ਅੱਜ ਦਾ ਦਿਨ ਟਕਸਾਲੀ ਦਲ ਲਈ ਰਿਹਾ ਮਾੜਾ, ਅਜਨਾਲਾ ਪਿਓ–ਪੁੱਤਰ ਨੇ ਦਿੱਤਾ ਵੱਡਾ ਝਟਕਾ

ਅੰਮ੍ਰਿਤਸਰ ਦੇ ਰਾਜਾ ਸਾਂਸੀ ਸਥਿਤ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੋਸ ਰੈਲੀ...

ਅੰਮ੍ਰਿਤਸਰ— ਅੰਮ੍ਰਿਤਸਰ ਦੇ ਰਾਜਾ ਸਾਂਸੀ ਸਥਿਤ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਰੋਸ ਰੈਲੀ ਹੋਈ, ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। ਅੱਜ ਦਾ ਦਿਨ ਜਿੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਲਈ ਮਾੜਾ ਰਿਹਾ, ਉੱਥੇ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਪ੍ਰਾਪਤੀ ਬਣ ਗਿਆ ਕਿਉਂਕਿ ਨਾਰਾਜ਼ ਆਗੂ ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਦੋਬਾਰਾ ਬਾਦਲ ਦਲ 'ਚ ਸ਼ਾਮਲ ਹੋ ਗਏ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਅਜਨਾਲਾ ਪਿਤਾ–ਪੁੱਤਰ ਦੀ ਇਹ ਵਾਪਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਾਪਤੀ ਹੈ। ਉਹ ਦੋਵੇਂ ਅੱਜ ਪਹਿਲਾਂ ਸਵੇਰੇ ਸੁਖਬੀਰ ਸਿੰਘ ਬਾਦਲ ਨੂੰ ਮਿਲੇ। ਅੱਜ ਦੀ ਰੈਲੀ 'ਚ ਇਨ੍ਹਾਂ ਨੂੰ ਇਕੱਠੇ ਦੇਖਿਆ ਗਿਆ। ਇਸ ਰੈਲੀ ਨੂੰ ਵੱਡੇ ਬਾਦਲ ਨੇ ਵੀ ਸੰਬੋਧਨ ਕੀਤਾ। ਟਕਸਾਲੀ ਦਲ ਨੂੰ ਝਟਕਾ, ਅਜਨਾਲਾ ਪਿਓ–ਪੁੱਤਰ ਮੁੜ ਅਕਾਲੀ ਦਲ 'ਚ ਸ਼ਾਮਲ ਅਮਰਪਾਲ ਸਿੰਘ ਬੋਨੀ ਦੇ ਪੀ.ਏ ਸੋਨੂੰ ਅਜਨਾਲਾ ਵੱਲੋਂ ਸ਼ੇਅਰ ਕੀਤੀ ਗਈ ਇਕ ਪੋਸਟ ਮੁਤਾਬਕ ਰਤਨ ਸਿੰਘ ਅਜਨਾਲਾ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਪਰਤ ਆਏ ਹਨ।

ਹੁਣ ਦਿੱਲੀ ਤੋਂ ਬਾਅਦ ਪੰਜਾਬ ਦੀਆਂ ਧੀਆਂ ਵੀ ਨਹੀਂ ਸੁਰੱਖਿਅਤ, ਮੋਹਾਲੀ ਤੋਂ ਬਾਅਦ ਲੁਧਿਆਣਾ 'ਚ ਚੱਲਦੇ ਆਟੋ 'ਚ ਹੋਇਆ ਕਾਂਡ

ਰਤਨ ਸਿੰਘ ਅਜਨਾਲਾ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 'ਚ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਸੀ। ਇਹ ਟਕਸਾਲੀ ਦਲ ਦਸੰਬਰ 2018 'ਚ ਕਾਇਮ ਕੀਤਾ ਗਿਆ ਸੀ। ਉਸ ਸਮੇਂ ਅਜਨਾਲਾ ਦੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਅਕਾਲੀ ਦਲ 'ਚੋਂ ਬਗ਼ਾਵਤ ਕਰ ਗਏ ਸਨ।

Get the latest update about Shiromani Akali Dal Taksali, check out more about News In Punjabi, Shiromani Akali Dal, Amritsar News & Ajnala Father Son

Like us on Facebook or follow us on Twitter for more updates.