ਅਹਿਮਦਾਬਾਦ ਏਅਰਪੋਰਟ 'ਤੇ ਭਾਲੂ ਅਤੇ ਲੰਗੂਰ ਹੋਏ ਆਮਣੋ-ਸਾਹਮਣੇ

ਜੇਕਰ ਤੁਸੀਂ ਅਹਿਮਦਾਬਾਦ ਏਅਰਪੋਰਟ 'ਤੇ ਜਾਂਦੇ ਹੋ ਅਤੇ ਖੁੱਲ੍ਹੇਆਮ ਇਕ ਵਿਸ਼ਾਲ ਭਾਲੂ ...

ਅਹਿਮਦਾਬਾਦ — ਜੇਕਰ ਤੁਸੀਂ ਅਹਿਮਦਾਬਾਦ ਏਅਰਪੋਰਟ 'ਤੇ ਜਾਂਦੇ ਹੋ ਅਤੇ ਖੁੱਲ੍ਹੇਆਮ ਇਕ ਵਿਸ਼ਾਲ ਭਾਲੂ ਨੂੰ ਘੁੰਮਦਾ ਦੇਖਦੇ ਹੋ ਤਾਂ ਡਰੋ ਨਾ। ਦਰਅਸਲ ਲੰਗੂਰਾਂ ਦੇ ਹਮਲੇ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਅਹਿਮਦਾਬਾਦ ਏਅਰਪੇਰਟ ਨੇ ਇਕ ਅਨੋਖਾ ਤਰੀਕਾ ਵਰਤਿਆ ਹੈ। ਏਅਰਪੋਰਟ ਪ੍ਰਸ਼ਾਸਨ ਨੇ ਹੁਣ ਇਕ ਵਿਸ਼ਾਲ 'ਭਾਲੂ' ਤਾਇਨਾਤ ਕੀਤਾ ਹੈ। ਇਹ ਅਸਲੀ ਭਾਲੂ ਨਹੀਂ ਬਲਕਿ ਉਸ ਦੀ ਡ੍ਰੈੱਸ 'ਚ ਅਹਿਮਦਾਬਾਦ ਏਅਰਪੋਰਟ ਦਾ ਇਕ ਕਰਮਚਾਰੀ ਹੈ, ਜੋ ਲੰਗੂਰਾਂ ਨੂੰ ਭਜਾਉਣ ਦਾ ਕੰਮ ਕਰ ਰਿਹਾ ਹੈ। ਅਹਿਮਦਾਬਾਦ ਏਅਰਪੋਰਟ ਚਾਰੇ ਪਾਸੇ ਪੇੜ-ਪੌਦਿਆਂ ਨਾਲ ਘਿਰਿਆ ਹੋਇਆ ਹੈ ਅਤੇ ਟਰਮੀਨਲ 'ਤੇ ਲੰਬੀਆਂ ਪੁੱਛਾਂ ਵਾਲੇ ਲੰਗੂਰਾਂ ਦਾ ਦਿਸਣਾ ਆਮ ਗੱਲ ਹੈ। ਕਾਫੀ ਲੰਬੇ ਸਮੇਂ ਤੋਂ ਅਹਿਮਦਾਬਾਦ ਏਅਰਪੋਰਟ ਦੇ ਅਧਿਕਾਰੀ ਇਨ੍ਹਾਂ ਲੰਗੂਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਪ੍ਰੈਲ 2019 'ਚ 15 ਲੰਗੂਰਾਂ ਦਾ ਸਮੂਹ ਆਪਰੇਸ਼ਨ ਏਰੀਆ 'ਚ ਆਇਆ ਸੀ ਅਤੇ 10 ਤੋਂ ਜ਼ਿਆਦਾ ਫਲਾਈਟ ਦੀਆਂ ਉਡਾਨਾਂ 'ਚ ਦੇਰੀ ਹੋਈ ਸੀ ਅਤੇ 2 ਉਡਾਨਾਂ ਨੂੰ ਦੂਜੀ ਜਗ੍ਹਾ ਭੇਜਣਾ ਪਿਆ ਸੀ। ਅਪ੍ਰੈਲ 2017 'ਚ 2 ਉਡਾਨਾਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ ਕਿਉਂਕਿ ਲੰਗੂਰ ਰਨਵੇ 'ਤੇ ਆ ਗਏ ਸਨ ਅਤੇ ਅਧਿਕਾਰੀ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਫਿਰ ਸ਼ਰਮਸਾਰ ਹੋਈ ਦਿੱਲੀ, 5 ਸਾਲਾਂ ਬੱਚੀ ਨਾਲ ਨੌਜਵਾਨ ਨੇ ਕੀਤੀਆਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ

