ਅਗਲੇ ਦੋ ਸਾਲਾਂ ’ਚ ਦੇਸ਼ ਭਰ ’ਚੋਂ ਖਤਮ ਹੋ ਜਾਣਗੇ ਸਾਰੇ ਟੋਲ ਪਲਾਜ਼ੇ!

ਹੁਣ ਦੇਸ਼ ’ਚ ਜਲਦ ਹੀ ਨੈਸ਼ਨਲ ਹਾਈਵੇਅ ’ਤੇ ਬਿਨਾਂ ਰੋਕ-ਟੋਕ ਤੋਂ ਵਾ...

ਹੁਣ ਦੇਸ਼ ’ਚ ਜਲਦ ਹੀ ਨੈਸ਼ਨਲ ਹਾਈਵੇਅ ’ਤੇ ਬਿਨਾਂ ਰੋਕ-ਟੋਕ ਤੋਂ ਵਾਹਨ ਦੌੜ ਸਕਣਗੇ। ਦੇਸ਼ ਦੇ ਸਾਰੇ ਨੈਸ਼ਨਲ ਹਾਈਵੇਅ ਤੋਂ ਟੋਲ ਪਲਾਜ਼ਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ। 

ਐਸੋਚੈਮ ਫਾਊਂਡੇਸ਼ਨ ਵੀਕ ਪ੍ਰੋਗਰਾਮ (ASSOCHAM Foundation Week Programme) ’ਚ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ’ਚ ਵਾਹਨਾਂ ਦੀ ਬਿਨਾਂ ਰੋਕ-ਟੋਕ ਦੇ ਆਵਾਜਾਈ ਨਿਸ਼ਚਿਤ ਕਰਨ ਲਈ ਜੀਪੀਐੱਸ ਆਧਾਰਿਤ (Global Positioning System) ਤਕਨੀਕ ਟੋਲ ਸੰਗ੍ਰਹਿ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੇ ਦੋ ਸਾਲਾਂ ’ਚ ਭਾਰਤ ‘ਟੋਲ ਪਲਾਜ਼ਾ’ ਮੁਕਤ ਹੋ ਜਾਵੇਗਾ।
ਜੀਪੀਐੱਸ ਆਧਾਰਿਤ ਟੋਲ ਵਸੂਲੀ ਦੀ ਤਿਆਰੀ

ਕੇਂਦਰੀ ਮੰਤਰੀ ਗਡਕਰੀ ਨੇ ਟੋਲ ਵਸੂਲੀ ਲਈ ਜੀਪੀਐੱਸ ਆਧਾਰਿਤ ਪ੍ਰਬੰਧ ਦੀ ਤਿਆਰੀ ਦੀ ਜਾਣਕਾਰੀ ਵੀ ਦਿੱਤੀ। ਇਸ ਮਾਮਲੇ ’ਚ ਰੂਸ ਕੋਲ ਮੁਹਾਰਤ ਹਾਸਲ ਹੈ। ਇਯ ਪ੍ਰਬੰਧ ’ਚ ਦੂਰੀ ਦੇ ਹਿਸਾਬ ਨਾਲ ਟੋਲ ਦੀ ਰਾਸ਼ੀ ਕੱਟੀ ਜਾਂਦੀ ਹੈ। ਉਨ੍ਹਾਂ ਨੇ ਦੋ ਸਾਲ ’ਚ ਇਹ ਪ੍ਰਬੰਧ ਲਾਗੂ ਹੋ ਜਾਣ ਦੀ ਗੱਲ ਆਖੀ। ਕੇਂਦਰੀ ਮੰਤਰੀ ਨੇ ਅਗਲੇ ਪੰਜ ਸਾਲਾਂ ’ਚ ਟੋਲ ਕੁਲੈਕਸ਼ਨ 1.34 ਲੱਖ ਕਰੋੜ ਰੁਪਏ ਦੇ ਪੱਧਰ ’ਤੇ ਪਹੁੰਚ ਜਾਣ ਦਾ ਭਰੋਸਾ ਵੀ ਪ੍ਰਗਟਾਇਆ।

Get the latest update about toll plazas, check out more about closed, india & next two years

Like us on Facebook or follow us on Twitter for more updates.