ਪਾਣੀ ਦੇ ਸੰਕਟ ਮਾਮਲੇ 'ਤੇ ਸਾਰੀਆਂ ਪਾਰਟੀਆਂ ਨੇ ਦਿਖਾਈ ਏਕਤਾ, ਲਿਆ ਵੱਡਾ ਫੈਸਲਾ

5 ਪਾਣੀਆਂ ਦੀ ਧਰਤੀ ਪੰਜਾਬ ਆਉਣ ਵਾਲੇ ਸਮੇਂ 'ਚ ਰੇਗਿਸਤਾਨ ਬਣ ਸਕਦਾ ਹੈ। ਜੇਕਰ ਅੱਜ ਵੀ ਅਸੀਂ ਸਾਵਧਾਨ ਨਾ ਹੋਏ ਤਾਂ ਪੰਜਾਬ ਦੇ ਵੀ ਚੇਨਈ ਵਰਗੇ ਹਾਲਾਤ ਬਣ ਸਕਦੇ ਹਨ। ਆਉਣ ਵਾਲੇ 30 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਜਾਣਕਾਰੀ ਮੁਤਾਬਕ ਪਾਣੀ...

ਚੰਡੀਗੜ੍ਹ— 5 ਪਾਣੀਆਂ ਦੀ ਧਰਤੀ ਪੰਜਾਬ ਆਉਣ ਵਾਲੇ ਸਮੇਂ 'ਚ ਰੇਗਿਸਤਾਨ ਬਣ ਸਕਦਾ ਹੈ। ਜੇਕਰ ਅੱਜ ਵੀ ਅਸੀਂ ਸਾਵਧਾਨ ਨਾ ਹੋਏ ਤਾਂ ਪੰਜਾਬ ਦੇ ਵੀ ਚੇਨਈ ਵਰਗੇ ਹਾਲਾਤ ਬਣ ਸਕਦੇ ਹਨ। ਆਉਣ ਵਾਲੇ 30 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਜਾਣਕਾਰੀ ਮੁਤਾਬਕ ਪਾਣੀ ਦਾ ਲੈਵਲ 500-600 ਫੁੱਟ ਹੇਠਾਂ ਜਾ ਚੁੱਕਾ ਹੈ। ਜੇਕਰ ਅੱਜ ਵੀ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਿਆ ਤਾਂ ਸਾਡਾ ਵੀ ਅਜਿਹਾ ਹਾਲ ਹੋ ਸਕਦਾ ਹੈ। ਇਸ ਗੰਭੀਰ ਮਾਮਲੇ ਉੱਤੇ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ–ਪਾਰਟੀ ਮੀਟਿੰਗ ਸੱਦੀ ਹੋਈ ਹੈ। ਹੋਰ ਤਾਂ ਹੋਰ ਸੂਬੇ ਦੇ ਤਿੰਨ ਦਰਿਆਵਾਂ ਸਤਲੁਜ, ਰਾਵੀ ਤੇ ਬਿਆਸ 'ਚ ਪਾਣੀ ਘੱਟਦਾ ਜਾ ਰਿਹਾ ਹੈ। ਇਸ ਗੰਭੀਰ ਮਾਮਲੇ 'ਤੇ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ–ਪਾਰਟੀ ਮੀਟਿੰਗ ਸੱਦੀ ਸੀ। ਇਸ ਮੁੱਦੇ ਨੂੰ ਲੈ ਕੇ ਜਿੱਥੇ ਸਿਆਸਤ ਹੁਣ ਭੱਖ ਗਈ ਹੈ। ਦੋਵੇਂ ਬੈਂਸ ਭਰਾਵਾਂ (ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ) ਨੇ ਅੱਜ ਪੰਜਾਬ ਰਾਜ ਭਵਨ ਸਾਹਵੇਂ ਧਰਨਾ ਦੇ ਦਿੱਤਾ ਹੈ। ਅੱਜ ਦੀ ਸਰਬ–ਪਾਰਟੀ ਮੀਟਿੰਗ ਦੌਰਾਨ ਪੰਜਾਬ 'ਚ ਪਾਣੀ ਦੇ ਸੰਕਟ ਦੇ ਮਾਮਲੇ 'ਤੇ ਸਾਰੀਆਂ ਪਾਰਟੀਆਂ ਨੇ ਪੂਰੀ ਇੱਕਜੁਟਤਾ ਵਿਖਾਈ ਤੇ ਸਰਬ-ਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ ਤੇ ਇਹ ਮਾਮਲਾ ਬੇਹੱਦ ਨਿਆਂਪੂਰਨ ਤਰੀਕੇ ਹੱਲ ਕੀਤਾ ਜਾਣਾ ਚਾਹੀਦਾ ਹੈ।

