ਜਦੋਂ ਚੰਡੀਗੜ੍ਹ PGI 'ਚ ਨਵਜੰਮੇ ਬੱਚੇ ਨੂੰ ਭੇਜਿਆ ਪੋਸਟਮਾਰਟਮ ਲਈ, ਜਾਣੋ ਕੀ ਹੋਇਆ ਅੱਗੇ?

ਤੁਹਾਡੀ ਉਸ ਸਮੇਂ ਕੀ ਪ੍ਰਤੀਕਿਰਿਆ ਹੋਵੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇ ਕਿ ਇਕ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ? ਮੰਨਿਆ ਜਾਂਦਾ ਹੈ ਕਿ ਚੰਡੀਗੜ੍ਹ ਸਥਿਤ ਪੀ.ਜੀ.ਆਈ 'ਚ ਮਰੀਜ਼ਾਂ ਦੀ ਬਹੁਤ ਜ਼ਿਆਦਾ ਦੇਖਭਾਲ ਹੁੰਦੀ ਹੈ ਪਰ...

ਚੰਡੀਗੜ੍ਹ— ਤੁਹਾਡੀ ਉਸ ਸਮੇਂ ਕੀ ਪ੍ਰਤੀਕਿਰਿਆ ਹੋਵੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇ ਕਿ ਇਕ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ? ਮੰਨਿਆ ਜਾਂਦਾ ਹੈ ਕਿ ਚੰਡੀਗੜ੍ਹ ਸਥਿਤ ਪੀ.ਜੀ.ਆਈ 'ਚ ਮਰੀਜ਼ਾਂ ਦੀ ਬਹੁਤ ਜ਼ਿਆਦਾ ਦੇਖਭਾਲ ਹੁੰਦੀ ਹੈ ਪਰ ਹੁਣ ਉਸ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ 24 ਹਫ਼ਤਿਆਂ ਦੇ ਇਕ ਜਿਊਂਦੇ ਨਵਜੰਮੇ ਬੱਚੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਸ ਬੱਚੇ ਨੂੰ ਪੋਸਟਮਾਰਟਮ ਹਾਊਸ ਦੇ ਇਕ ਮੁਲਾਜ਼ਮ ਨੇ ਵੇਖ ਲਿਆ। ਉਸ ਸਮੇਂ ਉਸ ਬੱਚੇ ਦੇ ਸਾਹ ਚੱਲ ਰਹੇ ਸਨ। ਉਸ ਤੋਂ ਬਾਅਦ ਤੁਰੰਤ ਉਸ ਦੀ ਖ਼ਬਰ ਗਾਇਨੀ ਵਿਭਾਗ ਨੂੰ ਦਿੱਤੀ ਗਈ। ਪਹਿਲਾਂ ਤਾਂ ਵਿਭਾਗ ਨੇ ਉਸ ਜਿਊਂਦੇ ਨਵਜੰਮੇ ਬੱਚ ਨੂੰ ਲੈਣ ਤੋਂ ਨਾਂਹ ਕੀਤੀ ਪਰ ਬਾਅਦ 'ਚ ਉਸ ਨੂੰ ਵਾਪਸ ਲੈ ਗਏ। ਉਸ ਤੋਂ ਬਾਅਦ ਲਗਭਗ 12 ਘੰਟਿਆਂ ਤੱਕ ਉਸ ਬੱਚੇ ਦੇ ਸਾਹ ਚੱਲੇ। ਡਾਕਟਰਾਂ ਦੀ ਇਸ ਕਥਿਤ ਗੰਭੀਰ ਲਾਪਰਵਾਹੀ ਕਾਰਨ ਪੀ.ਜੀ.ਆਈ ਪ੍ਰਸ਼ਾਸਨ 'ਚ ਭਾਜੜਾਂ ਮੱਚ ਗਈਆਂ ਹਨ। ਪੀ.ਜੀ.ਆਈ ਦੇ ਕਾਰਜਕਾਰੀ ਬੁਲਾਰੇ ਨੇ ਕਿਹਾ ਹੈ ਕਿ ਇਸ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

DRI ਰਿਸ਼ਵਤ ਕਾਂਡ 'ਚ ਫੱਸ ਸਕਦੇ ਨੇ ਲੁਧਿਆਣਾ ਦੇ ਕੁਝ ਵੱਡੇ Exporters

ਉਂਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜਾਤ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ। ਨਯਾ ਗਾਓਂ ਦਸ਼ਮੇਸ਼ ਨਗਰ ਨਿਵਾਸੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪੰਜ ਮਹੀਨਿਆਂ ਦੀ ਗਰਭਵਤੀ ਪਤਨੀ ਦਾ ਇਲਾਜ ਸੈਕਟਰ–45 ਦੀ ਡਿਸਪੈਂਸਰੀ 'ਚ ਚੱਲ ਰਿਹਾ ਸੀ। ਅਲਟ੍ਰਾਸਾਊਂਡ ਵਿੱਚ ਬੱਚੇ ਲਈ ਕੁਝ ਪਰੇਸ਼ਾਨੀ ਪਾਈ ਗਈ ਸੀ। ਪੀ.ਜੀ.ਆਈ 'ਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਬੀਮਾਰੀ ਹੈ। ਜਨਮ ਲੈਣ ਤੋਂ ਬਾਅਦ ਵੀ ਉਹ ਸਿਰਫ਼ ਦੋ ਜਾਂ ਤਿੰਨ ਵਰ੍ਹੇ ਹੀ ਜਿਊਂਦਾ ਰਹਿ ਸਕਦਾ ਹੈ। ਉਸ ਸਮੇਂ ਡਾਕਟਰਾਂ ਨੇ ਉਸ ਬੱਚੇ ਦਾ ਗਰਭਪਾਤ ਕਰਵਾਉਣ ਦੀ ਸਲਾਹ ਦਿੱਤੀ ਪਰ ਗਰਭ 20 ਹਫ਼ਤਿਆਂ ਤੋਂ ਉੱਪਰ ਦਾ ਹੋ ਗਿਆ ਸੀ। ਇਸੇ ਲਈ ਜੋੜੀ ਨੂੰ ਹਾਈਕੋਰਟ ਜਾਣਾ ਪਿਆ। ਹਾਈਕੋਰਟ ਨੇ ਪੀ.ਜੀ.ਆਈ ਦਾ ਪੈਨਲ ਗਠਿਤ ਕਰਕੇ ਮਾਮਲੇ ਦੀ ਜਾਂਚ ਲਈ ਆਖਿਆ ਸੀ। ਉਸ ਪੈਨਲ ਨੇ ਵੀ ਗਰਭਪਾਤ ਦੀ ਸਲਾਹ ਦਿੱਤੀ ਸੀ। ਪੀ.ਜੀ.ਆਈ ਦੀ ਸਲਾਹ ਮੰਨਦਿਆਂ ਹਾਈਕੋਰਟ ਨੇ ਗਰਭਪਾਤ ਦੇ ਹੁਕਮ ਜਾਰੀ ਕੀਤੇ ਸਨ।

DC ਵਲੋਂ ਜਲੰਧਰ-ਨਕੋਦਰ ਸੜਕ 'ਤੇ ਲੋਕਾਂ ਨੂੰ CNG ਗੈਸ ਸਟੇਸ਼ਨ ਸਮਰਪਿਤ

Get the latest update about Punjab News, check out more about Chandigarh PGI Negligence, Alive Newborn Postmortem, Chandigarh News & Alive Newborn Case

Like us on Facebook or follow us on Twitter for more updates.