ਇਜ਼ਰਾਈਲ ਤੋਂ ਭਾਰਤੀ ਫੌਜ ਨੂੰ ਮਿਲਣਗੇ ਅਜਿਹੇ ਬੰਬ, ਜਿਨ੍ਹਾਂ ਨਾਲ ਬਾਲਾਕੋਟ ਸਟਰਾਈਕ ’ਚ ਉੱਡੇ ਸਨ ਅੱਤਵਾਦੀਆਂ ਦੇ ਚੀਥੜੇ

ਭਾਰਤੀ ਹਵਾਈ ਫੌਜ ਨੂੰ ਅਗਲੇ ਮਹੀਨੇ ਇਜ਼ਰਾਈਲ ਦੇ ਸਪਾਈਸ-2000 ਬੰਬਾਂ ਦੀ ਨਵੀਂ ਖੇਪ ਮਿਲੇਗੀ। ਨਵੇਂ ਬੰਬ ਇਮਾਰਤ ਨੂੰ ਤਬਾਹ ਕਰਨ ਵਾਲਾ (ਬਿਲਡਿੰਗ ਬਲਾਸਟਰ) ਵਰਜ਼ਨ ਦੱਸਿਆ ਹੈ। 26 ਫਰਵਰੀ ਨੂੰ ਸਪਾਈਸ...

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਨੂੰ ਅਗਲੇ ਮਹੀਨੇ ਇਜ਼ਰਾਈਲ ਦੇ ਸਪਾਈਸ-2000 ਬੰਬਾਂ ਦੀ ਨਵੀਂ ਖੇਪ ਮਿਲੇਗੀ। ਨਵੇਂ ਬੰਬ ਇਮਾਰਤ ਨੂੰ ਤਬਾਹ ਕਰਨ ਵਾਲਾ (ਬਿਲਡਿੰਗ ਬਲਾਸਟਰ) ਵਰਜ਼ਨ ਦੱਸਿਆ ਹੈ। 26 ਫਰਵਰੀ ਨੂੰ ਸਪਾਈਸ-2000 ਬੰਬਾਂ ਨਾਲ ਹੀ ਹਵਾਈ ਫੌਜ ਨੇ ਸਰਜੀਕਲ ਸਟਰਾਈਕ ਕਰਕੇ ਮੁਜੱਫਰਾਬਾਦ, ਚਕੋਟੀ ਤੇ ਬਾਲਾਕੋਟ ’ਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਉਡਾਇਆ ਸੀ। ਹਵਾਈ ਫੌਜ ਦੇ ਉੱਚ ਅਫਸਰ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਸਪਾਈਸ-2000 ਬੰਬ ਸਤੰਬਰ ਦੇ ਅੱਧ ਤੱਕ ਉਨ੍ਹਾਂ ਨੂੰ ਮਿਲ ਜਾਣਗੇ।

ਮੈਕਸੀਕੋ ਬਾਰ ਹਮਲਾ : 27 ਲੋਕਾਂ ਦੀ ਮੌਤ, 11 ਬੁਰੀ ਤਰ੍ਹਾਂ ਜ਼ਖਮੀ

ਇਸ ਦੇ ਨਾਲ ਮਾਰਕ 84 ਵਾਰਹੈੱਡ ਵੀ ਮਿਲੇਗਾ। ਇਹ ਬੰਬ ਕਿਸੇ ਬਿਲਡਿੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ’ਚ ਕਾਰਗਰ ਸਿੱਧ ਹੋਣਗੇ। ਅਗਲੇ ਮਹੀਨੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਵੀ ਦੁਵੱਲੀ ਗੱਲਬਾਤ ਲਈ ਭਾਰਤ ਦੌਰੇ ’ਤੇ ਆ ਸਕਦੇ ਹਨ। ਇਸ ਦੌਰਾਨ ਬੰਬਾਂ ਦੀ ਸਪਲਾਈ ਹੋ ਸਕਦੀ ਹੈ। ਇਸੇ ਸਾਲ ਜੂਨ ’ਚ ਭਾਰਤੀ ਹਵਾਈ ਫੌਜ ਨੇ ਇਜ਼ਰਾਈਲ ਨਾਲ ਹੰਗਾਮੀ ਹਾਲਾਤ ’ਚ 100 ਸਪਾਈਸ-2000 ਬੰਬਾਂ ਦਾ ਸਮਝੌਤਾ ਕੀਤਾ ਸੀ।
ਬਾਲਾਕੋਟ ਏਅਰ ਸਟਰਾਈਕ ਦੌਰਾਨ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਟਿਕਾਣੇ ਤਬਾਹ ਕਰਨ ਲਈ ਫੌਜ ਨੇ ਮਿਰਾਜ-2000 ਲੜਾਕੂ ਜਹਾਜ਼ਾਂ ਨਾਲ ਸਪਾਈਸ ਬੰਬਾਂ ਨੂੰ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਸੁੱਟਿਆ ਸੀ।

Get the latest update about News In Punjabi, check out more about Spice 2000 Bomb, True Scoop News, International News & Israeli Prime Minister

Like us on Facebook or follow us on Twitter for more updates.