ਐਸ਼ਵਰਿਆ ਰਾਏ ਨੇ ਧੀ ਨੂੰ ਕੀਤਾ 'ਲਿੱਪ ਕਿੱਸ', ਤਸਵੀਰ ਸਾਂਝੀ ਕਰਨ 'ਤੇ ਹੋ ਗਈ ਟਰੋਲ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਅਦਾ...

ਵੈੱਬ ਸਟੋਰੀ -  ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੀ ਇਕ ਤਸਵੀਰ ਨੂੰ ਲੈ ਕੇ ਟਰੋਲ ਹੋ ਰਹੀ ਹੈ। ਐਸ਼ਵਰਿਆ ਰਾਏ ਬੱਚਨ ਦੀ ਨਵੀਂ ਤਸਵੀਰ ’ਤੇ ਹੰਗਾਮਾ ਵਧਦਾ ਹੀ ਨਜ਼ਰ ਆ ਰਿਹਾ ਹੈ।

ਅੱਜ 16 ਨਵੰਬਰ ਨੂੰ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਦਾ ਜਨਮਦਿਨ ਹੈ। ਇਸ ਦੌਰਾਨ ਅਦਾਕਾਰਾ ਨੇ ਰਾਤ 12 ਵਜੇ ਧੀ ਦੇ ਜਨਮਦਿਨ ਸੈਲੀਬ੍ਰੇਸ਼ਨ ਦੀ ਇਕ ਤਸਵੀਰ ਸਾਂਝੀ ਕੀਤੀ। ਤਸਵੀਰ ’ਚ ਐਸ਼ਵਰਿਆ ਧੀ ਨੂੰ ਲਿੱਪ ਕਿੱਸ ਕਰ ਰਹੀ ਹੈ। ਤਸਵੀਰ ਸਾਂਝੀ ਕਰਨ ਦੇ ਨਾਲ ਐਸ਼ਵਰਿਆ ਨੇ ਲਿਖਿਆ, ‘‘ਮਾਈ ਲਵ, ਮਾਈ ਲਾਈਫ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਮੇਰੀ ਆਰਾਧਿਆ।’’ ਐਸ਼ਵਰਿਆ ਰਾਏ ਦੀ ਇਸ ਤਸਵੀਰ ’ਤੇ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਕ ਪਾਸੇ ਲੋਕ ਮਾਂ-ਧੀ ਦੇ ਪਿਆਰ ਦੀ ਨਜ਼ਰ ਉਤਾਰ ਰਹੇ ਹਨ, ਤਾਰੀਫ਼ਾਂ ਦੇ ਪੁੱਲ ਬੰਨ੍ਹ ਰਹੇ ਹਨ, ਉਥੇ ਦੂਜੇ ਪਾਸੇ ਕੁਝ ਲੋਕ ਐਸ਼ਵਰਿਆ ਨੂੰ ਸੰਸਕ੍ਰਿਤੀ ਦਾ ਪਾਠ ਪੜ੍ਹਾਉਂਦੇ ਨਜ਼ਰ ਆ ਰਹੇ ਹਨ।

ਅਦਾਕਾਰਾ ਨੂੰ ਇਹ ਕਹਿ ਕੇ ਟਰੋਲ ਕੀਤਾ ਜਾ ਰਿਹਾ ਹੈ ਕਿ ਪੁੱਤ-ਧੀ ਨੂੰ ਬੁੱਲ੍ਹਾਂ ’ਤੇ ਕਿੱਸ ਕਰਨਾ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਉਥੇ ਇਕ ਯੂਜ਼ਰ ਨੇ ਲਿਖਿਆ, ‘‘ਤੁਸੀਂ ਇੰਝ ਪਿਆਰ ਕਰ ਰਹੇ ਹੋ, ਠੀਕ ਹੈ ਪਰ ਅਜਿਹੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਨਹੀਂ ਕਰਨੀ ਚਾਹੀਦੀ।’’

Get the latest update about Lip Kiss, check out more about trolled, daughter, latest pictures & aishwarya rai

Like us on Facebook or follow us on Twitter for more updates.