ਜਾਣੋ ਕਿਉਂ ਕੈਪਟਨ ਦੀ ਅਗਵਾਈ 'ਚ ਸਰਬ–ਪਾਰਟੀ ਮੀਟਿੰਗ 'ਚ ਅੱਜ ਭੱਖ ਰਿਹੈ ਪਾਣੀ ਦਾ ਗੰਭੀਰ ਮੁੱਦਾ?

5 ਪਾਣੀਆਂ ਦੀ ਧਰਤੀ ਪੰਜਾਬ ਆਉਣ ਵਾਲੇ ਸਮੇਂ 'ਚ ਰੇਗਿਸਤਾਨ ਬਣ ਸਕਦਾ ਹੈ। ਜੇਕਰ ਅੱਜ ਵੀ ਅਸੀਂ ਸਾਵਧਾਨ ਨਾ ਹੋਏ ਤਾਂ ਪੰਜਾਬ ਦੇ ਵੀ ਚੇਨਈ ਵਰਗੇ ਹਾਲਾਤ ਬਣ ਸਕਦੇ ਹਨ। ਆਉਣ ਵਾਲੇ 30 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਜਾਣਕਾਰੀ ਮੁਤਾਬਕ ਪਾਣੀ...

ਚੰਡੀਗੜ੍ਹ— 5 ਪਾਣੀਆਂ ਦੀ ਧਰਤੀ ਪੰਜਾਬ ਆਉਣ ਵਾਲੇ ਸਮੇਂ 'ਚ ਰੇਗਿਸਤਾਨ ਬਣ ਸਕਦਾ ਹੈ। ਜੇਕਰ ਅੱਜ ਵੀ ਅਸੀਂ ਸਾਵਧਾਨ ਨਾ ਹੋਏ ਤਾਂ ਪੰਜਾਬ ਦੇ ਵੀ ਚੇਨਈ ਵਰਗੇ ਹਾਲਾਤ ਬਣ ਸਕਦੇ ਹਨ। ਆਉਣ ਵਾਲੇ 30 ਸਾਲਾਂ ਤੱਕ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਜਾਣਕਾਰੀ ਮੁਤਾਬਕ ਪਾਣੀ ਦਾ ਲੈਵਲ 500-600 ਫੁੱਟ ਹੇਠਾਂ ਜਾ ਚੁੱਕਾ  ਹੈ। ਜੇਕਰ ਅੱਜ ਵੀ ਅਸੀਂ ਆਪਣੇ ਆਪ ਨੂੰ ਨਹੀਂ ਸੁਧਾਰਿਆ ਤਾਂ ਸਾਡਾ ਵੀ ਅਜਿਹਾ ਹਾਲ ਹੋ ਸਕਦਾ ਹੈ। ਇਸ ਗੰਭੀਰ ਮਾਮਲੇ ਉੱਤੇ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ–ਪਾਰਟੀ ਮੀਟਿੰਗ ਸੱਦੀ ਹੋਈ ਹੈ। ਇਸ ਮੁੱਦੇ ਨੂੰ ਲੈ ਕੇ ਜਿੱਥੇ ਸਿਆਸਤ ਹੁਣ ਭੱਖ ਗਈ ਹੈ। ਦੋਵੇਂ ਬੈਂਸ ਭਰਾਵਾਂ (ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ) ਨੇ ਅੱਜ ਪੰਜਾਬ ਰਾਜ ਭਵਨ ਸਾਹਵੇਂ ਧਰਨਾ ਦੇ ਦਿੱਤਾ ਹੈ। ਬੈਂਸ ਭਰਾਵਾਂ ਦਾ ਦੋਸ਼ ਹੈ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨਾਲ ਸਦਾ ਵਿਤਕਰਾ ਹੋਇਆ ਹੈ।

