ਸੋਮਾਲੀਆ 'ਚ ਵਾਪਰਿਆ ਭਿਆਨਕ ਬੰਬ ਧਮਾਕਾ, ਜਿਸ 'ਚ ਗਈ 73 ਲੋਕਾਂ ਦੀ ਜਾਨ

ਸੋਮਾਲੀਆ ਦੀ ਰਾਜਧਾਨੀ 'ਚ ਇਕ ਸੁਰੱਖਿਆ ਜਾਂਚ ਚੌਕੀ 'ਤੇ ਸ਼ਨੀਵਾਰ ਸਵੇਰੇ ਇਕ ਟਰੱਕ ਬੰਬ ਧਮਾਕੇ 'ਚ ਘੱਟ ਤੋਂ ਘੱਟ 73 ਲੋਕ ਮਾਰੇ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਦੇ ਧਮਾਕੇ ਨੂੰ ਵੇਖਦਿਆਂ ਉਨ੍ਹਾਂ ਨੂੰ 2017 'ਚ ਹੋਏ ਧਮਾਕੇ ਦੀ ਯਾਦ ਆਈ...

ਮੋਗਾਦਿਸ਼ੁ— ਸੋਮਾਲੀਆ ਦੀ ਰਾਜਧਾਨੀ 'ਚ ਇਕ ਸੁਰੱਖਿਆ ਜਾਂਚ ਚੌਕੀ 'ਤੇ ਸ਼ਨੀਵਾਰ ਸਵੇਰੇ ਇਕ ਟਰੱਕ ਬੰਬ ਧਮਾਕੇ 'ਚ ਘੱਟ ਤੋਂ ਘੱਟ 73 ਲੋਕ ਮਾਰੇ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਅੱਜ ਦੇ ਧਮਾਕੇ ਨੂੰ ਵੇਖਦਿਆਂ ਉਨ੍ਹਾਂ ਨੂੰ 2017 'ਚ ਹੋਏ ਧਮਾਕੇ ਦੀ ਯਾਦ ਆਈ, ਜਿਸ 'ਚ ਸੈਂਕੜੇ ਲੋਕ ਮਾਰੇ ਗਏ ਸਨ। ਸਰਕਾਰੀ ਬੁਲਾਰੇ ਇਸਮਾਈਲ ਮੁਖਤਾਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਬਹੁਤ ਸਾਰੇ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਮਦੀਨਾ ਹਸਪਤਾਲ ਦੇ ਡਾਇਰੈਕਟਰ ਡਾ: ਮੁਹੰਮਦ ਯੂਸਫ ਨੇ ਜਾਣਕਾਰੀ ਦਿੱਤੀ ਕਿ 73 ਲਾਸ਼ਾਂ ਹਸਪਤਾਲ ਲਿਆਦੀਆਂ ਗਈਆਂ ਹਨ।

ਕਜ਼ਾਖ਼ਿਸਤਾਨ 'ਚ ਹਵਾਈ ਜਹਾਜ਼ ਹੋਇਆ ਕ੍ਰੈਸ਼, ਹੋਈ 9 ਯਾਤਰੀਆਂ ਦੀ ਮੌਤ

ਆਮੀਨ ਐਂਬੂਲੈਂਸ ਸਰਵਿਸ ਦੇ ਡਾਇਰੈਕਟਰ ਆਬਿਦਕਾਦਿਰ ਅਬਦਿਰਾਹਮਾਨ ਨੇ ਜ਼ਖਮੀਆਂ ਦੀ ਗਿਣਤੀ 50 ਤੋਂ ਵੱਧ ਦੱਸੀ ਗਈ ਹੈ। ਮਾਰੇ ਗਏ ਜ਼ਿਆਦਾਤਰ ਲੋਕਾਂ 'ਚ ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਦੇ ਵਿਦਿਆਰਥੀ ਹਨ, ਜੋ ਆਪਣੀਆਂ ਕਲਾਸਾਂ ਲਈ ਆਏ ਸੀ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਦੋ ਤੁਰਕੀ ਨਾਗਰਿਕ ਵੀ ਸ਼ਾਮਲ ਹਨ। ਧਮਾਕੇ ਤੋਂ ਬਾਅਦ ਰਾਜਧਾਨੀ 'ਚ ਧੂੰਏ ਦਾ ਗੁਬਾਰਾ ਬਣ ਗਿਆ। ਨੁਕਸਾਨੇ ਵਾਹਨ ਅਤੇ ਲਾਸ਼ਾਂ ਘਟਨਾ ਵਾਲੀ ਥਾਂ 'ਤੇ ਖਿੰਡੇ ਹੋਏ ਦੇਖੇ ਗਏ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Get the latest update about Islamist Militants, check out more about Somalia News, AlQaeda, Mogadishu News & True Scoop News

Like us on Facebook or follow us on Twitter for more updates.