AG 'ਤੇ ਭੜਕੇ ਜਾਖੜ, ਤੁਹਾਡੀ ਦੁਕਾਨ ਚਲਾਉਣ ਨੂੰ ਨਹੀਂ ਬਣਾਈ ਸਰਕਾਰ

ਬਿਜਲੀ ਸਮਝੌਤੇ 'ਤੇ ਸੁਪਰੀਮ ਕੋਰਟ 'ਚ ਕੇਸ ਹਾਰਨ ਕਾਰਨ ਕਾਂਗਰਸ ਪ੍ਰਧਾਨ ਸੁਨੀਲ ...

ਚੰਡੀਗੜ੍ਹ — ਬਿਜਲੀ ਸਮਝੌਤੇ 'ਤੇ ਸੁਪਰੀਮ ਕੋਰਟ 'ਚ ਕੇਸ ਹਾਰਨ ਕਾਰਨ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕਾਫੀ ਨਾਰਾਜ਼ ਹੈ। ਬੁੱਧਵਾਰ ਨੂੰ ਉਨ੍ਹਾਂ ਦਾ ਸਾਰਾ ਗੁੱਸਾ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਫੁੱਟਿਆ। ਪ੍ਰੀ-ਬਜਟ ਮੀਟਿੰਗ ਲਈ ਪਹੁੰਚੇ ਮੁੱਖ ਮੰਤਰੀ ਕੈਪਟਨ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਚੀਫ ਸੈਕੇਟਰੀ ਫਾਈਨੈਂਸ ਅਨਿਰੁੱਧ ਤਿਵਾਰੀ ਜਾਖੜ ਦਾ ਗੁੱਸਾ ਦੇਖ ਕੇ ਦੰਗ ਰਹਿ ਗਏ।
ਜਾਖੜ ਵਿਧਾਇਕਾਂ ਨਾਲ ਸੀਐੱਮ ਅਤੇ ਵਿੱਤ ਮੰਤਰੀ ਵੱਲੋਂ ਕੀਤੀ ਜਾ ਰਹੀ ਪ੍ਰੀ-ਬਜਟ ਮੀਟਿੰਗ 'ਚ ਸ਼ਾਮਲ ਹੋਣ ਆਏ ਸਨ। ਦੁਪਹਿਰ ਬਾਅਦ ਜਲੰਧਰ ਅਤੇ ਕਪੂਰਥਲਾ ਦੇ ਵਿਧਾਇਕਾਂ ਦੀ ਮੀਟਿੰਗ ਸੀ। ਉਹ ਮੀਟਿੰਗ ਲਈ ਜਾ ਰਹੇ ਸਨ ਤਾਂ ਏਜੀ ਅਤੁਲ ਨੰਦਾ ਉਨ੍ਹਾਂ ਨੂੰ ਬਾਹਰ ਹੀ ਮਿਲ ਗਏ। ਜਾਖੜ ਉਨ੍ਹਾਂ ਤੋਂ ਮੂੰਹ ਫੇਰ ਕੇ ਜਾਣ ਲੱਗੇ ਤਾਂ ਨੰਦਾ ਨੇ ਕਿਹਾ ਕਿ ਤੁਹਾਡੇ ਤੋਂ ਥੋੜਾ ਨਾਰਾਜ਼ ਨਹੀਂ ਹਾਂ ਪਰ ਬਹੁਤ ਜ਼ਿਆਦਾ ਨਾਰਾਜ਼ ਹਾਂ ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ। ਅਸੀਂ ਕਾਂਗਰਸ ਦੀ ਸਰਕਾਰ ਤੁਹਾਡੀ ਦੁਕਾਨ ਚਲਾਉਣ ਲਈ ਨਹੀਂ ਬਣਾਈ ਹੈ। ਇਹ ਕਹਿ ਕੇ ਉਹ ਮੀਟਿੰਗ 'ਚ ਸ਼ਾਮਲ ਹੋਣ ਅੰਦਰ ਚਲੇ ਗਏ। ਮੀਟਿੰਗ 'ਚ ਸ਼ਾਮਲ ਇਕ ਸੀਨੀਅਰ ਵਿਧਾਇਕ ਨੇ ਦੱਸਿਆ ਉਨ੍ਹਾਂ ਨੇ ਸੁਨੀਲ ਜਾਖੜ ਦਾ ਅਜਿਹਾ ਰੂਪ ਪਹਿਲਾਂ ਕਦੀ ਨਹੀਂ ਦੇਖਿਆ।

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ, ਇਨ੍ਹਾਂ ਵਿਧਾਇਕਾਂ ਨੇ ਕੀਤਾ ਵਾਕ-ਆਊਟ

ਇਸ ਲਈ ਆਇਆ ਗੁੱਸਾ —
ਬੁੱਧਵਾਰ ਨੂੰ ਬਿਜਲੀ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜਪਾਲ ਨੂੰ ਜੋ ਵਿਗਿਆਪਨ ਦਿੱਤਾ ਸੀ, ਉਸ 'ਚ ਵੀ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਮਹੱਤਵਪੂਰਨ ਕੇਸ ਹਾਰ ਰਹੀ ਹੈ, ਜਿਸ ਨਾਲ ਆਮ ਜਨਤਾ 'ਤੇ ਕਰੋੜਾਂ ਰੁਪਇਆਂ ਦਾ ਬੋਝ ਪਿਆ ਹੈ। ਜਦੋਂ ਮੀਟੰਗ ਸ਼ੁਰੂ ਹੋਈ ਉਦੋਂ ਤੱਕ ਜਾਖੜ ਸ਼ਾਂਤ ਬੈਠੇ ਰਹੇ ਪਰ ਜਿਵੇਂ ਹੀ ਕਿਸੇ ਮੁੱਦੇ 'ਤੇ ਕਾਨੂੰਨੀ ਰਾਏ ਲੈਣ ਦੀ ਗੱਲ ਆਈ ਤਾਂ ਉਹ ਭੜਕ ਗਏ। ਉਨ੍ਹਾਂ ਨੇ ਪੁੱਛਿਆ ਕਿਸ ਮਾਮਲਿਆਂ 'ਚ ਤੁਹਾਡੀ ਰਾਏ ਲਈ ਗਈ ਅਤੇ ਉਨ੍ਹਾਂ ਕੇਸਾਂ ਦਾ ਕੀ ਹੋਇਆ। ਕਿੰਨੇ ਕੇਸ ਤੁਸੀਂ ਜਿੱਤੇ ਹਨ? ਉਨ੍ਹਾਂ ਨੇ ਚੀਫ ਸੈਕੇਟਰੀ ਤੋਂ ਪੁੱਛਿਆ ਮੈਨੂੰ ਇਹ ਦੱਸੋ ਕਿ ਇਨ੍ਹਾਂ ਨੇ ਹੁਣ ਤੱਕ ਕਿਹੜੇ-ਕਿਹੜੇ ਕੇਸ ਜਿੱਤੇ ਹਨ। ਸ਼ਾਇਦ ਅਜਿਹੇ ਕੇਸਾਂ ਦੀ ਗਿਣਤੀ ਕਰਨਾ ਆਸਾਨ ਹੋਵੇਗੀ, ਕਿਉਂਕਿ ਜ਼ਿਆਦਾਤਰ ਤਾਂ ਇਨ੍ਹਾਂ ਨੇ ਹਾਰੇ ਹੀ ਹਨ।

Get the latest update about Sunil Jakhar, check out more about Punjab News, AG, Government Not Shop & Agitated

Like us on Facebook or follow us on Twitter for more updates.