ਏਅਰ ਕੈਨੇਡਾ ਦਾ ਭਾਰਤੀ ਯਾਤਰੀਆਂ ਨੂੰ ਵੱਡਾ ਝੱਟਕਾ, ਵੈਨਕੂਵਰ ਜਾਣ ਵਾਲੀਆਂ ਫਲਾਈਟਾਂ ਤੇ ਲਗਾਈ ਰੋਕ

ਭਾਰਤ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਵੈਨਕੂਵਰ ਰੂਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਏਅਰ ਕੈਨੇਡਾ ਵਲੋਂ ਵੈਨਕੂਵਰ...

ਭਾਰਤ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ  ਲਈ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਵੈਨਕੂਵਰ ਰੂਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਏਅਰ ਕੈਨੇਡਾ ਵਲੋਂ ਵੈਨਕੂਵਰ ਵੱਲ ਜਾਨ ਵਾਲੀਆਂ ਸਭ ਭਾਰਤੀ ਫਲਾਈਟਾਂ ਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਦੇ ਨਾਲ ਭਾਰਤ ਵਲੋਂ ਵੀ ਵੈਨਕੂਵਰ ਜਾਨ ਵਾਲੀਆਂ ਉਡਾਣਾਂ ਨੂੰ ਫਿਲਹਾਲ ਲਈ ਰੋਕ ਦਿਤਾ ਗਿਆ ਹੀ। ਪਰ ਭਾਰਤ ਤੋਂ ਕੈਨੇਡਾ ਜਾਨ ਲਈ ਉਡਾਣਾਂ ਨੂੰ ਨਹੀਂ ਰੋਕਿਆ ਗਿਆ ਹੀ। ਏਅਰ ਕੈਨੇਡਾ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਭਾਰਤ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਭਾਰਤ ਵੱਲ ਨੂੰ ਫਿਲਹਾਲ ਕੋਈ ਵੀ ਫਲਾਈਟ ਨੂੰ ਉਡਾਨ ਦੀ ਅਨੁਮਤੀ ਨਹੀਂ ਹੈ ਪਰ ਕੈਨੇਡਾ ਦੇ ਹੋਰ ਸ਼ਹਿਰ ਮੌਂਟਰੀਅਲ, ਟੋਰੰਟੋ ਤੇ ਕੋਈ ਰੋਕ ਨਹੀਂ ਹੈ। ਇਹ ਫੈਸਲਾ ਯੂਕਰੇਨ ਅਤੇ ਰੂਸ ਦਰਮਿਆਨ ਚਲਦੇ ਯੁੱਧ ਦੇ ਕਾਰਨ ਲਿਆ ਗਿਆ ਹੈ। ਰੂਸ-ਯੂਕਰੇਨ ਯੁੱਧ ਦੇ ਦੌਰਾਨ ਉਡਾਣਾਂ ਲਈ ਏਅਰ ਸਪੇਸ 'ਚ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਏਅਰ ਸਪੇਸ 'ਚ ਕਮੀ ਦੇ ਕਾਰਨ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ ਉਡਾਣਾਂ 'ਚ ਦੇਰੀ ਹੋ ਰਹੀ ਹੈ, ਉਡਾਣਾਂ ਨੂੰ ਈਧਨ ਭਰਨ ਆਦਿ ਵਰਗੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੀ ਕਿ ਫਿਲਹਾਲ ਕੈਨੇਡਾ ਵੈਨਕੂਵਰ ਤੋਂ ਭਾਰਤ ਲਈ ਕੋਈ ਵੀ ਉਡਾਨ ਨਹੀਂ ਭਰੀ ਜਾਵੇਗੀ ਤੇ ਨਾ ਹੀ ਕਿਸੇ ਹੋਰ ਦੇਸ਼ ਦੀਆਂ ਉਡਾਣਾਂ ਨੂੰ ਆਉਣ ਦੀ ਅਨੁਮਤੀ ਮਿਲੇਗਾ।  

ਏਅਰ ਕੈਨੇਡਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਉਡਾਣਾਂ ਨੂੰ 2 ਜੂਨ ਤੋਂ 6 ਸਤੰਬਰ ਤੱਕ ਮੁਅੱਤਲ ਕੀਤਾ ਗਿਆ ਹੈ। 6 ਸਤੰਬਰ ਤੋਂ ਵੈਨਕੂਵਰ ਤੋਂ ਭਾਰਤ ਲਈ  ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਪਰ ਦਿੱਲੀ ਤੋਂ ਵੈਨਕੂਵਰ ਲਈ ਕਦੋ ਉਡਾਣਾਂ ਦੀ ਸ਼ੁਰੂਆਤ ਹੋਵੇਗੀ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ।  

ਜਾਣਕਾਰੀ ਮੁਤਾਬਿਕ ਭਾਰਤ ਦੇ ਵਲੋਂ ਇਹਨਾਂ ਉਡਾਣਾਂ ਨੂੰ ਰੱਦ ਕਰਨ ਦਾ ਕਾਰਨ ਮੌਸਮ 'ਚ ਬਦਲਾਅ ਨੂੰ ਦੱਸਿਆ ਗਿਆ ਹੈ। ਭਾਰਤ ਮੁਤਾਬਿਕ ਬਦਲਦੇ ਮੌਸਮ ਦੇ ਦੌਰਾਨ ਏਅਰ ਸਪੋਸ 'ਚ ਕਮੀ ਅਤੇ ਬਦਲਦੀਆਂ ਹਵਾਵਾਂ, ਮੌਸਮ ਦੇ ਕਾਰਨ ਕਈ ਵਾਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਫਿਲਹਾਲ ਇਹ ਫੈਸਲਾ ਲਿਆ ਗਿਆ ਹੈ।  

ਦਸ ਦਈਏ ਕਿ ਏਅਰ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ ਯਾਤਰੀਆਂ ਨੂੰ ਸਪੈਸ਼ਲ ਕੋਟਾ ਦੇ ਅਧੀਨ ਇੱਕ ਰਾਹਤ ਵੀ ਦਿੱਤੀ ਗਈ ਹੈ ਕਿ ਜਿਨ੍ਹਾਂ ਯਾਤਰੀਆਂਨੇ ਪਹਿਲਾ ਤੋਂ ਹੀ ਵੈਨਕੂਵਰ ਲਈ ਟਿਕਟ ਬੁੱਕ ਕੀਤੀ ਹੋਏ ਹਨ ਉਨ੍ਹਾਂ ਨੂੰ ਇਕ ਡਾਈਵਰਟ ਰੂਟ ਪਲੈਨ ਦੇ ਮੁਤਾਬਿਕ ਵੈਨਕੂਵਰ ਪਹੁੰਚਾਇਆ ਜਾਵੇਗਾ। ਹੋਰ ਕਿਸੇ ਤਰ੍ਹਾਂ ਦੀ ਵੀ ਬੂਕਿਂਗ ਨੂੰ ਹਜੇ ਸਵੀਕਾਰ ਨਹੀਂ ਕੀਤਾ ਜਾਵੇਗਾ।     
  

Get the latest update about VISA IMMIGRATION NEWS, check out more about AIR CANADA, VANCOUVER FLIGHTS, INDIA TO VANCOUVER FLINGHTS & DIVERT ROUTE PLANFOR INDIA

Like us on Facebook or follow us on Twitter for more updates.