ਗਰੀਬਾਂ ਲਈ ਨਹੀਂ ਸਗੋਂ ਗਰੀਬੀ ਲੁਕਾਉਣ ਲਈ ਇੱਥੇ ਬਣਾਈ ਜਾ ਰਹੀ ਕੰਧ, ਟਰੰਪ ਹੈ ਵੱਡੀ ਵਜ੍ਹਾ!!

ਅਹਿਮਦਾਬਾਦ ਨਗਰ ਨਿਗਮ ਇੰਦਰਾ ਬ੍ਰਿਜ ਤੋਂ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਵਾਲੀਆਂ ਸੜਕ...

ਨਵੀਂ ਦਿੱਲੀ— ਅਹਿਮਦਾਬਾਦ ਨਗਰ ਨਿਗਮ ਇੰਦਰਾ ਬ੍ਰਿਜ ਤੋਂ ਸਰਦਾਰ ਵੱਲਭ ਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਜੋੜਨ ਵਾਲੀਆਂ ਸੜਕ ਕਿਨਾਰੇ ਝੁੱਗੀਆਂ ਦੇ ਸਾਹਮਣੇ ਕੰਧ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਧ ਇਸ ਲਈ ਬਣਾਈ ਜਾ ਰਹੀ ਹੈ ਤਾਂ ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਝੁੱਗੀਆਂ ਨਾ ਦਿਸਣ। ਟਰੰਪ ਆਪਣੇ ਦੋ ਦਿਨਾਂ ਭਾਰਤ ਦੌਰੇ ਦੌਰਾਨ ਅਹਿਮਦਾਬਾਦ ਵੀ ਜਾਣਗੇ।

ਗੈਂਗਸਟਰ ਸੁੱਖਾ ਕਾਹਲਵਾਂ 'ਤੇ ਬਣੀ ਫਿਲਮ 'ਸ਼ੂਟਰ' ਪਹੁੰਚੀ ਹਾਈਕੋਰਟ, ਜਾਣੋ ਪੂਰਾ ਮਾਮਲਾ

ਉਸੇ ਸਮੇਂ, ਅਹਿਮਦਾਬਾਦ ਨਗਰ ਨਿਗਮ ਦੇ ਮੇਅਰ ਬਿਜਲ ਪਟੇਲ ਕਹਿੰਦੇ ਹਨ ਕਿ, ''ਮੈਂ ਨਹੀਂ ਦੇਖਿਆ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।'' ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ 24 ਅਤੇ 25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਦੋ ਦਿਨਾਂ ਦੀ ਯਾਤਰਾ 'ਤੇ ਭਾਰਤ ਆਉਣਗੇ।

ਜਾਣੋ ਆਖਿਰ ਕਿਉਂ ਖੇਤਰਾਂ 'ਚ ਲੈਂਡ ਹੋਇਆ ਫੌਜੀ ਹੈਲੀਕਾਪਟਰ, ਪਿੰਡ ਵਾਸੀਆਂ 'ਚ ਮਚੀ ਅਫੜਾ-ਤਫੜੀ

ਅਮਰੀਕੀ ਰਾਸ਼ਟਰਪਤੀ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ ਅਤੇ ਉੱਥੇ ਇਕ ਸਟੇਡੀਅਮ 'ਚ ਮੋਦੀ ਨਾਲ ਇਕ ਜਨਸਭਾ ਨੂੰ ਸੰਬੋਧਨ ਕਰਨਗੇ। ਦੋਵਾਂ ਨੇਤਾਵਾਂ ਦਾ ਅਹਿਮਦਾਬਾਦ ਦੇ ਨਵੇਂ ਬਣੇ ਮੋਟੇਰਾ ਸਟੇਡੀਅਮ 'ਚ ਇਕ ਸੰਯੁਕਤ ਸੰਬੋਧਨ ਪ੍ਰੋਗਰਾਮ ਹੈ, ਜਿਸ 'ਚ ਬੈਠਣ ਦੀ ਸਮਰੱਥਾ ਇਕ ਲੱਖ 10 ਹਜ਼ਾਰ ਲੋਕਾਂ ਦੀ ਹੈ। ਇਹ ਆਸਟਰੇਲੀਆ ਦੇ ਮੈਲਬੋਰਨ ਕ੍ਰਿਕਟ ਸਟੇਡਿਅਮ ਤੋਂ ਵੀ ਵੱਡਾ ਹੈ, ਜਿਸ 'ਚ ਬੈਠਣ ਦੀ ਸਮਰੱਥਾ ਸਿਰਫ 1,00,024 ਲੋਕਾਂ ਦੀ ਹੈ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

Get the latest update about Ahmedabad Municipal Corp, check out more about Sardar Vallabhbhai Patel International Airport, Donald Trump, Mayor Bijal Patel & News In Punjabi

Like us on Facebook or follow us on Twitter for more updates.