ਅਲਕਾ ਨੇ ਆਪ ਤੋਂ ਮੋੜਿਆ ਮੂੰਹ , ਕਾਂਗਰਸ 'ਚ ਜਾਣ ਦਾ ਹੈ ਖਦਸ਼ਾ

ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਦੀ ਵਧਾਇਕ ਅਲਕਾ ਲਾਂਬਾ ਨੇ...

ਨਵੀਂ ਦਿੱਲੀ :- ਆਮ ਆਦਮੀ ਪਾਰਟੀ ਦੀ ਚਾਂਦਨੀ ਚੌਕ ਦੀ ਵਧਾਇਕ ਅਲਕਾ ਲਾਂਬਾ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਲਕਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ ਦੇ ਸਫ਼ਰ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਤੁਹਾਡਾ ਸਭ ਦਾ ਧੰਨਵਾਦ।  

ਅਲਕਾ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ ਕਿ- ਅਰਵਿੰਦ ਕੇਜਰੀਵਾਲ ਜੀ ਤੁਹਾਡੇ ਬੁਲਾਰੇ ਨੇ ਤੁਹਾਡੀ ਇੱਛਾ ਅਨੁਸਾਰ ਮੈਨੂੰ ਘਮੰਡ ਦੇ ਨਾਲ ਕਿਹਾ ਸੀ ਕਿ ਪਾਰਟੀ ਮੇਰਾ ਅਸਤੀਫਾ ਟਵਿਟਰ ਤੇ ਵੀ ਸਵੀਕਾਰ ਕਰ ਸਕਦੀ ਹੈ। ਇਸ ਲਈ ਕਿਰਪਾ ਕਰਕੇ ਆਮ ਆਦਮੀ ਪਾਰਟੀ ਮੇਰਾ ਅਸਤੀਫਾ ਸਵੀਕਾਰ ਕਰੇ। ਇਹ ਹੁਣ 'ਖਾਸ ਆਦਮੀ ਪਾਰਟੀ' ਬਣ ਗਈ ਹੈ।

ਕਸ਼ਮੀਰ 'ਚ ਤਬਾਹੀ ਮਚਾਉਣ ਦੀ ਤਿਆਰੀ ਕਰ ਰਿਹੈ ਅੱਤਵਾਦੀ ਸੰਗਠਨ, ਪਾਕਿ 'ਚ ਲੈ ਰਹੇ ਹਨ ਟ੍ਰੇਨਿੰਗ

ਦਸ ਦਈਏ ਕਿ ਅਲਕਾ ਦਾ ਪਿੱਛਲੇ ਸਾਲ ਤੋਂ ਹੀ ਪਾਰਟੀ ਨਾਲ ਮਨ-ਮੁਟਾਵ ਦੀਆਂ ਖਬਰਾਂ ਆ ਰਹੀਆਂ ਸਨ। ਉਨ੍ਹਾਂ ਦਿਸੰਬਰ 2018 'ਚ 1984 ਦੇ ਸਿੱਖ ਦੰਗਿਆਂ ਦਾ ਹਵਾਲਾ ਦੇ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪਾਰਟੀ ਨੇ ਅਲਕਾ ਤੋਂ ਉਨ੍ਹਾਂ ਦੇ ਅਸਟੀਫੇ ਦੀ ਮੰਗ ਕੀਤੀ ਸੀ।   

ਜਿਕਰਯੋਗ ਹੈ ਕਿ ਅਲਕਾ ਕੁਝ ਦਿਨ ਪਹਿਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਮਿਲੀ ਸੀ ਜਿਸ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਲਕਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਸਕਦੀ ਹੈ। 

Get the latest update about Arvind Kejriwal, check out more about True Scoop Punjabi, True Scoop News, Delhi News & National News

Like us on Facebook or follow us on Twitter for more updates.