ਜਿਸ ਭਰਾ ਦੇ ਵਿਆਹ ਲਈ ਭੈਣ ਨੇ ਵਿਛਾਈਆਂ ਸਨ ਅੱਖਾਂ, ਆਈ ਅਜਿਹੀ ਖ਼ਬਰ ਜਿਸ ਨੇ ਉਡਾਏ ਹੋਸ਼

ਇਸੇ ਮਾਮਲੇ 'ਤੇ ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਅੱਜ ਅਸੀਂ ਪਾਣੀਆਂ ਦੀ ਕਿੱਲਤ ਦੇ ਮਾਮਲੇ 'ਤੇ ਨਾ ਸੰਭਲੇ, ਤਾਂ ਭਵਿੱਖ 'ਚ ਅਗਲੀਆਂ ਪੀੜ੍ਹੀਆਂ ਸਾਡੇ ਤੋਂ ਸੁਆਲ ਪੁੱਛਣਗੀਆਂ ਕਿ ਆਖ਼ਰ ਅਸੀਂ ਸਮੇਂ ਸਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਕ ਥਾਂ ਇਕੱਠੇ ਹੋ ਕੇ ਪੰਜਾਬ ਦੇ ਹਿਤਾਂ ਉੱਧਰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਕੱਲ੍ਹ ਚੰਡੀਗੜ੍ਹ 'ਚ ਹੋਈ ਸੀ। ਉਸ ਮੀਟਿੰਗ ਦੌਰਾਨ ਵੀ ਅਕਾਲੀ ਆਗੂਆਂ ਨੇ ਪੰਜਾਬ 'ਚ ਪਾਣੀਆਂ ਦੇ ਸੰਕਟ ਬਾਰੇ ਵਿਚਾਰ–ਚਰਚਾ ਕੀਤੀ। ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹਾ ਕੁਝ ਵੀ ਨਾ ਕਰਨ, ਜਿਸ ਨਾਲ ਦਰਿਆਈ ਪਾਣੀਆਂ ਦੀ ਵੰਡ ਦੇ ਰਿਪੇਰੀਅਨ ਸਿਧਾਂਤ ਦੀ ਕੋਈ ਉਲੰਘਣਾ ਹੁੰਦੀ ਹੋਵੇ ਤੇ ਪੰਜਾਬ 'ਚ ਵਗਦੇ ਦਰਿਆਈ ਪਾਣੀਆਂ ਦੇ ਹਿੱਸੇ ਉੱਤੇ ਸੂਬੇ ਦਾ ਦਾਅਵਾ ਘਟਦਾ ਹੋਵੇ।

ਜਦੋਂ ਅਸਲ ਜ਼ਿੰਦਗੀ 'ਚ ਧਰਮਿੰਦਰ ਬਣ ਇਹ ਸ਼ਖਸ ਜਾ ਚੜ੍ਹਿਆ ਟੈਂਕੀ 'ਤੇ, ਜਾਣੋ ਕੀ ਹੋਇਆ ਅੱਗੇ...

