮ ਨੇ ਡਿਲੀਟ ਕੀਤਾ ਹੈ ਜਿਸ ਵਿਚ ਉਸ ਨੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਗੱਲ ਕਹੀ ਸੀ।
ਕੀ ਸੀ ਕੰਗਨਾ ਦਾ ਡਿਲੀਟ ਕੀਤਾ ਗਿਆ ਪੋਸਟ
ਕੰਗਨਾ ਨੇ 8 ਮਈ ਨੂੰ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਤੇ ਅੱਖਾਂ ਵਿਚ ਹਲਕੀ ਹਲਕੀ ਜਲਨ ਵੀ ਸੀ। ਹਿਮਾਚਲ ਜਾਣ ਦੀ ਸੋਚ ਰਹੀ ਸੀ ਇਸ ਲਈ ਅੱਜ ਮੈਂ ਟੈਸਟ ਕਰਵਾਇਆ ਜਦੋਂ ਪਤਾ ਲੱਗਿਆ ਕਿ ਮੈਂ ਕੋਰੋਨਾ ਪਾਜ਼ੇਟਿਵ ਹਾਂ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੇ ਸਰੀਰ ਦੇ ਅੰਦਰ ਪਾਰਟੀ ਕਰ ਰਿਹਾ ਹੈ। ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸ ਨੂੰ ਖਤਮ ਕਰ ਦਵਾਂਗੀ। ਲੋਕੋ, ਪਲੀਜ਼ ਕਿਸੇ ਨੂੰ ਵੀ ਖੁਦ ਤੋਂ ਜਿੱਤਣ ਦੀ ਤਾਕਤ ਨਾ ਦਿਓ। ਜੇਕਰ ਤੁਸੀਂ ਡਰੇ ਹੋਏ ਹੋ ਤਾਂ ਇਹ ਤੁਹਾਨੂੰ ਹੋਰ ਡਰਾਏਗਾ। ਆਓ ਇਸ ਕੋਵਿਡ-19 ਦਾ ਖਾਤਮਾ ਕਰੀਏ। ਇਹ ਕੁਝ ਨਹੀਂ ਬੱਸ ਇਕ ਛੋਟੇ ਸਮੇਂ ਦਾ ਫਲੂ ਹੈ, ਜਿਸ ਨੂੰ ਬਹੁਤ ਅਟੈਂਸ਼ਨ ਮਿਲੀ ਤੇ ਹੁਣ ਇਹ ਲੋਕਾਂ ਨੂੰ ਡਰਾ ਰਿਹਾ ਹੈ। ਹਰ ਹਰ ਮਹਾਦੇਵ।
ਕੰਗਨਾ ਨੇ ਕਿਹਾ ਕਿ ਇਕ ਹਫਤੇ ਤੋਂ ਜ਼ਿਆਦਾ ਨਹੀਂ ਚੱਲ ਸਕਾਂਗੀ ਇਥੇ
ਕੰਗਨਾ ਨੇ ਆਪਣੀ ਇੰਸਟਾ ਸਟੋਰੀ ਉੱਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਇੰਸਟਾਗ੍ਰਾਮ ਨੇ ਮੇਰੀ ਉਹ ਪੋਸਟ ਡਿਲੀਟ ਕਰ ਦਿੱਤੀ ਹੈ ਜਿਸ ਵਿਚ ਮੈਂ ਕੋਵਿਡ-19 ਨੂੰ ਖਤਮ ਕਰਨ ਦੇਣ ਦੀ ਗੱਲ ਕਹੀ ਸੀ ਕਿਉਂਕਿ ਕੁਝ ਲੋਕਾਂ ਨੂੰ ਦੁੱਖ ਹੋਇਆ ਸੀ, ਮਤਲਬ ਅੱਤਵਾਦੀ ਤੇ ਕਮਿਊਨਿਸਟ ਨੂੰ ਹਮਦਰਦੀ ਦੇਣ ਵਾਲਿਆਂ ਦੇ ਬਾਰੇ ਸੁਣਿਆ ਸੀ ਟਵਿੱਟਰ ਉੱਤੇ ਪਰ ਕੋਵਿਡ ਫੈਨ ਕਲੱਬ ਆਸਮ ਇੰਸਟਾ ਉੱਤੇ ਦੋ ਹੀ ਦਿਨ ਹੋਏ ਹਨ ਤੇ ਹੁਣ ਨਹੀਂ ਲੱਗਦਾ ਹੈ ਕਿ ਇਕ ਹਫਤੇ ਤੋਂ ਜ਼ਿਆਦਾ ਇਥੇ ਟਿਕ ਸਕਾਂਗੀ।
ਟਵਿੱਟਰ ਅਕਾਊਂਟ ਸਸਪੈਂਸ਼ਨ ਉੱਤੇ ਕੰਗਨਾ ਨੇ ਜਤਾਈ ਸੀ ਨਾਰਾਜ਼ਗੀ
ਦੱਸ ਦਈਏ ਕਿ ਪਿਛਲੇ ਦਿਨੀਂ ਕੰਗਨਾ ਰਣੌਤ ਦੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਦੀ ਖਬਰ ਨੇ ਸਨਸਨੀ ਮਚਾ ਦਿੱਤੀ ਸੀ। ਪੱਛਮੀ ਬੰਗਾਲ ਚੋਣਾਂ ਦੇ ਬਾਅਦ ਉਥੇ ਭੜਕੀ ਹਿੰਸਾ ਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਬਾਅਦ ਕੰਗਨਾ ਦੇ ਇਸ ਮਾਈਕ੍ਰੋ ਬਲਾਗਿੰਗ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਕੰਗਨਾ ਨੇ ਇਸ ਉੱਤੇ ਨਾਰਾਜ਼ਗੀ ਵੀ ਜਤਾਈ ਸੀ।
ਕੰਗਨਾ ਨੇ ਏ.ਐੱਨ.ਆਈ. ਨੂੰ ਟਵਿੱਟਰ ਸਸਪੈਂਸ਼ਨ ਦੇ ਸਬੰਧ ਵਿਚ ਕਿਹਾ ਸੀ ਕਿ ਟਵਿੱਟਰ ਨੇ ਅਜਿਹਾ ਕਰ ਦੇ ਮੇਰਾ ਹੀ ਪੁਆਇੰਟ ਸਾਬਿਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹਨ ਤੇ ਜਨਮ ਤੋਂ ਹੀ ਗੋਰਿਆਂ ਤੇ ਗੈਰ ਗੋਰਿਆਂ ਉੱਤੇ ਆਪਣਾ ਹੱਕ ਸਮਝਣ ਲੱਗਦਾ ਹੈ। ਮੇਰੇ ਕੋਲ ਬਹੁਤ ਸਾਰੇ ਪਲੇਟਫਾਰਮ ਹਨ ਜਿਥੇ ਮੈਂ ਆਪਣੀ ਆਵਾਜ਼ ਬੁਲੰਦ ਕਰ ਸਕਦੀ ਹਾਂ।