ਰੋਪੜ ਥਾਣਾ ਸਦਰ 'ਚ ਪੇਸ਼ੀ ਲਈ ਪਹੁੰਚੀ ਅਲਕਾ ਲਾਂਬਾ, ਪੁਲਿਸ ਨਾਲ ਭਿੜੇ ਕਾਂਗਰਸ ਆਗੂਆਂ ਨੇ ਵਿਰੋਧ 'ਚ ਲਗਾਇਆ ਧਰਨਾ

ਅੱਜ ਕਾਂਗਰਸੀ ਆਗੂ ਅਲਕਾ ਲਾਂਬਾ ਆਪ ਪਾਰਟੀ ਦੁਆਰਾ ਮਿਲੇ ਨੋਟਿਸ ਦੇ ਚਲਦਿਆਂ ਅੱਜ ਰੋਪੜ ਪੁਲਿਸ ਸਾਹਮਣੇ ਪੇਸ਼ ਹੋਈ ਹੈ। ਇਸ ਮੌਕੇ ਕਾਂਗਰਸੀ ਆਗੂਆਂ ਵੀ ਅਲਕਾ ਲਾਂਬਾ ਦੇ ਸਮਰਥਨ ਲਈ ਥਾਣੇ ਦੇ ਬਾਹਰ ਇਕੱਠਾ ਹੋ ਗਏ। ਪਰ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਕਾਂਗਰਸੀਆਂ ਨੇ ਵਿਰੋਧ ਕਰਨਾ ਸ਼ੁਰੂ...

ਅੱਜ ਕਾਂਗਰਸੀ ਆਗੂ ਅਲਕਾ ਲਾਂਬਾ ਆਪ ਪਾਰਟੀ ਦੁਆਰਾ ਮਿਲੇ ਨੋਟਿਸ ਦੇ ਚਲਦਿਆਂ ਅੱਜ ਰੋਪੜ ਪੁਲਿਸ ਸਾਹਮਣੇ ਪੇਸ਼ ਹੋਈ ਹੈ। ਇਸ ਮੌਕੇ ਕਾਂਗਰਸੀ ਆਗੂਆਂ ਵੀ ਅਲਕਾ ਲਾਂਬਾ ਦੇ ਸਮਰਥਨ ਲਈ ਥਾਣੇ ਦੇ ਬਾਹਰ ਇਕੱਠਾ ਹੋ ਗਏ। ਪਰ ਪੁਲੀਸ ਨੇ ਉਨ੍ਹਾਂ ਨੂੰ ਅੰਦਰ ਜਾਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਕਾਂਗਰਸੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਹੰਗਾਮਾ ਮਚ ਗਿਆ।ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ,  ਪ੍ਰਤਾਪ ਸਿੰਘ ਬਾਜਵਾ,  ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਸਮੇਤ ਸਮੁੱਚੀ ਲੀਡਰਸ਼ਿਪ ਵੱਡੇ ਆਗੂ ਸ਼ਾਮਿਲ ਹੋਏ। ਹਾਲਾਂਕਿ ਇਸ ਦੌਰਾਨ ਵੀ ਕਾਂਗਰਸ ਦਾ ਝਗੜਾ ਲੋਕਾਂ ਸਾਹਮਣੇ ਆ ਗਿਆ। ਕਾਂਗਰਸੀ ਆਗੂ ਜਿਥੇ ਇਕਜੁੱਟਤਾ ਦੀ ਮਿਸਾਲ ਦੇਣ ਇਥੇ ਪਹੁੰਚੇ ਸਨ ਪਾਰਟੀ ਦੇ ਆਪਣੇ ਹੀ ਆਗੂ ਨਵਜੋਤ ਸਿੰਘ ਸਿੱਧੂ, ਬਾਕੀ ਆਗੂਆਂ ਤੋਂ ਦੂਰ ਨਜ਼ਰ ਆਏ। ਰਾਜਾ ਵੜਿੰਗ, ਪ੍ਰਤਾਪ ਬਾਜਵਾ ਨੂੰ ਮਿਲੇ ਬਿਨਾ ਹੀ ਇਸ ਹੰਗਾਮੇ 'ਚ ਸ਼ਾਮਿਲ ਹੋਏ।  

ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸ ਨੇਤਾ ਅਲਕਾ ਲਾਂਬਾ ਨੇ ਕਿਹਾ ਕਿ ਜੋ ਪਾਰਟੀ ਬਦਲਾਅ ਦੀ ਗੱਲ ਕਰਦੀ ਹੈ ਉਹ ਬਦਲੇ 'ਤੇ ਆਈ ਹੈ। ਉਸ ਨੂੰ 26 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਸੀ, ਇਸ ਲਈ ਉਹ 25 ਤਰੀਕ ਨੂੰ ਹੀ ਪੰਜਾਬ ਆਈ ਸੀ। ਇਸ ਤੋਂ ਬਾਅਦ ਉਸ ਨੂੰ 27 ਅਪ੍ਰੈਲ ਨੂੰ ਆਉਣ ਲਈ ਕਿਹਾ ਗਿਆ। ਉਹ ਅੱਜ ਰੋਪੜ ਥਾਣੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀ ਧੀ ਨੂੰ ਪੰਜਾਬ 'ਚ ਘਸੀਟ ਕੇ ਲੈ ਗਈ ਹੈ, ਪਰ ਮੈਂ ਡਰਨ ਵਾਲੀ ਨਹੀਂ ਹਾਂ। ਮੈਂ ਕਾਨੂੰਨ ਦਾ ਸਤਿਕਾਰ ਕਰਦੀ ਹਾਂ, ਮੇਰੀ ਲੜਾਈ ਜਾਰੀ ਰਹੇਗੀ।


ਇਸ ਮੌਕੇ ਤੇ ਅਲਕਾ ਲਾਂਬਾ ਦੇ ਸਮਰਥਨ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਹਨ ਪਰ ਕਦੇ ਵੀ ਕਿਸੇ ਔਰਤ ਖ਼ਿਲਾਫ਼ ਇਸ ਤਰ੍ਹਾਂ ਦਾ ਕੇਸ ਦਰਜ ਨਹੀਂ ਕੀਤਾ। ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਅਲਕਾ ਲਾਂਬਾ 'ਤੇ ਨਿਸ਼ਾਨਾ ਸਾਧਿਆ ਹੈ। ਜਿਸ ਨੂੰ ਕਾਂਗਰਸ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। 

ਜਿਕਰਯੋਗ ਹੈ ਕਿ ਰੋਪੜ ਥਾਣਾ ਸਦਰ 'ਚ ਆਮ ਆਦਮੀ ਪਾਰਟੀ ਦੇ ਆਗੂ 'ਤੇ ਦਰਜ ਮਾਮਲਾ ਹੈ ਕਿ ਉਹ ਸਮਰਥਕਾਂ ਸਮੇਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਜਾ ਰਿਹਾ ਸੀ। ਫਿਰ ਕੁਝ ਨਕਾਬਪੋਸ਼ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਖਾਲਿਸਤਾਨੀ ਕਿਹਾ। 'ਆਪ' ਨੇਤਾ ਦਾ ਦਾਅਵਾ ਹੈ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੇ ਕੇਜਰੀਵਾਲ 'ਤੇ ਵੱਖਵਾਦੀਆਂ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ।

Get the latest update about PUNJAB CONGRESS, check out more about ROOP NAGAR, , PARTAP BAJWA & CONGRESS LEADERS IN PUNJAB

Like us on Facebook or follow us on Twitter for more updates.