ਹੁਣ ਹਾਲ ਹੀ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਹੈ, ''ਪੰਜਾਬ 'ਚ ਪਾਣੀ ਦਾ ਪੱਧਰ ਦਿਨੋਂ-ਦਿਨ ਘੱਟ ਰਿਹਾ ਹੈ ਅਤੇ ਸਾਡੀਆਂ ਨਦੀਆਂ 'ਚ ਪਾਣੀ ਦੀ ਉਪਲੱਬਧਤਾ ਘੱਟ ਹੋ ਰਹੀ ਹੈ। ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੋਂ ਸਵਾਲ ਕਰੇਗੀ ਕਿ ਅਸੀਂ ਸਮਾਂ ਰਹਿੰਦੇ ਕਾਰਵਾਈ ਕਿਉਂ ਨਹੀਂ ਕੀਤੀ? ਮੈਨੂੰ ਉਮੀਦ ਹੈ ਕਿ ਸਾਰੇ ਸਿਆਸੀ ਦਲ ਦੇ ਪ੍ਰਤੀਨਿਧੀ ਇਕੱਠੇ ਆਉਣਗੇ ਅਤੇ ਪੰਜਾਬ ਦੇ ਹਿੱਤ 'ਚ ਇਕ ਯੋਜਨਾ ਤਿਆਰ ਕਰਨਗੇ। ਸਾਡੇ ਕੋਲ੍ਹ ਕੋਈ ਵਾਧੂ ਨਹੀਂ ਹੈ। ਪੰਜਾਬ 'ਚ ਇਸ ਵੇਲੇ ਪਾਣੀ ਦਾ ਗੰਭੀਰ ਸੰਕਟ ਚੱਲ ਰਿਹਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਨਿੱਤ ਨੀਂਵਾਂ ਹੁੰਦਾ ਜਾ ਰਿਹਾ ਹੈ। ਹੋਰ ਤਾਂ ਹੋਰ ਸੂਬੇ ਦੇ ਤਿੰਨ ਦਰਿਆਵਾਂ ਸਤਲੁਜ, ਰਾਵੀ ਤੇ ਬਿਆਸ ਵਿੱਚ ਪਾਣੀ ਘਟਦਾ ਜਾ ਰਿਹਾ ਹੈ।'' ਪਾਣੀ ਦਾ ਦਿਨੋਂ-ਦਿਨ ਘੱਟ ਹੋ ਰਿਹਾ ਪੱਧਰ ਲੋਕਾਂ ਲਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਏਸ਼ੀਆ ਦੇ 10 ਵੱਡੇ ਦਰਿਆ ਤਿੱਬਤ 'ਚੋਂ ਸ਼ੁਰੂ ਹੁੰਦੇ ਹਨ। ਇਸ ਤਿੱਬਤੀ ਪਾਣੀ ਉੱਪਰ ਦੁਨੀਆਂ ਦੀ 46% ਆਬਾਦੀ ਦਾ ਜੀਵਨ ਨਿਰਭਰ ਹੈ, ਜਿਸ 'ਚ ਪੰਜਾਬ ਵੀ ਆਉਂਦਾ ਹੈ। ਭਾਰਤ ਵਾਲੇ ਪਾਸੇ ਸਤਲੁੱਜ, ਗੰਗਾ, ਬ੍ਰਹਮਪੁੱਤਰ ਮੁੱਖ ਹਨ। ਦਰਜਨ ਦੇਸ਼ਾਂ ਦੀ ਨਿਗਾਹ ਤਿੱਬਤ ਦੇ ਗਲੇਸ਼ੀਅਰਾਂ 'ਤੇ ਟਿੱਕੀ ਹੋਈ ਹੈ, ਜਿੰਨਾਂ 'ਚ ਚੀਨ, ਨੇਪਾਲ, ਭੂਟਾਨ, ਬੰਗਲਾਦੇਸ਼, ਪਾਕਿਸਤਾਨ, ਵੀਅਤਨਾਮ, ਮਯਾਂਮਾਰ/ਬਰਮਾ, ਕੰਬੋਡੀਆ, ਥਾਈਲੈਂਡ ਆਉਂਦੇ ਹਨ। ਤਿੱਬਤ ਦੇ ਦੋ ਵੱਡੇ ਸੰਕਟ ਦੇਸ਼-ਪੰਜਾਬ ਨੂੰ ਵੀ ਪ੍ਰਭਾਵਿਤ ਕਰਨਗੇ। ਏਸ਼ੀਆ ਦੇ ਪ੍ਰਦੂਸ਼ਣ ਕਾਰਨ ਇਹ ਹਿਮਾਲਿਆਈ ਗਲੇਸ਼ੀਅਰ ਬਾਕੀਆਂ ਨਾਲ਼ੋਂ ਵੀ ਵੱਧ ਤੇਜ਼ੀ ਨਾਲ ਖਤਮ ਹੋ ਰਹੇ ਹਨ। ਸਾਰੇ ਮਾਹਰ ਸਹਿਮਤ ਹਨ ਕਿ 2050 ਤੱਕ ਹਿਮਾਲਿਆਈ ਖੇਤਰ ਦੇ ਸਾਰੇ ਛੋਟੇ ਗਲੇਸ਼ੀਅਰ ਬਿਲਕੁੱਲ ਖਤਮ ਹੋ ਜਾਣਗੇ।

