ਮੋਹਾਲੀ ਸਮੂਹਿਕ ਜਬਰ-ਜ਼ਨਾਹ ਕੇਸ ਦੀ ਜਾਂਚ ਲਈ ਡੀ.ਜੀ.ਪੀ. ਨੇ 'ਸਿੱਟ' ਦਾ ਕੀਤਾ ਨਿਰਮਾਣ

ਮੁਹਾਲੀ ਵਿੱਚ 7 ਜਨਵਰੀ ਨੂੰ ਹੋਏ ਸਮੂਹਿਕ ਜਬਰ ਜਨਾਹ ਦੇ ਕੇਸ ਦੀ ਜਾਂਚ ਲਈ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਰੀਆਂ ਔਰਤ...

ਚੰਡੀਗੜ— ਮੁਹਾਲੀ ਵਿੱਚ 7 ਜਨਵਰੀ ਨੂੰ ਹੋਏ ਸਮੂਹਿਕ ਜਬਰ ਜਨਾਹ ਦੇ ਕੇਸ ਦੀ ਜਾਂਚ ਲਈ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਰੀਆਂ ਔਰਤ ਮੈਂਬਰਾਂ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾ ਦਿੱਤੀ ਹੈ। ਇਹ ਮਾਮਲਾ 7 ਜਨਵਰੀ 2020 ਦੀ ਸ਼ਾਮ ਦਾ ਹੈ ਜਿੱਥੇ ਦੋ ਨੌਜਵਾਨਾਂ ਵੱਲੋਂ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਹੋਇਆ ਸੀ। ਪੁਲਿਸ ਦੇ ਬੁਲਾਰੇ ਅਨੁਸਾਰ ਸਿੱਟ ਏ.ਐਸ.ਪੀ. ਮੁਹਾਲੀ ਸਿਟੀ-1 ਅਸ਼ਵਨੀ ਗੋਤਿਆਲ ਦੀ ਅਗਵਾਈ ਹੇਠ ਬਣਾਈ ਗਈ ਹੈ ਜਿਸ ਵਿੱਚ ਸਬ ਇੰਸਪੈਕਟਰ ਮੀਨੂ ਹੁੱਡਾ ਤੇ ਲੇਡੀ ਕਾਂਸਟੇਬਲ ਅਮਨਜੀਤ ਕੌਰ ਇਸ ਦੇ ਮੈਂਬਰ ਹਨ। ਏ.ਡੀ.ਜੀ.ਪੀ. ਔਰਤਾਂ ਤੇ ਬਾਲ ਮਾਮਲੇ ਗੁਰਪ੍ਰੀਤ ਦਿਓ ਨੂੰ ਇਸ ਜਾਂਚ ਦੀ ਨਿੱਜੀ ਤੌਰ 'ਤੇ ਨਿਗਰਾਨੀ ਰੱਖਣ ਲਈ ਕਿਹਾ ਹੈ।

'ਸੁੱਖਾ ਕਾਹਲਵਾਂ' 'ਤੇ ਆਧਾਰਿਤ ਫਿਲਮ ਦੇਖਣ ਵਾਲੇ ਦਰਸ਼ਕਾਂ ਲਈ ਬੁਰੀ ਖ਼ਬਰ, ਕੈਪਟਨ ਨੇ ਕੀਤਾ ਵੱਡਾ ਐਲਾਨ

ਏ.ਡੀ.ਜੀ.ਪੀ. ਦਿਓ ਵੱਲੋਂ ਅਪਰਾਧ ਦੀ ਜਾਂਚ ਅਤੇ ਪੀੜਤਾ ਨੂੰ ਮਿਲਣ ਲਈ ਅੱਜ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਸਿੱਟ ਦੇ ਮੈਂਬਰਾਂ ਨਾਲ ਇਸ ਕੇਸ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਦਿਓ ਨੇ ਦੱਸਿਆ ਕਿ ਪੀੜਤਾ ਨੇ ਵੱਡਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਜਲਦੀ ਹੀ ਪਛਾਣ ਕਰ ਕੇ ਉਨ•ਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਐਫ.ਆਈ.ਆਰ. ਨੰਬਰ 20 ਅਨੁਸਾਰ ਕੇਸ 8 ਜਨਵਰੀ 2020 ਨੂੰ ਐਸ.ਏ.ਐਸ. ਨਗਰ ਦੇ ਮਟੌਰ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 376 ਤਹਿਤ ਦਰਜ ਕਰ ਲਿਆ ਸੀ। ਪੀੜਤਾ ਪਿਛਲੇ ਇਕ ਸਾਲ ਤੋਂ ਸਥਾਨਕ ਕੰਪਨੀ ਲਈ ਹੋਮ ਕੇਅਰ ਅਟੈਂਡਟ ਵਜੋਂ ਕੰਮ ਕਰ ਰਹੀ ਸੀ ਜਿਸ ਨੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਾਨਾਂ ਉਤੇ ਨਰਸਿੰਗ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਹੈ।

ਤਰਨਤਾਰਨ 'ਚ ਨਗਰ ਕੀਰਤਨ ਦੌਰਾਨ ਹੋਇਆ ਵੱਡਾ ਬਲਾਸਟ, 2 ਦੀ ਮੌਤ, 11 ਜ਼ਖਮੀ

ਉਹ 7 ਜਨਵਰੀ ਦੇ ਸ਼ਾਮ 8 ਵਜੇ ਤੋਂ 8 ਜਨਵਰੀ ਨੂੰ ਸਵੇਰ ਦੇ 8 ਵਜੇ ਤੱਕ ਚੰਡੀਗੜ• ਵਿੱਚ ਇਕ ਮਰੀਜ਼ ਦੇ ਘਰ ਨਾਈਟ ਕਾਲ ਉਤੇ ਸੀ। 7 ਜਨਵਰੀ ਦੀ ਸ਼ਾਮ 7 ਵਜੇ ਦੇ ਕਰੀਬ ਉਸ ਨੇ ਮੁਹਾਲੀ ਸਥਿਤ ਆਪਣੀ ਰਿਹਾਇਸ਼ ਤੋਂ ਚੰਡੀਗੜ• ਲਈ ਆਟੋ ਲਿਆ। ਆਟੋ ਡਰਾਈਵਰ ਤੇ ਉਸ ਦਾ ਇਕ ਸਾਥੀ ਉਸ ਨੂੰ ਵਾਈ.ਪੀ.ਐਸ. ਚੌਕ ਮੁਹਾਲੀ ਨੇੜੇ ਇਕ ਸੁੰਨਸਾਨ ਥਾਂ ਉਤੇ ਲੈ ਗਿਆ ਜਿੱਥੇ ਉਸ ਨਾਲ ਇਹ ਜ਼ੁਰਮ ਹੋਇਆ।

Get the latest update about SIT, check out more about True Scoop News, All Women Special Investigation Team, DGP Punjab & GangRape Case

Like us on Facebook or follow us on Twitter for more updates.