Shocking Video : ਪਲੇਟ 'ਚ ਪਰੋਸੀ ਮੱਛੀ ਅਚਾਨਕ ਹੋ ਗਈ ਜ਼ਿੰਦਾ, ਦੇਖੋ ਫਿਰ ਕੀ ਹੋਇਆ...

ਅੱਜ ਭਾਵੇਂ ਸੰਸਾਰ ਤੇਜ਼ੀ ਨਾਲ ਸ਼ਾਕਾਹਾਰੀ ਭੋਜਨ ਵੱਲ ਵਧ ਰਿਹਾ ਹੈ ਪਰ ਅਜੇ ਵੀ ਅਰਬਾਂ ਲੋਕ ਮਾਸਾਹਾਰੀ ਭੋਜ...

ਵੈੱਬ ਸੈਕਸ਼ਨ - ਅੱਜ ਭਾਵੇਂ ਸੰਸਾਰ ਤੇਜ਼ੀ ਨਾਲ ਸ਼ਾਕਾਹਾਰੀ ਭੋਜਨ ਵੱਲ ਵਧ ਰਿਹਾ ਹੈ ਪਰ ਅਜੇ ਵੀ ਅਰਬਾਂ ਲੋਕ ਮਾਸਾਹਾਰੀ ਭੋਜਨ ਖਾਂਦੇ ਹਨ, ਜਿਸ ਵਿੱਚ ਮੱਛੀ ਦਾ ਸੇਵਨ ਵੀ ਸ਼ਾਮਲ ਹੈ। ਹੋ ਸਕਦਾ ਹੈ ਕਿ ਤੁਹਾਨੂੰ ਵੀ ਮੱਛੀ ਖਾਣਾ ਪਸੰਦ ਹੋਵੇ। ਵੈਸੇ ਤਾਂ ਜਿਹੜੇ ਲੋਕ ਮੱਛੀ ਪਕਾਉਣਾ ਜਾਣਦੇ ਹਨ, ਉਹ ਇਸ ਨੂੰ ਘਰੇ ਵੀ ਆਰਾਮ ਨਾਲ ਖਾਂਦੇ ਹਨ, ਪਰ ਜਿਨ੍ਹਾਂ ਨੂੰ ਇਹ ਨਹੀਂ ਆਉਂਦਾ ਉਨ੍ਹਾਂ ਲਈ ਹੋਟਲ ਜਾਂ ਰੈਸਟੋਰੈਂਟ ਆਦਿ 'ਚ ਖਾਣਾ ਮਜ਼ਬੂਰੀ ਬਣ ਜਾਂਦਾ ਹੈ। ਤੁਸੀਂ ਵੀ ਕਿਸੇ ਨਾ ਕਿਸੇ ਸਮੇਂ ਰੈਸਟੋਰੈਂਟ ਵਿੱਚ ਮੱਛੀ ਖਾਧੀ ਹੋਵੇਗੀ, ਪਰ ਜੇਕਰ ਤੁਹਾਡੀ ਪਲੇਟ ਵਿੱਚ ਪਰੋਸੀ ਗਈ ਮੱਛੀ ਅਚਾਨਕ ਜ਼ਿੰਦਾ ਹੋ ਜਾਵੇ ਤਾਂ ਕੀ ਹੋਵੇਗਾ? ਜੀ ਹਾਂ, ਅੱਜਕਲ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ।

ਦਰਅਸਲ, ਇਸ ਵੀਡੀਓ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਪਲੇਟ 'ਚ ਪਰੋਸੀ ਗਈ ਮੱਛੀ ਅਚਾਨਕ ਜ਼ਿੰਦਾ ਹੋ ਜਾਂਦੀ ਹੈ ਤੇ ਆਪਣਾ ਮੂੰਹ ਖੋਲ੍ਹਦੀ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪਲੇਟ 'ਚ ਸਲਾਦ ਦੇ ਨਾਲ ਕੁਝ ਮੱਛੀਆਂ ਵੀ ਪਰੋਸੀਆਂ ਜਾਂਦੀਆਂ ਹਨ। ਇੰਝ ਲੱਗਦਾ ਹੈ ਕਿ ਉਹ ਮਰ ਚੁੱਕੀ ਹੈ ਅਤੇ ਉਸ ਨੂੰ ਸਾਫ਼ ਕਰਕੇ ਪਲੇਟ 'ਤੇ ਪਰੋਸਿਆ ਗਿਆ ਹੈ। ਇਸ ਦੌਰਾਨ, ਜਿਵੇਂ ਹੀ ਇਸ ਨੂੰ ਆਰਡਰ ਕਰਨ ਵਾਲਾ ਗਾਹਕ ਮੱਛੀ ਦੇ ਮੂੰਹ ਕੋਲ ਚੋਪਸਟਿੱਕ ਰੱਖਦਾ ਹੈ, ਮੱਛੀ ਅਚਾਨਕ ਆਪਣਾ ਮੂੰਹ ਖੋਲ੍ਹਦੀ ਹੈ ਅਤੇ ਚੋਪਸਟਿੱਕ ਨੂੰ ਫੜ ਲੈਂਦੀ ਹੈ। ਫਿਰ ਉਹ ਚੋਪਸਟਿਕਸ ਛੱਡਣ ਦਾ ਨਾਂ ਹੀ ਲੈਂਦੀ। ਉਸ ਨੇ ਆਪਣੇ ਮੂੰਹ ਵਿੱਚ ਚੋਪਸਟਿਕ ਫੜੀ ਹੋਈ ਸੀ ਜਿਵੇਂ ਉਸ ਨੇ ਆਪਣੇ ਕਿਸੇ ਸ਼ਿਕਾਰ ਨੂੰ ਫੜ ਲਿਆ ਹੋਵੇ।

Get the latest update about alien fish, check out more about shocking video viral, restaurant & social media

Like us on Facebook or follow us on Twitter for more updates.