ਅਜਨਾਲਾ: ਅੱਠ ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੀਤੀ ਖੁਦਕੁਸ਼ੀ

ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਹਲਕਾ ਰਾਜਾਸ਼ਾਸ਼ੀ ਅਧੀਨ ਆਉਦੇ ਸਰਹੱਦੀ ਪਿੰਡ ਕਾਰਨ ਵਿਖੇ ਅੱਠ ਲੱਖ ਦੇ ਕਰਜੇ ਤੋਂ ਦੁਖੀ ਹੋ ਪਿੰਡ ਕਾਕੜ ਦੇ ਨੋਜਵਾਨ ਨਵਪ੍ਰੀਤ ਸਿੰਘ ਵਲੋਂ ਜਹਰੀਲਾ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ...

ਅੰਮ੍ਰਿਤਸਰ:-ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਹਲਕਾ ਰਾਜਾਸ਼ਾਸ਼ੀ ਅਧੀਨ ਆਉਦੇ ਸਰਹੱਦੀ ਪਿੰਡ ਕਾਰਨ ਵਿਖੇ ਅੱਠ ਲੱਖ ਦੇ ਕਰਜੇ ਤੋਂ ਦੁਖੀ ਹੋ ਪਿੰਡ ਕਾਕੜ ਦੇ ਨੋਜਵਾਨ ਨਵਪ੍ਰੀਤ ਸਿੰਘ ਵਲੋਂ ਜਹਰੀਲਾ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਤੋਂ ਪਹਿਲਾ ਉਸਦੇ ਪਿਤਾ ਤਲਵਿੰਦਰ ਸਿੰਘ ਵਲੋਂ ਵੀ ਜਹਰੀਲਾ ਦਵਾਈ ਨਿਗਲ ਆਤਮ ਹਤਿਆ ਕੀਤੀ ਗਈ ਸੀ। ਜਿਸਨੂੰ ਲੈ ਕੇ ਸਿਰੇ ਪਿੰਡ ਵਿਚ ਸ਼ੌਕ ਦਾ ਮਾਹੌਲ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਕਿਸਾਨਾ ਦੀ ਜੂਨ ਬੁਰੀ ਹੋਈ ਪਈ ਹੈ। ਜਿਸ ਸੰਬਧੀ ਆਏ ਦਿਨ ਕਿਸਾਨ ਖੁਦਕੁਸ਼ੀ ਕਰਨ ਨੂੰ ਮਜਬੂਰ ਹੋ ਰਹੇ ਹਨ। ਜਿਸਦੀ ਤਾਜਾ ਮਿਸਾਲ ਸਾਡਾ ਭਰਾ ਤਲਵਿੰਦਰ ਅਤੇ ਭਤੀਜਾ ਨਵਪ੍ਰੀਤ ਹੈ। ਜਿਸਨੂੰ  ਅੱਠ ਲੱਖ ਦੇ ਕਰਜੇ ਕਾਰਨ ਆਪਣੀ ਜਾਨ ਗਵਾਂਣੀ ਪਈ ਹੈ। ਜਿਸਦੇ ਚਲਦੇ ਪਹਿਲਾ ਪਿਤਾ ਟੈਨਸ਼ਨ ਵਿਚ ਖੁਦਕੁਸ਼ੀ ਕਰ ਗਿਆ ਅਤੇ ਹੁਣ ਪੁੱਤਰ ਨੇ ਵੀ ਜਹਰੀਲਾ ਦਵਾਈ ਨਿਗਲ ਆਤਮ ਹਤਿਆ ਕੀਤੀ ਹੈ ਪਰ ਸਰਕਾਰਾਂ ਕਿਸਾਨਾਂ ਦੀ ਕੋਈ ਸਾਰ ਨਹੀ ਲੈ ਰਹੀਆ ਅਤੇ ਨਾ ਹੀ ਕਰਜਾ ਮੁਆਫ ਕੀਤਾ ਜਾ ਰਿਹਾ,ਨਾ ਹੀ ਕਿਸਾਨਾ ਬਾਰੇ ਕੋਈ ਚੰਗਾ ਫੈਸਲਾ ਸਰਕਾਰਾਂ ਕਰ ਪਾ ਰਹੀਆ ਹਨ। ਜਿਸ ਨਾਲ ਆਏ ਦਿਨ ਲੋਕ ਇਸਦੇ ਸ਼ਿਕਾਰ ਹੋ ਮਰਨ ਨੂੰ ਮਜਬੂਰ ਹਨ।

Get the latest update about Amritsar news, check out more about Amritsar boy commit suicide

Like us on Facebook or follow us on Twitter for more updates.