ਦੁਲਹਨ ਆਲੀਆ ਦੇ ਹੱਥਾਂ 'ਤੇ ਲੱਗੀ ਮਹਿੰਦੀ; ਨੀਤੂ ਕਪੂਰ ਨੇ ਦੱਸਿਆ-ਅੱਜ 'ਵਾਸਤੂ ਅਪਾਰਟਮੈਂਟ' 'ਚ ਹੀ ਹੋਵੇਗਾ ਵਿਆਹ

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਮੰਗਲਵਾਰ ਤੋਂ ਸ਼ੁਰੂ ਹੋ ਗਈਆਂ ਹਨ। 13 ਅਪ੍ਰੈਲ ਨੂੰ ਪਾਲੀ ਹਿੱਲ ਸਥਿਤ ਘਰ 'ਵਾਸਤੂ ਅਪਾਰਟਮੈਂਟ' 'ਚ ਰਣਬੀਰ-ਆਲੀਆ ਦੀ ਮਹਿੰਦੀ ਸੈਰੇਮਨੀ ਹੋਈ। ਹੁ...

ਮੁੰਬਈ- ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਮੰਗਲਵਾਰ ਤੋਂ ਸ਼ੁਰੂ ਹੋ ਗਈਆਂ ਹਨ। 13 ਅਪ੍ਰੈਲ ਨੂੰ ਪਾਲੀ ਹਿੱਲ ਸਥਿਤ ਘਰ 'ਵਾਸਤੂ ਅਪਾਰਟਮੈਂਟ' 'ਚ ਰਣਬੀਰ-ਆਲੀਆ ਦੀ ਮਹਿੰਦੀ ਸੈਰੇਮਨੀ ਹੋਈ। ਹੁਣ ਦੋਵਾਂ ਦੇ ਵਿਆਹ ਦੀ ਤਰੀਕ ਦਾ ਵੀ ਐਲਾਨ ਹੋ ਗਿਆ ਹੈ। ਰਣਬੀਰ ਦੀ ਮਾਂ ਨੀਤੂ ਕਪੂਰ ਅਤੇ ਭੈਣ ਰਿਧੀਮਾ ਨੇ ਘਰ ਦੇ ਬਾਹਰ ਪਾਪਰਾਜ਼ੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰਣਬੀਰ-ਆਲੀਆ ਦਾ ਵਿਆਹ ਅੱਜ ਯਾਨੀ 14 ਅਪ੍ਰੈਲ ਨੂੰ 'ਵਾਸਤੂ ਅਪਾਰਟਮੈਂਟ' 'ਚ ਹੋਵੇਗਾ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਖਬਰਾਂ ਮੁਤਾਬਕ ਸਵੇਰੇ 9 ਵਜੇ ਹਲਦੀ ਸਮਾਰੋਹ ਹੋਵੇਗਾ, ਫਿਰ ਚੂੜਾ ਸਮਾਰੋਹ, ਕੁਲ ਦੇਵਤਾ ਦੀ ਪੂਜਾ ਅਤੇ ਸ਼ਾਮ ਨੂੰ ਰਣਬੀਰ-ਆਲੀਆ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੇ ਬੰਧਨ 'ਚ ਬੱਝਣਗੇ। ਰਣਬੀਰ ਕਪੂਰ ਦੀ ਬਰਾਤ ਨਿਕਲੇਗੀ, ਜੋ ਕ੍ਰਿਸ਼ਨਾ ਰਾਜ ਬੰਗਲੇ ਤੋਂ ਹੁੰਦੀ ਹੋਈ ਵਾਸਤੂ ਅਪਾਰਟਮੈਂਟ ਪਹੁੰਚੇਗੀ। ਇਸ ਦੇ ਲਈ ਦੋਹਾਂ ਘਰਾਂ ਦੇ ਵਿਚਕਾਰਲੇ ਰਸਤੇ ਨੂੰ ਦਰੱਖਤਾਂ 'ਤੇ ਲਾਈਟਾਂ ਲਗਾ ਕੇ ਸਜਾਇਆ ਗਿਆ ਹੈ।

