ਅਯੋਧਿਆ 'ਚ ਹਿੰਦੂ ਧਰਮ ਬਾਰੇ ਬੋਲੇ ਅਖਿਲੇਸ਼ ਯਾਦਵ, ਕਿਹਾ' ਪਿੱਪਲ ਦੇ ਦਰਖਤ ਹੇਠਾਂ ਪੱਥਰ ਤੇ ਲਾਲ ਝੰਡਾ ਰੱਖਣ ਤੇ ਬਣ ਜਾਂਦੇ ਨੇ ਮੰਦਿਰ

ਗਿਆਨਵਾਪੀ ਮਸਜਿਦ ਬਾਰੇ ਪੂਰੇ ਦੇਸ਼ ਚ ਚਰਚਾ ਛਿੜੀ ਹੋਈ ਹੈ ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਕ ਬਿਆਨ ਦਿੱਤੋ ਹੈ ਜਿਸ ਤੋਂ ਬਾਅਦ ਇਸ ਤੇ ਲੋਕਾਂ ਵਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਪੂਰੀ ਘਟਨਾ ਦਾ ਮਜ਼ਾਕ ਉਡਾਉਂਦੇ ਹੋਏ ਹਿੰਦੂਵਾਦ 'ਤੇ ਵਿਵਾਦਿਤ ਬਿਆਨ ਦੇਂਦਿਆਂ ਅਖਿਲੇਸ਼ ਯਾਦਵ ਨੇ ਲਖਨਊ 'ਚ ਪ੍ਰੈੱਸ ਕਾਨਫਰੰਸ...

ਗਿਆਨਵਾਪੀ ਮਸਜਿਦ ਬਾਰੇ ਪੂਰੇ ਦੇਸ਼ ਚ ਚਰਚਾ ਛਿੜੀ ਹੋਈ ਹੈ ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇਕ ਬਿਆਨ ਦਿੱਤੋ ਹੈ ਜਿਸ ਤੋਂ ਬਾਅਦ ਇਸ ਤੇ ਲੋਕਾਂ ਵਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇਸ ਪੂਰੀ ਘਟਨਾ ਦਾ ਮਜ਼ਾਕ ਉਡਾਉਂਦੇ ਹੋਏ ਹਿੰਦੂਵਾਦ 'ਤੇ ਵਿਵਾਦਿਤ ਬਿਆਨ ਦੇਂਦਿਆਂ ਅਖਿਲੇਸ਼ ਯਾਦਵ ਨੇ ਲਖਨਊ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਿਹਾ, 'ਸਾਡੇ ਹਿੰਦੂ ਧਰਮ 'ਚ ਪੀਪਲ ਦੇ ਦਰੱਖਤ ਦੇ ਹੇਠਾਂ ਕਿਤੇ ਵੀ ਪੱਥਰ ਰੱਖ ਦਿਓ, ਉਸ 'ਤੇ ਲਾਲ ਝੰਡਾ ਲਗਾ ਦਿਓ ਤਾਂ ਮੰਦਰ ਬਣ ਜਾਵੇਗਾ।'

ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਵਲੋਂ ਅਖਿਲੇਸ਼ ਯਾਦਵ ਤੋਂ ਗਿਆਨਵਾਪੀ ਮਸਜਿਦਤੇ ਪੁੱਛੇ ਸਵਾਲ ਤੇ ਇਹ ਜਵਾਬ ਦਿੱਤਾ ਗਿਆ। ਅਖਿਲੇਸ਼ ਯਾਦਵ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ 'ਤੇ ਚੱਲ ਰਹੇ ਅੰਦੋਲਨ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ, 'ਇੱਕ ਸਮਾਂ ਸੀ ਜਦੋਂ ਰਾਤ ਦੇ ਹਨੇਰੇ 'ਚ ਮੂਰਤੀਆਂ ਰੱਖੀਆਂ ਜਾਂਦੀਆਂ ਸਨ। ਭਾਜਪਾ ਕੁਝ ਵੀ ਕਰ ਸਕਦੀ ਹੈ ਅਤੇ ਕੁਝ ਵੀ ਕਰਾ  ਸਕਦੀ ਹੈ। ਉਹ ਕਿਸੇ ਵੀ ਚੀਜ਼ 'ਤੇ ਭਰੋਸਾ ਨਹੀਂ ਕਰਦਾ। 

ਅਖਿਲੇਸ਼ ਯਾਦਵ ਨੇ ਇਸ ਤੋਂ ਪਹਿਲਾਂ ਗਿਆਨਵਾਪੀ ਮਸਜਿਦ ਮਾਮਲੇ 'ਚ ਵੀ ਭਾਜਪਾ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਮੰਗਲਵਾਰ ਨੂੰ ਕਿਹਾ ਸੀ ਕਿ ਮਹੱਤਵਪੂਰਨ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੇ ਮੁੱਦੇ ਉਠਾਏ ਜਾ ਰਹੇ ਹਨ। ਸਪਾ ਮੁਖੀ ਮੁਤਾਬਕ ਅੱਜ ਤੇਲ ਅਤੇ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ ਅਤੇ ਭਾਜਪਾ ਕੋਲ ਮਹਿੰਗਾਈ ਤੇ ਬੇਰੁਜ਼ਗਾਰੀ ਬਾਰੇ ਕੋਈ ਜਵਾਬ ਨਹੀਂ ਹੈ। ਅਸਲ ਵਿੱਚ ਭਾਜਪਾ ਕੋਲ ਅਜਿਹਾ ਪੂਰਾ ਨਫ਼ਰਤ ਵਾਲਾ ਕੈਲੰਡਰ ਹੈ, ਜਿਸ ਨੂੰ ਉਹ ਚੋਣਾਂ ਆਉਣ ਤੱਕ ਉਭਾਰਦੀ ਰਹੇਗੀ।

ਇਸੇ ਦੌਰਾਨ ਅਖਿਲੇਸ਼ ਯਾਦਵ ਨੇ ਬੁਲਡੋਜ਼ਰ ਮੁਹਿੰਮ ਨੂੰ ਮੁਸਲਮਾਨਾਂ ਵਿਰੋਧੀ ਦੱਸਿਆ। ਉਨ੍ਹਾਂ ਕਿਹਾ, 'ਬੁਲਡੋਜ਼ਰ ਦੀ ਕਾਰਵਾਈ ਸਿਰਫ ਡਰਾਉਣ ਲਈ ਹੈ। ਇਹ ਬੁਲਡੋਜ਼ਰ ਸਿਰਫ ਧਰਮ, ਜਾਤ ਅਤੇ ਸਾਡੇ ਮੁਸਲਮਾਨ ਭਰਾਵਾਂ ਨੂੰ ਡਰਾਉਣ ਲਈ ਹੈ। ਬੁਲਡੋਜ਼ਰ ਐਕਸ਼ਨ ਵੱਡੇ ਲੋਕਾਂ ਲਈ ਨਹੀਂ ਹੈ।

ਦਸ ਦਈਏ ਕਿ ਅਖਿਲੇਸ਼ ਯਾਦਵ ਦੇ ਇਹ ਵਿਵਾਦਿਤ ਬਿਆਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Get the latest update about Gyanvapi Masjid, check out more about Samajwadi Party, Akhilesh Yadav, national news & Gyanvapi Masjid case

Like us on Facebook or follow us on Twitter for more updates.