ਯੂਟਿਊਬ 'ਤੇ ਵੀਡੀਓ ਦੇਖ ਕੇ 12 ਸਾਲ ਦੇ ਮੁੰਡੇ ਨੇ ਸਕੂਲ 'ਚ ਬਣਾਈ ਸ਼ਰਾਬ, ਕੁੱਝ ਹੀ ਪਲਾਂ 'ਚ ਵਿਗੜੀ ਦੋਸਤਾਂ ਦੀ ਹਾਲਤ

ਇਹ ਘਟਨਾ ਤਿਰੂਵਨੰਤਪੁਰਮ 'ਚ ਸ਼ੁੱਕਰਵਾਰ, 29 ਜੁਲਾਈ ਨੂੰ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ ਹੈ। ਜਿੱਥੇ ਇਕ 12 ਸਾਲ ਦੇ ਲੜਕੇ ਨੇ ਆਪਣੇ ਮਾਤਾ-ਪਿਤਾ ਵੱਲੋਂ ਖਰੀਦੇ ਅੰਗੂਰਾਂ ਦੀ ਵਰਤੋਂ ਕਰਕੇ ਯੂਟਿਊਬ 'ਤੇ ਵੀਡੀਓ ਦੇਖ ਕੇ ਅੰਗੂਰਾਂ ਦੀ ਵਾਈਨ ਬਣਾ ਕੇ ਆਪਣੇ ਜਮਾਤੀ ਦੋਸਤਾਂ ਨੂੰ ਪਿਲਾ ਦਿੱਤੀ

ਯੂ-ਟਿਊਬ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਦੀ ਵਰਤੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਰਦਾ ਹੈ। ਕੁਝ ਇੱਥੇ ਖਾਣੇ ਦੇ ਵੀਡੀਓ ਦੇਖਦੇ ਹਨ, ਕੁਝ ਫਿਲਮਾਂ ਅਤੇ ਗੀਤ ਦੇਖਦੇ ਹਨ। ਹਾਲਾਂਕਿ, ਵਿਦਿਆਰਥੀਆਂ ਦਾ ਇੱਕ ਵਰਗ ਅਜਿਹਾ ਹੈ ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਦਾ ਹੈ। ਹਾਲ੍ਹੀ 'ਚ ਕੇਰਲ ਵਿੱਚ ਇੱਕ ਵਿਦਿਆਰਥੀ ਨੇ ਯੂਟਿਊਬ 'ਤੇ ਇੱਕ ਵੀਡੀਓ ਦੇਖ ਕੇ ਸ਼ਰਾਬ ਬਣਾ ਲਈ, ਜਿਸ ਨਾਲ ਉਸਦੇ ਸਾਥੀਆਂ ਦੀ ਸਿਹਤ ਵਿਗੜ ਗਈ।

ਇਹ ਘਟਨਾ ਤਿਰੂਵਨੰਤਪੁਰਮ 'ਚ ਸ਼ੁੱਕਰਵਾਰ, 29 ਜੁਲਾਈ ਨੂੰ ਇੱਕ ਸਰਕਾਰੀ ਸਕੂਲ ਵਿੱਚ ਵਾਪਰੀ ਹੈ। ਜਿੱਥੇ ਇਕ 12 ਸਾਲ ਦੇ ਲੜਕੇ ਨੇ ਆਪਣੇ ਮਾਤਾ-ਪਿਤਾ ਵੱਲੋਂ ਖਰੀਦੇ ਅੰਗੂਰਾਂ ਦੀ ਵਰਤੋਂ ਕਰਕੇ ਯੂਟਿਊਬ 'ਤੇ ਵੀਡੀਓ ਦੇਖ ਕੇ ਅੰਗੂਰਾਂ ਦੀ ਵਾਈਨ ਬਣਾ ਕੇ ਆਪਣੇ ਜਮਾਤੀ ਦੋਸਤਾਂ ਨੂੰ ਪਿਲਾ ਦਿੱਤੀ। ਇਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਿਸ ਨੇ ਦੱਸਿਆ ਕਿ ਵਾਈਨ ਪੀਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਹੋਣ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਚਿਰਾਇੰਕੀਝੂ ਦੇ ਨਜ਼ਦੀਕੀ ਹਸਪਤਾਲ ਲਿਜਾਣਾ ਪਿਆ। ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।


ਮਿਲੀ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੱਸਿਆ ਕਿ ਉਸ ਨੇ ਸ਼ਰਾਬ 'ਚ ਕੋਈ ਹੋਰ ਅਲਕੋਹਲ ਜਾਂ ਸਪਿਰਿਟ ਨਹੀਂ ਪਾਇਆ। ਯੂ-ਟਿਊਬ 'ਤੇ ਦਿਖਾਈ ਦਿੱਤੀ ਵੀਡੀਓ ਮੁਤਾਬਕ ਸ਼ਰਾਬ ਬਣਾਉਣ ਤੋਂ ਬਾਅਦ ਉਸ ਨੇ ਇਸ ਨੂੰ ਬੋਤਲ 'ਚ ਭਰ ਕੇ ਜ਼ਮੀਨ ਹੇਠਾਂ ਦੱਬ ਦਿੱਤਾ। ਪੁਲਿਸ ਨੇ ਇਹ ਵੀ ਕਿਹਾ ਕਿ ਲੜਕੇ ਦੇ ਮਾਤਾ-ਪਿਤਾ ਨੂੰ ਪਤਾ ਸੀ ਕਿ ਉਹ ਸ਼ਰਾਬ ਬਣਾ ਰਿਹਾ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਦੇ ਨਾਲ ਹੀ ਸਥਾਨਕ ਅਦਾਲਤ ਦੀ ਇਜਾਜ਼ਤ ਤੋਂ ਬਾਅਦ ਪੁਲਿਸ ਨੇ ਸ਼ਰਾਬ ਦੇ ਸੈਂਪਲ ਲੈ ਕੇ ਕੈਮੀਕਲ ਜਾਂਚ ਲਈ ਭੇਜ ਦਿੱਤੇ ਹਨ। ਜੇਕਰ ਜਾਂਚ ਦੌਰਾਨ ਹੋਰ ਸ਼ਰਾਬ ਜਾਂ ਸਪਿਰਿਟ ਮਿਲਦੀ ਹੈ ਤਾਂ ਪੁਲਿਸ ਨੂੰ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਮਲਾ ਦਰਜ ਕਰਨਾ ਹੋਵੇਗਾ। ਪੁਲਿਸ ਨੇ ਲੜਕੇ ਦੇ ਮਾਤਾ-ਪਿਤਾ ਅਤੇ ਸਕੂਲ ਪ੍ਰਬੰਧਕਾਂ ਨੂੰ ਉਸ ਦੇ ਇਸ ਕੰਮ ਦੇ ਕਾਨੂੰਨੀ ਨਤੀਜਿਆਂ ਬਾਰੇ ਵੀ ਸੂਚਿਤ ਕਰ ਦਿੱਤਾ ਹੈ।

Get the latest update about Kerala boy make alcohol watch you tube video, check out more about viral Kerala news & you tube

Like us on Facebook or follow us on Twitter for more updates.