ਆਖਿਰ ਕਿਉਂ ਕੈਪਟਨ ਨੇ ਕਿਹਾ ਕਿ ਪੰਜਾਬ ਬਣ ਜਾਵੇਗਾ ਮਾਰੂਥਲ

ਬਾਕੀ ਬੱਚਦੇ ਉਸ ਤੋਂ ਅਗਲੇ 30-40 ਸਾਲ 'ਚ ਖਤਮ ਹੋ ਜਾਣਗੇ ਅਤੇ ਇਸ ਨਾਲ ਹੀ ਇੱਥੋਂ ਨਿਕਲਦੇ ਦਰਿਆ ਵੀ ਸੁੱਕ ਜਾਣਗੇ। ਜਿੰਨਾਂ 'ਚ ਪੰਜਾਬ ਵਿਚਲੇ ਸਤਲੁੱਜ, ਬਿਆਸ ਆਦਿ ਵੀ ਹਨ। ਤੇਜ਼ੀ ਨਾਲ ਗਲੇਸ਼ੀਅਰ ਖੁਰਨ ਨਾਲ ਹੜ੍ਹ ਤੇ ਸੋਕੇ ਦੋਹਾਂ ਤਰ੍ਹਾਂ ਦੀਆਂ ਮੁਸੀਬਤਾਂ ਆਉਣਗੀਆਂ ਤਿੱਬਤ 'ਤੇ ਮਾਓ-ਜੇ-ਤੁੰਗ ਵੱਲੋਂ ਕੀਤੇ ਚੀਨੀ ਕਬਜ਼ੇ ਦੇ ਨਾਲ-ਨਾਲ ਚੀਨਿਆਂ ਦਾ ਦੁਨੀਆਂ ਦੇ ਸੱਭ ਤੋਂ ਵੱਡੇ ਤਾਜੇ ਪਾਣੀ ਦੇ ਭੰਡਾਰ ਉੱਤੇ ਵੀ ਕਬਜ਼ਾ ਹੈ। ਪਾਣੀ ਦੀ ਅਹਿਮੀਅਤ ਨੂੰ ਜਾਣਦਿਆਂ ਉਨਾਂ ਉਸੇ ਸਮੇਂ ਤੋਂ ਹੀ ਅਰਬਾਂ ਡਾਲਰ ਦੀ ਲਾਗਤ ਨਾਲ ਪਾਣੀ ਦੇ ਕੰਟਰੋਲ ਅਤੇ ਵਪਾਰੀਕਰਨ ਦੀਆਂ ਸਕੀਮਾਂ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਸਿੱਧੇ ਸਿੱਧੇ ਇਸ ਦਾ ਮਤਲਬ ਹੈ ਕਿ 2050 ਦੇ ਨੇੜੇ-ਤੇੜੇ ਧਰਤੀ ਦੀ 46% ਆਬਾਦੀ ਦੇ ਜੀਵਨ ਦੀ ਚਾਬੀ ਚੀਨ ਦੇ ਹੱਥ ਹੋਵੇਗੀ। ਇਸ ਦੇ ਉੱਲਟ ਪੰਜਾਬ ਦਰਿਆਵਾਂ ਵਿਚਲਾ ਪਾਣੀ ਮੁੱਕਣ ਤੋਂ ਪਹਿਲਾਂ ਹੀ ਆਪਦਾ ਧਰਤੀ ਹੇਠਲਾ ਪਾਣੀ ਖਤਮ ਕਰਨ ਜਾ ਰਿਹਾ ਹੈ। 80% ਤੋਂ ਵੱਧ ਪਾਣੀ ਖਤਮ ਹੋਣ ਦੀਆਂ ਰਿਪੋਰਟਾਂ ਆ ਚੁੱਕੀਆਂ ਹਨ।

