ਅਲਕਾ ਲਾਂਬਾ ਦਾ ਹੰਗਾਮਾ, ਰਾਹੁਲ ਗਾਂਧੀ ਤੋਂ ਈ.ਡੀ. ਦੀ ਪੁੱਛਗਿਛ ਖਿਲਾਫ ਸੜਕ 'ਤੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਹੁਲ ਗਾਂਧੀ ਤੋਂ ਈਡੀ ਦੀ ਪੁਛਤਾਛ ਖਿਲਾਫ ਪੂਰੀ

ਨਵੀਂ ਦਿੱਲੀ-ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਹੁਲ ਗਾਂਧੀ ਤੋਂ ਈਡੀ ਦੀ ਪੁਛਤਾਛ ਖਿਲਾਫ ਪੂਰੀ ਕਾਂਗਰਸ ਪਾਰਟੀ 'ਚ ਗੁੱਸੇ ਦਾ ਮਹੌਲ ਦਿਖਾਈ ਦੇ ਰਿਹਾ ਹੈ। ਨੇਤਾ, ਵਰਕਰ ਦਿੱਲੀ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦੌਰਾਨ ਕਾਂਗਰਸ ਨੇਤਾ ਅਲਕਾ ਲਾਂਬਾ ਵੀ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਕ ਹੰਝੂ ਵੀ ਹਕੂਮਤ ਲਈ ਖਤਰਾ..@LambaAlka ਦੇ ਝਲਕਦੇ ਹੰਝੂ, ਦਰਦ, ਅੱਜ ਦੇ ਮਾਹੌਲ ਬਾਰੇ ਬਹੁਤ ਕੁਝ ਕਹਿ ਰਹੇ ਹਨ। ਮੰਗਲਵਾਰ ਨੂੰ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਉਹ ਜ਼ਮੀਨ 'ਤੇ ਲੇਟ ਗਈ ਅਤੇ ਕਾਫੀ ਵਿਰੋਧ ਕੀਤਾ। ਪੁਲਿਸ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਨਹੀਂ ਉਠੀਂ।
ਅੱਜ ਕਾਂਗਰਸ ਪਾਰਟੀ ਦੇ ਪ੍ਰਦਰਸ਼ਨ ਦੇ ਦੌਰਾਨ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਰਾਸ਼ਟਰੀ ਬੁਲਾਰਣ ਸਾਬਕਾ ਵਿਧਾਇਕ ਅਲਕਾ ਲਾਂਬਾ ਦੇ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਘਸੀਟਿਆ ਜਿਸ ਕਾਰਨ ਉਹ ਬੇਹੋਸ਼ ਵੀ ਹੋ ਗਈ ਸੀ। ਅਲਕਾ ਲਾਂਬਾ ਪੁਲਿਸ ਅਤੇ ਪੱਤਰਕਾਰਾਂ ਵਿਚਾਲੇ ਘਿਰੀ ਹੋਈ ਸੀ। ਉਹ ਰੋਂਦੀ ਹੋਈ ਕੇਂਦਰ ਸਰਕਾਰ 'ਤੇ ਵਰ੍ਹ ਰਹੀ ਹੈ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਟਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਪੁਲਿਸ ਮੁਲਾਜ਼ਮਾਂ ਨਾਲ ਉਲਝਦੀ ਨਜ਼ਰ ਆਈ। ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਵੀ ਕੇਂਦਰ ਸਰਕਾਰ ਦੇ ਖਿਲਾਫ ਵੀ ਹਮਲਾ ਬੋਲਿਆ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਨਿਹੱਥੇ ਹਾਂ। ਮੈਂ ਖੁਦ ਲਈ ਨਹੀਂ ਰੋ ਰਹੀ ਹਾਂ, ਮੈਂ ਦੇਸ਼ ਲਈ ਰੋ ਰਹੀ ਹਾਂ, ਜੋ ਕੁਝ ਦੇਸ਼ ਵਿਚ ਹੋ ਰਿਹਾ ਹੈ, ਮੈਂ ਉਸ ਦੇ ਲਈ ਰੋ ਰਹੀ ਹਾਂ, ਕਿਉਂਕਿ ਦੇਸ਼ ਰੋ ਰਿਹਾ ਹੈ। 
ਰਾਹੁਲ ਗਾਂਧੀ ਤੋਂ ਸੋਮਵਾਰ ਨੂੰ ਈ.ਡੀ. ਨੇ ਪੁੱਛਗਿਛ ਕੀਤੀ ਸੀ। ਈ.ਡੀ. ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁੱਛਗਿਛ ਸਹੀ ਦਿਸ਼ਾ ਵਿਚ ਚੱਲ ਰਹੀ ਹੈ। ਪੰਜਵੀਂ ਵਾਰ ਸਵਾਲ-ਜਵਾਬ ਲਈ ਰਾਹੁਲ ਗਾਂਧੀ ਨੂੰ 21 ਜੂਨ ਲਈ ਫਿਰ ਤੋਂ ਬੁਲਾਇਆ ਗਿਆ ਹੈ। ਪਿਛਲੇ ਹਫਤੇ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਪੁੱਛਗਿਛ ਤੋਂ ਬਾਅਦ ਇਸ ਹਫਤੇ ਸੋਮਵਾਰ ਨੂੰ ਵੀ ਪੁੱਛਗਿਛ ਕੀਤੀ ਗਈ ਸੀ। ਉਸ ਦਿਨ ਤਕਰੀਬਨ 12 ਘੰਟੇ ਪੁੱਛਗਿਛ ਕੀਤੀ ਗਈ ਸੀ। ਉਥੇ ਹੀ ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਈ.ਡੀ. 23 ਜੂਨ ਤੋਂ ਪੁੱਛਗਿਛ ਕਰੇਗੀ।

Get the latest update about truescoop news, check out more about latest news & national news

Like us on Facebook or follow us on Twitter for more updates.