ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, ਘੱਟ ਵਿਜ਼ੀਬਿਲਿਟੀ ਕਾਰਨ ਉਡਾਨਾਂ ਹੋਈਆਂ ਡਾਈਵਰਟ

ਦਿੱਲੀ 'ਚ ਬੀਤੇ ਕੁਝ ਦਿਨਾਂ ਤੋਂ ਹੀ ਅਸਮਾਨ 'ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਦੇਸ਼ ਦੀ ਰਾਜਧਾਨੀ ਤੇ ਉਸ ਨੇ ਨੇੜਲੇ ਇਲਾਕਿਆਂ 'ਚ ਹਲਕੀ ਬਾਰਸ਼ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ। ਇਸ ਕਰਕੇ ਇੱਥੇ ਵਿਜ਼ੀਬਿਲਟੀ ਬੇਹੱਦ ਘੱਟ ਹੈ। ਇਸ ਕਰਕੇ ਰਾਜਧਾਨੀ ਦਿੱਲੀ...

ਨਵੀਂ ਦਿੱਲੀ— ਦਿੱਲੀ 'ਚ ਬੀਤੇ ਕੁਝ ਦਿਨਾਂ ਤੋਂ ਹੀ ਅਸਮਾਨ 'ਚ ਧੁੰਦ ਦੀ ਮੋਟੀ ਚਾਦਰ ਛਾਈ ਹੋਈ ਹੈ। ਦੇਸ਼ ਦੀ ਰਾਜਧਾਨੀ ਤੇ ਉਸ ਨੇ ਨੇੜਲੇ ਇਲਾਕਿਆਂ 'ਚ ਹਲਕੀ ਬਾਰਸ਼ ਤੋਂ ਬਾਅਦ ਹਵਾ ਹੋਰ ਜ਼ਹਿਰੀਲੀ ਹੋ ਗਈ। ਇਸ ਕਰਕੇ ਇੱਥੇ ਵਿਜ਼ੀਬਿਲਟੀ ਬੇਹੱਦ ਘੱਟ ਹੈ। ਇਸ ਕਰਕੇ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਹਵਾਈ ਸੇਵਾ ਕਾਫੀ ਪ੍ਰਭਾਵਿਤ ਹੋਈ ਹੈ। ਹਾਲੇ ਤੱਕ ਇੱਥੇ ਟਰਮੀਨਲ ਤਿੰਨ ਤੋਂ ਕਰੀਬ 32 ਫਲਾਈਟਾਂ ਨੂੰ ਡਾਈਵਰਟ ਕੀਤਾ ਜਾ ਚੁੱਕਿਆ ਹੈ। ਦੱਸ ਦੇਈਏ ਕਿ ਦਿੱਲੀ 'ਚ ਅੱਜ ਹਵਾ ਦੀ ਗੁਣਵਤਾ ਬੇਹੱਦ ਖ਼ਰਾਬ ਰਹੀ ਤੇ ਏਅਰ ਕੁਆਲਿਟੀ ਇੰਡੈਕਸ 1000 ਤੋਂ ਪਾਰ ਚਲਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਖ਼ਰਾਬ ਮੌਸਮ ਦੇ ਚੱਲਦੇ ਟੀ-3 ਹਵਾਈ ਅੱਡੇ ਦਿੱਲੀ 'ਤੇ ਸਵੇਰੇ ਨੌਂ ਵਜੇ ਤੋਂ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਰਹੀ। 12 ਉਡਾਣਾਂ ਨੂੰ ਜੈਪੁਰ, ਅੰਮ੍ਰਿਤਸਰ ਤੇ ਲਖਨਊ ਭੇਜਿਆ ਗਿਆ। ਵੱਧਦੇ ਪ੍ਰਦੂਸ਼ਣ ਦਾ ਅਸਰ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਤੇ ਵੀ ਹੈ। ਗੌਤਮ ਬੁੱਧ ਨਗਰ ਜ਼ਿਲ੍ਹੇ 'ਚ ਸਾਵਧਾਨੀ ਪੱਖੋਂ ਸਕੂਲਾਂ ਨੂੰ ਕੱਲ੍ਹ ਤੋਂ ਦੋ ਦਿਨਾਂ ਲਈ ਬੰਦ ਕੀਤਾ ਗਿਆ ਹੈ। ਇਸ ਬਾਰੇ ਹੁਕਮ ਜ਼ਿਲ੍ਹਾ ਅਧਿਕਾਰੀ ਬ੍ਰਿਜੇਸ਼ ਨਾਰਾਇਣ ਸਿੰਘ ਨੇ ਜਾਰੀ ਕੀਤੇ। ਨਰਸਰੀ ਤੋਂ 12ਵੀਂ ਤੱਕ ਦੇ ਸਕੂਲਾਂ 'ਚ ਛੁੱਟੀ ਕੀਤੀ ਗਈ ਹੈ।

