ਕਬੱਡੀ ਟੀਮ ਨੂੰ ਲੈ ਕੇ ਵਿਵਾਦ, ਭਾਰਤ ਨੇ ਪਾਕਿਸਤਾਨ ਨੂੰ ਕਿਹਾ, ਜਾਣੋ ਭਾਰਤ ਨੇ ਪਾਕਿਸਤਾਨ ਨੂੰ ਕੀ ਕਿਹਾ

ਐਮੇਚੂਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੇ ਪਾਕਿਸਤਾਨ ਨੂੰ ਪੱਤਰ ਲਿਖ ਕੇ ਕਿਹਾ ਕਿ ਅਸੀਂ ਸਰਕਲ ਕਬੱਡੀ ਵਰਲਡ ਕੱਪ ...

ਨਵੀਂ ਦਿੱਲੀ — ਐਮੇਚੂਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੇ ਪਾਕਿਸਤਾਨ ਨੂੰ ਪੱਤਰ ਲਿਖ ਕੇ ਕਿਹਾ ਕਿ ਅਸੀਂ ਸਰਕਲ ਕਬੱਡੀ ਵਰਲਡ ਕੱਪ ਲਈ ਕੋਈ ਟੀਮ ਨਹੀਂ ਭੇਜੀ, ਜੋ ਟੀਮ ਲਾਹੌਰ ਗਈ, ਉਹ ਆਧਿਕਾਰਿਕ ਨਹੀਂ ਹੈ। ਉਸ ਨੂੰ ਭਾਰਤ ਦੇ ਨਾਮ ਅਤੇ ਤਿਰੰਗੇ ਨਾਲ ਖੇਡਣ ਦੀ ਆਗਿਆ ਨਹੀਂ ਹੈ। ਇਸ ਟੀਮ ਵਿਰੁੱਧ ਖੇਡ ਮੰਤਰਾਲੇ ਦੀ ਜਾਂਚ ਚੱਲ ਰਹੀ ਹੈ। ਲਿਹਾਜਾ ਟੀਮ ਨੂੰ ਪਾਕਿਸਤਾਨ ਨਾਲ ਹੋਣ ਵਾਲਾ ਟੂਰਨਾਮੈਂਟ ਦਾ ਫਾਈਨਲ ਨਹੀਂ ਖੇਡਣ ਦਿੱਤਾ ਜਾਵੇ। ਭਾਰਤੀ ਟੀਮ ਬਗੈਰ ਕਿਸੇ ਨੂੰ ਸੂਚਨਾ ਦਿੱਤੀ 7 ਫਰਵਰੀ ਨੂੰ ਵਾਧਾ ਬਾਰਡਰ ਦੇ ਰਾਸਤੇ ਲਾਹੌਰ ਪਹੁੰਚੀ ਸੀ। ਟੀਮ ਦੇ ਲਾਹੌਰ ਪਹੁੰਚਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਭਾਰਤੀ ਟੀਮ 'ਚ ਕਰੀਬ 45 ਖਿਡਾਰੀ, 12 ਅਧਿਕਾਰੀ ਅਤੇ ਕੋਚ ਸ਼ਾਮਲ ਹਨ। 8 ਫਰਵਰੀ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਸੀ ਕਿ ਪਾਕਿਸਤਨਾ ਜਾਣ ਲਈ ਕਿਸ ਨੇ ਵੀ ਕਬੱਡੀ ਖਿਡਾਰੀਆਂ ਨੂੰ ਆਗਿਆ ਨਹੀਂ ਦਿੱਤੀ। ਖਿਡਾਰੀਆਂ ਨੂੰ ਵੀਜ਼ਾ ਦੇਣ 'ਚ ਸਾਡੀ ਕੋਈ ਭੂਮਿਕਾ ਨਹੀਂ ਹੈ। ਅਸੀਂ ਕਬੱਡੀ ਫੇਡਰੇਸ਼ਨ ਨਾਲ ਗੱਲ ਕਰਾਂਗੇ ਕਿ ਉਨ੍ਹਾਂ ਨੇ ਇਸ ਦੌਰੇ ਦੀ ਸੂਚਨਾ ਪਹਿਲਾਂ ਸੰਬੰਧਿਤ ਵਿਭਾਗ ਜਾਂ ਮੰਤਰਾਲੇ ਨੂੰ ਦਿੱਤੀ ਜਾਂ ਨਹੀ।

ਕਿਸ ਟੀਮ ਜਾਂ ਖਿਡਾਰੀ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ —
ਪਾਕਿਤਾਨ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਕਬੱਡੀ ਟੀਮ ਨੂੰ ਪਾਕਿਸਤਾਨ ਜਾਣ ਅਤੇ ਟੂਰਨਾਮੈਂਟ 'ਚ ਖੇਡਣ ਦੀ ਆਗਿਆ ਨਹੀਂ ਦਿੱਤੀ।