ਬੀਤੇ 15 ਸਾਲਾਂ 'ਚ ਖਤਮ ਹੋ ਚੁੱਕੈ ਪੰਜਾਬ ਦਾ 80% ਪਾਣੀ, ਹੁਣ 20% ਦੀ ਸੰਭਾਲ ਬੇਹੱਦ ਜ਼ਰੂਰੀ

ਖੇਤੀ ਅਤੇ ਸਨਅਤ ਲਈ ਸਿਰਫ ਦਰਿਆਈ ਪਾਣੀ ਦੀ ਵਰਤੋਂ ਹੋਣੀ ਚਾਹੀਦੀ ਹੈ ਅਤੇ ਧਰਤੀ ਹੇਠਲਾ ਕੀਮਤੀ ਪਾਣੀ ਸਿਰਫ ਪੀਣ ਲਈ ਰੱਖਣਾ ਚਾਹੀਦਾ ਹੈ। ਕੁਦਰਤ ਨੇ ਪੰਜਾਬ ਨੂੰ ਧਰਤੀ ਹੇਠ ਤਾਜ਼ੇ/ਸਾਫ ਪਾਣੀ ਦਾ ਅਣਮੁੱਲਾ ਭੰਡਾਰ ਦਿੱਤਾ ਹੈ, ਜੋ ਕਿ ਆਉਣ ਵਾਲੇ ਸਮੇਂ 'ਚ ਕੇਵਲ ਪੰਜਾਬੀਆਂ ਲਈ ਜੀਵਨ ਦਾਨ ਹੀ ਨਹੀਂ ਸਗੋਂ ਵੱਡੀ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ। ਭਾਵੇ ਅਫਸੋਸ ਹੈ ਕਿ ਇਸ ਅਣਮੁੱਲੇ ਖ਼ਜ਼ਾਨੇ ਦਾ ਵੱਡਾ ਹਿੱਸਾ 80% ਸਿਰਫ ਪਿਛਲੇ 15 ਸਾਲਾਂ 'ਚ ਖਤਮ ਕੀਤਾ ਜਾ ਚੁੱਕਾ ਹੈ ਪਰ ਹਾਲੇ ਵੀ 18-20% ਬੱਚਦਾ ਹੈ। ਨਾਰਵੇ ਦਾ 'ਵੌਸ' ਨਾਂ ਦਾ ਬੋਤਲਬੰਦ ਪਾਣੀ ਪੱਛਮੀ ਮੁੱਲਕਾਂ 'ਚ ਟੂਟੀ ਦੇ ਪਾਣੀ ਨਾਲ਼ੋਂ 5000 ਗੁਣਾਂ ਮਹਿੰਗਾ ਵਿੱਕ ਰਿਹਾ ਹੈ। ਜੇਕਰ ਹਾਲੇ ਵੀ ਪਾਣੀ ਦਾ ਬਚਾਅ ਕਰ ਲਿਆ ਜਾਵੇ ਤਾਂ 22ਵੀਂ ਸਦੀ ਚੜਨ ਤੱਕ ਪਾਣੀ ਆਸਰੇ ਪੰਜਾਬ ਦੁਨੀਆ ਦਾ ਸਭ ਤੋਂ ਅਮੀਰ ਬਣ ਸਕਦਾ ਹੈ, ਜਿਸ ਤਰਾਂ ਅਮਰੀਕਾ ਅਲਾਸਕਾ ਵਿਚਲੇ ਤੇਲ ਦੇ ਖੂਹ ਲੱਭ ਕੇ ਵਰਤਣ ਦੀ ਥਾਂ ਜਿੰਦੇ ਲਾ ਰਿਹਾ ਹੈ ਅਤੇ ਤੇਲ ਅਰਬਾਂ 'ਚੋਂ ਕੱਢ ਰਿਹਾ।

 

Get the latest update about Worst Water Crisis In Punjab, check out more about True Scoop News, Chief minister Of Punjab Captain Amarinder Singh, Punjab Water & All Party Meeting

Like us on Facebook or follow us on Twitter for more updates.