We have also decided that an All Party delegation will meet PM @NarendraModi ji to convey the State’s collective stand to ensure a just and equitable settlement of Punjab’s rights to secure the interests of our future generations. pic.twitter.com/8loZLJFpwE

— Capt.Amarinder Singh (@capt_amarinder) January 23, 2020


ਇਸ ਦੌਰਾਨ ਬੈਂਸ ਭਰਾਵਾਂ ਦਾ ਦੋਸ਼ ਹੈ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨਾਲ ਸਦਾ ਵਿਤਕਰਾ ਹੋਇਆ ਹੈ ਤੇ ਮਤਰੇਆ ਵਿਵਹਾਰ ਕੀਤਾ ਗਿਆ ਹੈ। ਇਸੇ ਮਾਮਲੇ 'ਤੇ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਅੱਜ ਅਸੀਂ ਪਾਣੀਆਂ ਦੀ ਕਿੱਲਤ ਦੇ ਮਾਮਲੇ 'ਤੇ ਨਾ ਸੰਭਲੇ, ਤਾਂ ਭਵਿੱਖ 'ਚ ਅਗਲੀਆਂ ਪੀੜ੍ਹੀਆਂ ਸਾਡੇ ਤੋਂ ਸੁਆਲ ਪੁੱਛਣਗੀਆਂ ਕਿ ਆਖ਼ਰ ਅਸੀਂ ਸਮੇਂ ਸਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਕ ਥਾਂ ਇਕੱਠੇ ਹੋ ਕੇ ਪੰਜਾਬ ਦੇ ਹਿਤਾਂ ਲਈ ਕੋਈ ਨਵੀਂ ਯੋਜਨਾ ਉਲੀਕਣ। ਸਾਡੇ ਕੋਲ ਕੋਈ ਵਾਧੂ ਪਾਣੀ ਨਹੀਂ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਕੱਲ੍ਹ ਚੰਡੀਗੜ੍ਹ 'ਚ ਹੋਈ ਸੀ। ਉਸ ਮੀਟਿੰਗ ਦੌਰਾਨ ਵੀ ਅਕਾਲੀ ਆਗੂਆਂ ਨੇ ਪੰਜਾਬ 'ਚ ਪਾਣੀਆਂ ਦੇ ਸੰਕਟ ਬਾਰੇ ਵਿਚਾਰ–ਚਰਚਾ ਕੀਤੀ। ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹਾ ਕੁਝ ਵੀ ਨਾ ਕਰਨ, ਜਿਸ ਨਾਲ ਦਰਿਆਈ ਪਾਣੀਆਂ ਦੀ ਵੰਡ ਦੇ ਰਿਪੇਰੀਅਨ ਸਿਧਾਂਤ ਦੀ ਕੋਈ ਉਲੰਘਣਾ ਹੁੰਦੀ ਹੋਵੇ ਤੇ ਪੰਜਾਬ 'ਚ ਵਗਦੇ ਦਰਿਆਈ ਪਾਣੀਆਂ ਦੇ ਹਿੱਸੇ ਉੱਤੇ ਸੂਬੇ ਦਾ ਦਾਅਵਾ ਘੱਟਦਾ ਹੋਵੇ।

ਜਾਣੋ ਕਿਉਂ ਕੈਪਟਨ ਦੀ ਅਗਵਾਈ 'ਚ ਸਰਬ–ਪਾਰਟੀ ਮੀਟਿੰਗ 'ਚ ਅੱਜ ਭੱਖ ਰਿਹੈ ਪਾਣੀ ਦਾ ਗੰਭੀਰ ਮੁੱਦਾ?

Get the latest update about Chief minister Of Punjab Captain Amarinder Singh, check out more about Worst Water Crisis, True Scoop News, All Party Meeting & News In Punjabi

Like us on Facebook or follow us on Twitter for more updates.