ਜਹਾਜ਼ਾਂ ਲਈ ਖਤਰਨਾਕ ਹੈ ਲੰਗੂਰ —
ਨਵੰਬਰ 2016 'ਚ ਲੰਗੂਰ ਏਅਰਪੋਰਟ ਦੇ ਆਪਰੇਸ਼ਨਲ ਏਰੀਆ 'ਚ ਆ ਗਏ ਸਨ। ਏਅਰਪੋਰਟ ਦੇ ਡਾਇਰੈਕਟਰ ਮਨੋਜ ਗੰਗਲ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਵੱਡੀ ਸੰਖਿਆਂ 'ਚ ਲੰਗੂਰ ਏਅਰਪੋਰਟ ਦੇ ਆਪਰੇਸ਼ਨਲ ਏਰੀਆ 'ਚ ਆ ਗਏ ਹਨ। ਏਅਰ ਟ੍ਰੈਫਿਕ ਕੰਟਰੋਲ ਦੇ ਅਧਿਕਾਰੀ ਅਤੇ ਹੋਰ ਕਰਮਚਾਰੀ ਉਨ੍ਹਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਸੋਚਿਆ ਕਿ ਅਸੀਂ ਇਸ ਨੂੰ ਲੈ ਕੇ ਹੋਰ ਜ਼ਿਆਦਾ ਸਾਵਧਾਨ ਹੋਣਾ ਹੋਵੇਗਾ। ਸਾਨੂੰ ਇਸ ਦੀ ਜਾਣਕਾਰੀ ਮਿਲੀ ਹੈ ਕਿ ਲੰਗੂਰ ਭਾਲੂ ਤੋਂ ਡਰਦੇ ਹਨ ਅਤੇ ਸਾਡੇ ਕੋਲ ਪੰਛੀਆਂ ਅਤੇ ਜਾਨਵਰਾਂ ਨੂੰ ਭਜਾਉਣ ਲਈ ਕਰਮਚਾਰੀ ਹਨ ਤਾਂ ਅਸੀਂ ਉਸ ਕਰਮਚਾਰੀ ਨੂੰ ਭਾਲੂ ਦੀ ਡ੍ਰੈੱਸ ਪਹਿਨਾ ਦਿੱਤੀ। ਲੰਗੂਰ ਕਾਫੀ ਵੱਡੇ ਹੋਣ ਤੋਂ ਬਾਅਦ ਵੀ ਕਾਫੀ ਤੇਜ਼ ਹੁੰਦੇ ਹਨ। ਇਹ ਜਹਾਜ਼ਾਂ ਲਈ ਖਤਰਾ ਹੋ ਸਕਦੇ ਹਨ। ਸਾਨੂੰ ਚੰਗੇ ਨਤੀਜੇ ਦੀ ਉਮੀਦ ਹੈ।

ਸ਼ਾਹੀਨ ਬਾਗ ਫਾਇਰਿੰਗ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਕਪਿਲ ਗੁੱਜਰ ਨਿਕਲਿਆ 'ਆਪ' ਵਰਕਰ

ਜਾਰੀ ਰਹਿਣਗੇ ਪਰੰਪਰਾਗਤ ਉਪਾਅ —
ਹੁਣ ਤੱਕ ਏਅਰਪੋਰਟ 'ਤੇ ਪਰੰਪਰਾਗਤ ਤਰੀਕੇ ਨਾਲ ਹੀ ਲੰਗੂਰਾਂ ਨੂੰ ਭਜਾਇਆ ਜਾਂਦਾ ਸੀ। ਨਿਯਮ ਅਨੁਸਾਰ ਜੇਕਰ ਕੋਈ ਜਾਨਵਰ ਆਪਰੇਸ਼ਨਲ ਏਰੀਆ 'ਚ ਘੁੰਮ ਰਿਹਾ ਹੈ ਤਾਂ ਉਡਾਨਾਂ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਏਅਰਪੋਰਟ ਦੇ ਅਧਿਕਾਰੀ ਇਨ੍ਹਾਂ ਜਾਨਵਰਾਂ ਨੂੰ ਭਜਾਉਣ ਲਈ ਪਟਾਕੇ ਛੱਡਦੇ ਹਨ। ਤੇਜ਼ ਆਵਾਜ਼ 'ਚ ਸਾਇਰਨ ਬਜਾਉਂਦੇ ਹਨ ਅਤੇ ਲਾਠੀ ਨਾਲ ਦੁੜਾਉਂਦੇ ਹਨ। ਏਅਰਪੋਰਟ ਨਿਰਦੇਸ਼ਕ ਨੇ ਕਿਹਾ ਕਿ ਅਸੀਂ ਇਹ ਪਰੰਪਰਾਗਤ ਤਰੀਕੇ ਜਾਰੀ ਰੱਖਣਗੇ। ਇਸ ਤੋਂ ਇਲਾਵਾ ਹੁਣ ਭਾਲੂ ਦੀ ਆਵਾਜ਼ ਨੂੰ ਰਿਕਾਰਡ ਕਰਕੇ ਬਜਾਇਆ ਜਾਵੇਗਾ। ਉਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਲੂਆਂ ਤੋਂ ਨਿਪਟਣ ਲਈ ਕਿਸੇ ਹੋਰ ਏਅਰਪੋਰਟ 'ਤੇ ਇਸ ਤਰ੍ਹਾਂ ਦੀ ਵਿਵਸਥਾ ਹੈ।

ਉੜੀਸਾ 'ਚ ਟੈਕਸ ਵਿਭਾਗ ਨੇ ਮਜ਼ਦੂਰ ਨੂੰ ਭੇਜਿਆ ਨੋਟਿਸ, ਕਾਰਨ ਜਾਣ ਉੱਡ ਜਾਣਗੇ ਹੋਸ਼

Get the latest update about Ahmedabad Airport, check out more about Langur, Monkey, Attack & News In Punjabi

Like us on Facebook or follow us on Twitter for more updates.