ਜਦੋਂ ਐਸ਼ਵਰਿਆ ਨੇ ਭਰੀ ਮਹਿਫਲ 'ਚ ਬੇਬੋ ਨੂੰ ਸੱਦ ਕੀਤਾ ਸੀ ਇਹ ਕੰਮ, ਦੇਖੋ ਵੀਡੀਓ

ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਐਸ਼ਵਰਿਆ ਰਾਏ ਦੀ ਇਕ ਥ੍ਰੋਅਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ...

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਐਸ਼ਵਰਿਆ ਰਾਏ ਦੀ ਇਕ ਥ੍ਰੋਅਬੈਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਐਸ਼ਵਰਿਆ ਰਾਏ, ਕਰੀਨਾ ਕਪੂਰ ਨੂੰ ਐਵਾਰਡ ਦਿੰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ਸੈਲੇਬਸ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। ਇਹ ਵੀਡੀਓ ਵੀ ਇਸੇ ਕੜੀ ਦਾ ਹਿੱਸਾ ਹੈ।


ਵੀਡੀਓ ਨੂੰ ਐਸ਼ਵਰਿਆ ਰਾਏ ਦੇ ਫੈਨ ਪੇਜ਼ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਕਰੀਨਾ ਕਪੂਰ ਇੰਡਸਟਰੀ 'ਚ ਨਵੀਂ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਐਸ਼ਵਰਿਆ ਰਾਏ ਐਵਾਰਡ ਦਾ ਐਲਾਨ ਕਰਦੇ ਹੋਏ ਕਰੀਨਾ ਕਪੂਰ ਨੂੰ ਮੰਚ 'ਤੇ ਬੁਲਾਉਂਦੀ ਹੈ। ਇਸ ਦੌਰਾਨ ਦੋਵੇਂ ਅਭਿਨੇਤਰੀਆਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Get the latest update about Throwback Video, check out more about News In Punjabi, Viral Video, Kareena Kapoor & Aishwarya Rai

Like us on Facebook or follow us on Twitter for more updates.