5ਵੀਂ ਵਾਰ ਪਿਤਾ ਬਣੇ ਪਾਕਿਸਤਾਨ ਦੇ ਦਿੱਗਜ਼ ਖਿਡਾਰੀ ਸ਼ਾਹਿਦ ਅਫਰੀਦੀ, ਕੀਤੀ ਤਸਵੀਰ ਸ਼ੇਅਰ

ਇਸ ਵਰਲਡ ਕੱਪ ਨੂੰ ਏਕੇਐੱਫਆਈ ਦੀ ਮਾਨਤਾ ਨਹੀਂ —
ਪੱਤਰ 'ਚ ਕਿਹਾ ਕਿ ਏਕੇਐੱਫਆਈ ਨੂੰ ਪਾਕਿਸਤਾਨ 'ਚ ਹੋ ਰਹੇ ਕਬੱਡੀ ਵਰਲਡ ਕੱਪ ਦੀ ਕੋਈ ਜਾਣਕਾਰੀ ਨਹੀਂ ਸੀ ਨਾ ਹੀ ਇਸ ਟੂਰਨਾਮੈਂਟ ਦੇ ਸੰਬੰਧ 'ਚ ਪਾਕਿਸਤਾਨ ਨੇ ਸਾਨੂੰ ਆਧਿਕਾਰਿਤ ਸੱਦਾ ਦਿੱਤਾ ਸੀ। ਇਸ 'ਚ ਕੋਈ ਵੀ ਭਾਰਤੀ ਖਿਡਾਰੀ ਜਾਂ ਟੀਮ ਬਗੈਰ ਮਾਨਤਾ ਦੇ ਸ਼ਾਮਲ ਨਹੀਂ ਹੋ ਸਕਦਾ। ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਨਾਰਦਨ ਸਿੰਘ ਗਹਿਲੋਤ ਨੇ 11 ਫਰਵਰੀ ਨੂੰ ਕਿਹਾ ਸੀ ਕਿ ਇਹ ਵਰਲਡ ਕੱਪ ਅਪੇਕਸ ਬਾਡੀ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ।

ਸਰਕਲ ਕਬੱਡੀ ਤੈਅ ਮਾਨਕਾਂ ਤੋਂ ਅਲੱਗ —
ਪਾਕਿਸਤਾਨ 'ਚ ਆਯੋਜਿਤ ਸਰਕਲ ਕਬੱਡੀ ਵਰਲਡ ਕੱਪ ਹੈ, ਜੋ ਕਬੱਡੀ ਮਾਨਕਾਂ ਤੋਂ ਅਲੱਗ ਹੈ। ਇਹ ਏਸ਼ੀਆਈ ਖੇਡਾਂ ਦਾ ਇਕ ਹਿੱਸਾ ਹੈ। ਤੈਅ ਮਾਨਕਾਂ ਮੁਤਾਬਕ ਇਕ ਕਬੱਡੀ ਟੀਮ 'ਚ 80 ਕਿਲੋ ਵਜ਼ਨ ਨਾਲ ਹੇਠਾਂ ਤੋਂ 7 ਖਿਡਾਰੀ ਹੁੰਦੇ ਹਨ, ਜਦਕਿ ਸਰਕਲ ਕਬੱਡੀ 'ਚ ਵਜ਼ਨ ਦਾ ਕੋਈ ਪ੍ਰਤੀਬੰਧ ਨਹੀਂ ਹੈ। ਨਾਲ ਹੀ ਇਸ ਟੂਰਨਾਮੈਂਟ 'ਚ ਇਤ ਟੀਮ 'ਚ 8 ਖਿਡਾਰੀ ਖੇਡਦੇ ਹਨ। ਇਸ ਤੋਂ ਇਲਾਵਾ ਖੇਡ ਦਾ ਮੈਦਾਨ ਵੀ ਗੋਲਾਕਾਰ ਹੀ ਰੱਖਿਅਿ ਜਾਂਦਾ ਹੈ।

ਭਾਰਤੀ ਕ੍ਰਿਕਟ ਟੀਮ ਨੂੰ ਛੱਡ ਕੇ ਐੱਮਐੱਸ ਧੋਨੀ ਵਿਦੇਸ਼ 'ਚ ਖਿਲਾ ਰਹੇ ਗੋਲਗੱਪੇ, ਦੇਖੋ ਵੀਡੀਓ 

Get the latest update about Kabaddi World Cup, check out more about True Scoop News, AKFI Unauthorised Indian Kabaddi Team, Pakistan & News In Punjabi

Like us on Facebook or follow us on Twitter for more updates.