ਬਿਨਾ ਜਾਂਚ ਦੇ ਰੋਪੜ ਥਾਣੇ 'ਚ ਬੈਠੀ ਰਹੀ ਅਲਕਾ ਲਾਂਬਾ, ਪੰਜਾਬ ਪੁਲਿਸ ਨੇ ਝਾੜਿਆ ਪਲਾਂ, ਕਿਹਾ: ਹਾਈਕੋਰਟ ਭੇਜੀਆਂ ਨੇ ਫਾਈਲਾਂ

ਮੌਕੇ ਤੇ ਪੰਜਾਬ ਪੁਲਿਸ ਨੇ ਅਲਕਾ ਲੰਬਾ ਨੂੰ ਜਾਂਚ 'ਚ ਸ਼ਾਮਿਲ ਨਹੀਂ ਕੀਤਾ ਤੇ ਇਹ ਕਹਿ ਕਿ ਕਾਂਗਰਸੀਆਂ ਤੋਂ ਪਿੱਛਾ ਛਡਵਾਉਣ ਦੀ ਕੋਸ਼ਿਸ਼ ਕੀਤੀ ਕਿ ਕੇਸ ਦੀ ਫਾਈਲ ਹਾਈਕੋਰਟ ਵਿਚ ਗਈ ਹੈ। ਜੇਕਰ 2 ਮਈ ਨੂੰ ਹਾਈਕੋਰਟ ਤੋਂ ਫਾਈਲ ਵਾਪਸ ਆ ਜਾਂਦੀ ਹੈ ਤਾਂ ...

ਆਮ ਆਦਮੀ ਪਾਰਟੀ ਦੀ ਇਕ ਸ਼ਿਕਾਇਤ ਦੇ ਨੋਟਿਸ ਤੋਂ ਬਾਅਦ ਅੱਜ ਕਾਂਗਰਸੀ ਆਗੂ ਅਲਕਾ ਲਾਂਬਾ ਪੇਸ਼ੀ ਲਈ ਰੋਪੜ ਥਾਣੇ ਪਹੁੰਚੀ ਸੀ। ਇਸ ਮੌਕੇ ਪੰਜਾਬ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਲਈ ਵੱਡੀ ਭੀੜ ਇਕੱਠੀ ਹੋ ਗਈ। ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਹੇਠ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਆਦਿ ਵੀ ਉਨ੍ਹਾਂ ਦੇ ਨਾਲ ਸ਼ਾਮਿਲ ਹੋਏ ਸਨ। ਇਸ ਮੌਕੇ ਤੇ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਨਹੀਂ ਕੀਤਾ ਤੇ ਨਾ ਹੀ ਅੰਦਰ ਜਾਨ ਦੀ ਇਜਾਜ਼ਤ ਦਿੱਤੀ ਜਿਸ ਤੋਂ ਬਾਅਦ ਥਾਣੇ ਦੇ ਬਾਹਰ ਹੀ ਕਾਂਗਰਸੀ ਵਰਕਰਾਂ ਨੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਅਫ਼ ਰੋਸ ਪ੍ਰਦਰਸ਼ਨ ਕੀਤਾ।

ਇਸ ਮੌਕੇ ਤੇ ਪੰਜਾਬ ਪੁਲਿਸ ਨੇ ਅਲਕਾ ਲੰਬਾ ਨੂੰ ਜਾਂਚ 'ਚ ਸ਼ਾਮਿਲ ਨਹੀਂ ਕੀਤਾ ਤੇ ਇਹ ਕਹਿ ਕਿ ਕਾਂਗਰਸੀਆਂ ਤੋਂ ਪਿੱਛਾ ਛਡਵਾਉਣ ਦੀ ਕੋਸ਼ਿਸ਼ ਕੀਤੀ ਕਿ ਕੇਸ ਦੀ ਫਾਈਲ ਹਾਈਕੋਰਟ ਵਿਚ ਗਈ ਹੈ। ਜੇਕਰ 2 ਮਈ ਨੂੰ ਹਾਈਕੋਰਟ ਤੋਂ ਫਾਈਲ ਵਾਪਸ ਆ ਜਾਂਦੀ ਹੈ ਤਾਂ ਇਸ ਨੂੰ ਜਾਂਚ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

 
ਕਾਂਗਰਸੀ ਆਗੂ ਅਲਕਾ ਲਾਂਬਾ ਨੇ ਇਸ ਬਾਰੇ ਬੋਲਦੇ ਕਿਹਾ ਕਿ ਉਸ ਨੂੰ 2 ਘੰਟੇ ਤੱਕ ਐਸਐਸਪੀ ਦਫ਼ਤਰ ਵਿੱਚ ਬੈਠਾ ਦਿੱਤਾ ਗਿਆ। ਫਿਰ ਥਾਣੇ ਜਾ ਕੇ ਹਾਜ਼ਰ ਹੋਣ ਲਈ ਕਿਹਾ ਗਿਆ । ਜਦੋਂ ਉਹ ਉਥੇ ਗਈ ਤਾਂ ਪੁਲੀਸ ਵਾਲਿਆਂ ਨੇ ਕਿਹਾ ਕਿ ਫਾਈਲ ਉਥੇ ਨਹੀਂ ਹੈ, ਇਸ ਲਈ ਉਨ੍ਹਾਂ ਦੇ ਕਿਤੇ ਵੀ ਦਸਤਖਤ ਨਹੀਂ ਕੀਤੇ ਗਏ।

ਦਸ ਦਈਏ ਕਿ ਇਹ ਰੋਸ ਪ੍ਰਦ੍ਰਸ਼ ਚ ਕਾਂਗਰਸੀ ਆਗੂਆਂ ਨੇ ਮਾਨ ਸਰਕਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਤੇ ਔਰਤਾਂ ਦੀ ਰਖਿਆ ਤੇ ਪੰਜਾਬ ਸਰਕਾਰ ਨੂੰ ਸਵਾਲ ਦੇ ਘੇਰੇ 'ਚ ਵੀ ਲਿਆ। ਇਸ ਮੌਕੇ ਤੇ ਇਕ ਪਾਸੇ ਜਿਥੇ ਕਾਂਗਰਸੀ ਆਗੂ ਸ਼ਕਤੀ ਪ੍ਰਸਰਸ਼ਨ ਕਰ ਇਕ ਜੁੱਟਤਾ ਦੀ ਉਦਾਹਰਣ ਦੇ ਰਹੇ ਸਨ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਤੋਂ ਅਲਗ ਨਜ਼ਰ ਆਏ ਜਿਸ ਨਾਲ ਕਾਂਗਰਸ ਦੇ ਆਪਸੀ ਮੱਤਭੇਦ ਇਕ ਵਾਰ ਫੇਰ ਲੋਕਾਂ ਸਾਹਮਣੇ ਉਜਾਗਰ ਹੋ ਗਏ।  

Get the latest update about ALKA LAMBA, check out more about CONGRESS IN PUNJAB, PROTEST AGAINST PUNJAB POLICE & ALKA LAMBA IN ROPAR POLICE STATION

Like us on Facebook or follow us on Twitter for more updates.