1900 ਫੁੱਟ ਦੀ ਉਚਾਈ 'ਤੇ ਪੰਛੀ ਨਾਲ ਟਕਰਾਇਆ Akasa Air ਦਾ ਜਹਾਜ਼

DGCA ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਫਲਾਇਟ ਦਾ ਨਾਂ QP-1333 ਹੈ। ਇਹ ਫਲਾਇਟ ਅਹਿਮਦਾਬਾਦ ਤੋਂ ਦਿੱਲੀ ਲਈ ਚਲਾਈ ਜਾਂਦੀ ਹੈ.....

ਅਹਿਮਦਾਬਾਦ ਤੋਂ ਦਿੱਲੀ ਆ ਰਹੇ ਆਕਾਸਾ ਏਅਰ ਦੇ ਜਹਾਜ਼ ਦੀ ਪੰਛੀ ਨਾਲ ਟਕਰਾ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੰਛੀ ਦੇ ਟਕਰਾਉਣ ਤੋਂ ਬਾਅਦ ਜਹਾਜ਼ ਦਿੱਲੀ ਏਅਰਪੋਰਟ 'ਤੇ ਉਤਰਿਆ ਗਿਆ। ਲੈਂਡਿੰਗ ਤੋਂ ਬਾਅਦ ਫਲਾਇਟ 'ਚ ਨੁਕਸਾਨ ਦੇਖਿਆ ਗਿਆ ਹੈ। DGCA  ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਫਲਾਇਟ ਦਾ ਨਾਂ QP-1333 ਹੈ। ਇਹ ਫਲਾਇਟ ਅਹਿਮਦਾਬਾਦ ਤੋਂ ਦਿੱਲੀ ਲਈ ਚਲਾਈ ਜਾਂਦੀ ਹੈ। ਇਹ ਜਹਾਜ਼ ਮੈਕਸ ਕੰਪਨੀ ਦਾ ਬੀ-737-8 ਜਹਾਜ਼ ਹੈ।

ਦਸ ਦੇਈਏ ਕਿ ਹਾਲ ਹੀ ਵਿੱਚ ਲਾਂਚ ਕੀਤੀ ਗਈ ਬਜਟ ਏਅਰਲਾਈਨ ਅਕਾਸਾ ਏਅਰ ਦੁਆਰਾ ਸੰਚਾਲਿਤ ਬੋਇੰਗ 737 ਮੈਕਸ 8 ਜਹਾਜ਼ ਨੂੰ 1900 ਫੁੱਟ ਦੀ ਉਚਾਈ 'ਤੇ ਪੰਛੀ ਦੇ ਟਕਰਾਉਣ ਕਾਰਨ ਜਹਾਜ ਦਾ ਰੈਂਡਮ ਨੁਕਸਾਨ ਹੋਇਆ ਹੈ। ਏਅਰਕ੍ਰਾਫਟ ਨੂੰ ਦਿੱਲੀ ਵਿੱਚ AOG (ਏਅਰਕ੍ਰਾਫਟ ਆਨ ਗਰਾਉਂਡ) ਘੋਸ਼ਿਤ ਕੀਤਾ ਗਿਆ ਸੀ। ਅਕਾਸਾ ਦੀ ਪਹਿਲੀ ਕਮਰਸ਼ੀਅਲ ਫਲਾਇਟ ਅਗਸਤ ਵਿੱਚ ਸ਼ੁਰੂ ਕੀਤੀ ਗਈ ਸੀ।


ਜਿਕਰਯੋਗ ਹੈ ਕਿ ਅਜਿਹੀ ਹੀ ਇੱਕ ਹੋਰ ਘਟਨਾ 15 ਅਕਤੂਬਰ ਨੂੰ ਹੋਈ ਸੀ। ਜਿਥੇ ਅਕਾਸਾ ਏਅਰਲਾਈਨਜ਼ ਦੀ ਫਲਾਇਟ ਨੇ ਟੇਕ ਆਫ ਕਰਕੇ ਮੁੰਬਈ ਏਅਰਪੋਰਟ 'ਤੇ ਵਾਪਸ ਜਾਣਾ ਸੀ। ਜਦੋਂ ਅਕਾਸਾ ਏਅਰਲਾਈਨਜ਼ ਦੇ ਬੋਇੰਗ VT-YAE ਜਹਾਜ਼ ਨੇ ਉਡਾਣ ਭਰੀ ਤਾਂ ਅਚਾਨਕ ਕੈਬਿਨ ਵਿੱਚੋਂ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਲੱਗੀ। ਅਕਾਸਾ ਏਅਰਲਾਈਨਜ਼ ਦੀ ਫਲਾਇਟ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਸੀ। ਸੜਨ ਦੀ ਬਦਬੂ ਆਉਣ ਤੋਂ ਬਾਅਦ ਫਲਾਇਟ ਨੂੰ ਵਾਪਸ ਮੁੰਬਈ ਮੋੜ ਦਿੱਤਾ ਗਿਆ। ਮੁੰਬਈ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਫਲਾਇਟ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਉਡਾਣ ਨਾਲ ਇੱਕ ਪੰਛੀ ਟਕਰਾ ਗਿਆ ਸੀ।

Get the latest update about akasa airlines, check out more about ahmedabad to delhi flight, bird strike, national akasa air & aircraft flight

Like us on Facebook or follow us on Twitter for more updates.