ਦਿੱਲੀ ਦੀ ਜ਼ਹਿਰੀਲੀ ਹਵਾ ਇਨ੍ਹਾਂ ਸੂਬਿਆਂ ਵੱਲ ਕਰ ਰਹੀ ਹੈ ਰੁਖ਼

ਸਰਕਾਰੀ ਏਜੰਸੀ ਮੁਤਾਬਕ ਹਵਾ ਕੁਆਲਟੀ ਸਵੇਰੇ ਸਾਢੇ ਛੇ ਵਜੇ 410 ਸੀ ਜੋ ਨੌਂ ਵਜੇ ਤਕ 625 ਹੋ ਗਈ। ਨੋਇਡਾ 'ਚ ਤਾਂ ਹਾਲਾਤ ਹੋਰ ਵੀ ਖ਼ਰਾਬ ਹਨ। ਪੀ.ਐਮ 10 ਦਾ ਪੱਧਰ ਸਵੇਰੇ 9 ਵਜੇ 637 ਤੇ ਪੀ.ਐਮ 2.5 ਦਾ ਪੱਧਰ 667 ਰਿਹਾ। ਗਾਜ਼ੀਆਬਾਦ 'ਚ ਹੰਗਾਮੀ ਹਾਲਾਤ ਹਨ। ਇੱਥੇ ਪੀ. ਐਮ 10 ਦਾ ਪੱਧਰ 868 ਤੇ ਪੀ. ਐਮ 2.5 ਦਾ ਪੱਧਰ 808 ਰਿਹਾ। ਇਸ ਦੇ ਨਾਲ ਹੀ ਗੁਰੂਗ੍ਰਾਮ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੀ.ਐਮ 10 ਦਾ ਪੱਧਰ 655 ਤੇ ਪੀ.ਐਮ 2.5 ਦਾ ਪੱਧਰ 737 ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਹਵਾ ਦੀ ਗੁਣਵੱਤਾ ਸਭ ਤੋਂ ਜ਼ਿਆਦਾ ਖ਼ਰਾਬ ਦਰਜ ਕੀਤੀ ਗਈ ਤੇ ਅਧਿਕਾਰੀਆਂ ਨੇ ਸਕੂਲਾਂ ਨੂੰ ਕੁਝ ਦਿਨ ਬੰਦ ਰੱਖਣ, ਸਾਰੇ ਨਿਰਮਾਣ ਗਤੀਵਿਧੀਆਂ 'ਤੇ ਰੋਕ ਲਾਉਣ ਤੇ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਕਰਦੇ ਹੋਏ 34 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ 'ਚ ਨੋਇਡਾ ਤੇ ਗ੍ਰੇਟਰ ਨੋਇਡਾ 'ਚ ਪੰਜ ਰੀਅਲ ਅਸਟੇਟ ਕੰਪਨੀਆਂ ਦੇ ਨਿਰਮਾਣ ਥਾਂਵਾਂ ਤੋਂ ਇਕ ਨਿਰਦੇਸ਼ਕ ਤੇ ਤਿੰਨ ਇੰਜੀਨਿਅਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

Get the latest update about National News, check out more about Delhi News, Delhi Air Quality, Delhi Airport & News In Punjabi

Like us on Facebook or follow us on Twitter for more updates.