ਨੀਤੂ ਕਪੂਰ ਅਤੇ ਕਰਨ ਜੌਹਰ ਮਹਿੰਦੀ ਸਮਾਰੋਹ 'ਚ ਭਾਵੁਕ ਹੋਏ
ਰਣਬੀਰ ਦੀ ਮਾਂ ਨੀਤੂ ਕਪੂਰ, ਮਾਸੀ ਰੀਮਾ ਜੈਨ, ਭੈਣ ਰਿਧੀਮਾ ਅਤੇ ਆਲੀਆ ਦੇ ਪਿਤਾ ਮਹੇਸ਼ ਭੱਟ, ਭੈਣ ਪੂਜਾ-ਸ਼ਾਹੀਨ ਅਤੇ ਭਰਾ ਰਾਹੁਲ ਨੇ ਮਹਿੰਦੀ ਲਗਾਈ। ਇਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਅਰਮਾਨ ਜੈਨ, ਕਰਨ ਜੌਹਰ, ਅਨੁਸ਼ਕਾ ਰੰਜਨ, ਸ਼ਵੇਤਾ ਬੱਚਨ, ਨਿਖਿਲ ਨੰਦਾ ਅਤੇ ਅਯਾਨ ਮੁਖਰਜੀ ਸਮੇਤ ਕੁਝ ਮਸ਼ਹੂਰ ਹਸਤੀਆਂ ਨੇ ਵੀ ਮਹਿੰਦੀ ਸੈਰੇਮਨੀ 'ਚ ਸ਼ਿਰਕਤ ਕੀਤੀ। ਖਬਰਾਂ ਮੁਤਾਬਕ ਕਰਨ ਜੌਹਰ ਆਲੀਆ ਦੇ ਹੱਥਾਂ 'ਤੇ ਮਹਿੰਦੀ ਲਗਾਉਣ ਤੋਂ ਬਾਅਦ ਰੋਣ ਲੱਗੇ। ਕਿਉਂਕਿ ਉਹ ਉਸ ਨੂੰ ਆਪਣੀ ਧੀ ਮੰਨਦੇ ਹਨ। ਸਮਾਰੋਹ 'ਚ ਆਲੀਆ ਦੀ ਸੱਸ ਨੀਤੂ ਨੇ ਆਪਣੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦੇ ਹੋਏ ਅੱਖਾਂ 'ਚ ਹੰਝੂ ਭਰ ਲਏ।

ਮਹਿੰਦੀ ਸੈਰੇਮਨੀ ਤੋਂ ਪਹਿਲਾਂ ਦੁਪਹਿਰ 2 ਵਜੇ ਰਣਬੀਰ ਦੇ ਘਰ 'ਵਾਸਤੂ ਅਪਾਰਟਮੈਂਟ' 'ਚ ਮਰਹੂਮ ਰਿਸ਼ੀ ਕਪੂਰ ਅਤੇ ਸਾਰੇ ਪੁਰਖਿਆਂ ਦੀ ਯਾਦ 'ਚ ਪਿਤ੍ਰੂ ਪੂਜਾ ਹੋਈ, ਜਿਸ 'ਚ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਬਾਅਦ ਗਣੇਸ਼ ਪੂਜਾ ਕੀਤੀ ਗਈ। ਉਸ ਦੀ ਭੈਣ ਪੂਜਾ ਭੱਟ ਨੇ ਦੁਲਹਨ ਆਲੀਆ ਦੇ ਹੱਥਾਂ 'ਤੇ ਮਹਿੰਦੀ ਲਗਾਉਣ ਦਾ ਸੰਕੇਤ ਦਿੱਤਾ ਹੈ। ਉਸ ਦੀ ਇੱਕ ਫੋਟੋ ਵਾਇਰਲ ਹੋਈ ਹੈ, ਜਿਸ ਵਿੱਚ ਉਹ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ।

Get the latest update about Online Punjabi News, check out more about wedding, Truescoop News, ranbir kapoor & alia bhatt

Like us on Facebook or follow us on Twitter for more updates.