ਹੁਣ ਹਾਲੀਵੁੱਡ 'ਚ ਅਦਾਕਾਰੀ ਦੇ ਰੰਗ ਵਖੇਰੇਗੀ ਆਲੀਆ ਭੱਟ

ਆਲੀਆ ਭੱਟ ਹਾਲੀਵੁੱਡ ਵਿੱਚ ਅਦਾਕਾਰ ਗੈਲ ਗੈਡੋਟ ਅਤੇ ਜੈਮੀ ਡੋਰਨਨ ਨਾਲ ਆਪਣੀ ਸ਼ੁਰੂਆਤ ਕਰਨ ਜਾ ਰਹੀ...

ਮੁੰਬਈ :- ਬਾਲੀਵੁੱਡ ਇੰਡਸਟਰੀ 'ਚ ਟੈਲੇਂਟ ਦੀ ਕੋਈ ਕਮੀ ਨਹੀਂ ਹੈ। ਬਾਲੀਵੁੱਡ ਦੇ ਇਹਨਾਂ ਮਸ਼ਹੂਰ ਸਿਤਾਰਿਆਂ ਨੇ ਜਿਥੇ ਹਰ ਭਾਰਤੀ ਦੇ ਦਿਲ ਚ ਥਾਂ ਬਣਾਈ ਹੈ।  ਉੱਥੇ ਇਹਨਾਂ ਸਿਤਾਰਿਆਂ ਨੇ ਅੰਤਰਰਾਸ਼ਟਰੀ ਪਰਦੇ 'ਤੇ ਇਕ ਵੱਖਰੀ ਪਛਾਣ ਬਣਾਈ ਹੈ। ਫਿਲਮਾਂ ਅਤੇ ਟੀਵੀ ਸ਼ੋਅਜ਼ ਤੋਂ ਇਲਾਵਾ ਹਾਲੀਵੁੱਡ ਇੰਡਸਟਰੀ 'ਚ ਵੀ ਕਈ ਸਿਤਾਰਿਆਂ ਨੇ ਨਾਮ ਕਮਾਇਆ ਹੈ। ਹੁਣ ਇਸ ਸੂਚੀ ਵਿਚ ਆਲੀਆ ਭੱਟ ਦਾ ਨਾਮ ਵੀ ਜੁੜ ਗਿਆ ਹੈ।  ਜਲਦ ਹੀ ਆਲੀਆ ਭੱਟ ਹਾਲੀਵੁੱਡ ਵਿੱਚ ਅਦਾਕਾਰ ਗੈਲ  ਗੈਡੋਟ ਅਤੇ ਜੈਮੀ ਡੋਰਨਨ ਨਾਲ ਆਪਣੀ ਸ਼ੁਰੂਆਤ ਕਰਨ ਜਾ ਰਹੀ ਹੈ। ਆਲੀਆ ਜਾਸੂਸੀ ਥ੍ਰਿਲਰ ਫਿਲਮ 'ਹਾਰਟ ਆਫ ਸਟੋਨ' 'ਚ ਨਜ਼ਰ ਆਵੇਗੀ। ਫਿਲਮ ਦਾ ਨਿਰਦੇਸ਼ਨ ਟਾਮ ਹਾਰਪਰ ਨੇ ਕੀਤਾ ਹੈ। 

ਜਿਕਰਯੋਗ ਹੈ ਕਿ ਆਲੀਆ ਭੱਟ ਆਪਣੀ ਅਦਾਕਾਰੀ ਕਰਕੇ ਖੂਬ ਪ੍ਰਸਿੱਧੀ ਹਾਸਿਲ ਕੀਤੀ ਹੈ। ਆਲੀਆ ਦੀ ਹਾਲ ਹੀ ਚ ਆਈ ਫਿਲਮ ਗੰਗੂਬਾਈ ਕਾਠੀਆਵਾੜੀ ਦੀ ਸਫਲਤਾ ਨਾਲ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।  ਸੰਜੇ ਲੀਲਾ ਭੰਸਾਲੀ ਦੀ ਰਚਨਾ ਨੂੰ ਇਸਦੀ ਸ਼ਾਨਦਾਰ ਸਿਨੇਮੈਟੋਗ੍ਰਾਫੀ, ਗੀਤਾਂ, ਆਲੀਆ ਦੀ ਤੀਬਰ ਅਦਾਕਾਰੀ ਅਤੇ ਹੋਰ ਬਹੁਤ ਕੁਝ ਲਈ ਸ਼ਲਾਘਾ ਹੋ ਰਹੀ ਹੈ।  

Get the latest update about Jamie Dornan, check out more about alia bhatt, hollywood, heart of stone & bollywood

Like us on Facebook or follow us on Twitter for more updates.