''ਦੇਸ਼ ਨੂੰ ਵੰਡ ਦੇਵੇਗਾ RSS'', ਜਿਸ ਕਾਰਨ ਅਕਾਲ ਤਖ਼ਤ ਚੀਫ ਨੇ ਚੁੱਕੀ ਬੈਨ ਦੀ ਮੰਗ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਰੁੱਧ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਰ. ਐੱਸ. ਐੱਸ ਦੇਸ਼ ਨੂੰ ਵੰਡਣ ਦਾ ਕੰਮ ਕਰ ਰਿਹਾ...

ਅੰਮ੍ਰਿਤਸਰ— ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਵਿਰੁੱਧ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਰ. ਐੱਸ. ਐੱਸ ਦੇਸ਼ ਨੂੰ ਵੰਡਣ ਦਾ ਕੰਮ ਕਰ ਰਿਹਾ ਹੈ। ਦੇਸ਼ਵਾਸੀਆਂ ਵਿਚਕਾਰ ਇਹ ਭੇਦਭਾਵ ਦੀ ਲਕੀਰ ਖਿੱਚਣ ਦਾ ਕੰਮ ਕਰ ਰਿਹਾ ਹੈ। ਇਸ ਨੂੰ ਬੈਨ ਕਰਨਾ ਚਾਹੀਦਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਰ. ਐੱਸ. ਐੱਸ 'ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸੰਘ ਦੇਸ਼ ਨੂੰ ਵੰਡਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅੰਮ੍ਰਿਤਸਰ 'ਚ ਕਿਹਾ, ''ਆਰ. ਐੱਸ. ਐੱਸ 'ਤੇ ਬੈਨ ਲੱਗਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਆਰ. ਐੱਸ. ਐੱਸ ਜੋ ਕੰਮ ਕਰ ਰਿਹਾ ਹੈ, ਉਹ ਦੇਸ਼ 'ਚ ਵੰਡ ਪੈਦਾ ਕਰ ਰਿਹਾ ਹੈ। ਆਰ. ਐੱਸ. ਐੱਸ ਦੇ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨ ਦੇਸ਼ ਦੇ ਹਿੱਤ 'ਚ ਨਹੀਂ ਹਨ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ“ਇੱਥੇ ਸਿੱਖ, ਇਸਾਈ, ਯਹੂਦੀ ਤੇ ਪਾਰਸੀ ਵੀ ਰਹਿੰਦੇ ਹਨ। ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਕਹਿਣਾ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ, ਇਹ ਗਲਤ ਹੈ ਅਤੇ ਗਲਤ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ।

'ਕਰਤਾਰਪੁਰ ਕਾਰੀਡੋਰ' ਦੀ ਇਸ ਜਾਣਕਾਰੀ ਨੂੰ ਲੈ ਕੇ ਸ਼ਾਇਦ ਤੁਸੀਂ ਵੀ ਹੋ ਬੇਖ਼ਬਰ!!

ਦੱਸ ਦੇਈਏ ਕਿ ਆਰ. ਐੱਸ. ਐੱਸ ਮੁਖੀ ਮੋਹਨ ਭਾਗਵਤ ਨੇ 'ਹਿੰਦੂ ਰਾਸ਼ਟਰ' ਦੀ ਗੱਲ ਕਈ ਮੌਕਿਆਂ 'ਤੇ ਕਹੀ ਹੈ। ਭਾਗਵਤ ਨੇ 12 ਅਕਤੂਬਰ ਨੂੰ ਕਿਹਾ ਸੀ ਕਿ ਯਹੁਦੀ ਮਾਰੇ-ਮਾਰੇ ਫਿਰਦੇ ਸੀ, ਭਾਰਤ ਇਕੱਲਾ ਦੇਸ਼ ਹੈ, ਜਿੱਥੇ ਉਨ੍ਹਾਂ ਨੂੰ ਸਹਾਰਾ ਮਿਲਿਆ ਹੈ। ਪਾਰਸੀਆਂ ਦੀ ਪੂਜਾ ਉਨ੍ਹਾਂ ਦੇ ਧਰਮ ਸਣੇ ਸੁਰੱਖਿਆ ਸਿਰਫ ਭਾਰਤ 'ਚ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਸੁਖੀ ਮੁਸਲਮਾਨ ਭਾਰਤ 'ਚ ਹੀ ਮਿਲਣਗੇ। ਇਹ ਕਿਉਂਕਿ ਅਸੀਂ ਹਿੰਦੂ ਹਾਂ ਸਾਡਾ ਹਿੰਦੂ ਰਾਸ਼ਟਰ ਹੈ।

Get the latest update about National News, check out more about Rashtriya Swayamsevak Sangh, News In Punjabi, Hindu Rashtra & RSS

Like us on Facebook or follow us on Twitter for more updates.