ਇਲਾਹਾਬਾਦ ਹਾਈ ਕੋਰਟ ਦਾ ਫੈਸਲਾ: ਕਿਹਾ, ਮਸਜਿਦਾਂ ਵਿੱਚ ਲਾਊਡਸਪੀਕਰ ਦੀ ਵਰਤੋਂ ਕਰਨਾ ਸੰਵਿਧਾਨਕ ਅਧਿਕਾਰ ਨਹੀਂ

ਇਲਾਹਾਬਾਦ ਹਾਈ ਕੋਰਟ ਨੇ ਮਸਜਿਦਾਂ 'ਚ ਲਾਉਡ ਸਪੀਕਰ ਲਗਾਉਣ ਤੇ ਇਕ ਵੱਡਾ ਫੈਸਲਾ ਸੁਣਿਆ ਹੈ। ਹਾਈ ਕੋਰਟ 'ਚ ਦਰਜ਼ ਕੀਤੀ ਗਈ ਪਟੀਸ਼ਨ ਜਿਸ 'ਚ ਕਿਹਾ ਗਿਆ ਸੀ ਕਿ ਮਸਜਿਦਾਂ 'ਚ ਲਾਊਡ ਸਪੀਕਰ ਲਗਾਉਣ ਨਾਲ ਮੌਲਿਕ ਅਧਿਕਾਰਾਂ ਅਤੇ ਵਿਧਾਨਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ, ਇਲਾਹਾਬਾਦ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮਸਜਿਦਾਂ...

ਇਲਾਹਾਬਾਦ ਹਾਈ ਕੋਰਟ ਨੇ ਮਸਜਿਦਾਂ 'ਚ ਲਾਉਡ ਸਪੀਕਰ ਲਗਾਉਣ ਤੇ ਇਕ ਵੱਡਾ ਫੈਸਲਾ ਸੁਣਿਆ ਹੈ। ਹਾਈ ਕੋਰਟ 'ਚ ਦਰਜ਼ ਕੀਤੀ ਗਈ ਪਟੀਸ਼ਨ ਜਿਸ 'ਚ ਕਿਹਾ ਗਿਆ ਸੀ ਕਿ ਮਸਜਿਦਾਂ 'ਚ ਲਾਊਡ ਸਪੀਕਰ ਲਗਾਉਣ ਨਾਲ ਮੌਲਿਕ ਅਧਿਕਾਰਾਂ ਅਤੇ ਵਿਧਾਨਕ ਅਧਿਕਾਰਾਂ ਦਾ ਉਲੰਘਣ ਹੁੰਦਾ ਹੈ, ਇਲਾਹਾਬਾਦ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮਸਜਿਦਾਂ 'ਚ ਲਾਊਡਸਪੀਕਰ ਲਗਾਉਣਾ ਮੌਲਿਕ ਅਧਿਕਾਰ ਨਹੀਂ ਹੈ। ਜਸਟਿਸ ਵਿਵੇਕ ਕੁਮਾਰ ਬਿਰਲਾ ਅਤੇ ਜਸਟਿਸ ਵਿਕਾਸ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ ਇਹ ਆਦੇਸ਼ ਦਿੰਦੇ ਹੋਏ ਕਿਹਾ, "ਕਾਨੂੰਨ ਕਹਿੰਦਾ ਹੈ ਕਿ ਮਸਜਿਦਾਂ ਵਿੱਚ ਲਾਊਡਸਪੀਕਰ ਦੀ ਵਰਤੋਂ ਕਰਨਾ ਸੰਵਿਧਾਨਕ ਅਧਿਕਾਰ ਨਹੀਂ ਹੈ।"

ਜਿਕਰਯੋਗ ਹੈ ਕਿ ਇਰਫਾਨ ਨਾਂ ਦੇ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਵਿੱਚ ਬਿਸੌਲੀ ਦੇ ਉਪ ਮੰਡਲ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਬਦਾਊਨ ਜ਼ਿਲ੍ਹੇ ਦੇ ਐਸਡੀਐਮ ਨੇ ਪਹਿਲਾਂ 3 ਦਸੰਬਰ, 2021 ਨੂੰ ਪਿੰਡ ਧੌਰਨਪੁਰ ਦੀ ਨੂਰੀ ਮਸਜਿਦ ਵਿੱਚ ਅਜ਼ਾਨ ਲਈ ਲਾਊਡ ਸਪੀਕਰ ਲਗਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਟੀਸ਼ਨਰ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਐਸਡੀਐਮ ਦਾ ਹੁਕਮ “ਗੈਰ-ਕਾਨੂੰਨੀ” ਸੀ ਅਤੇ ਇਹ “ਮੌਲਿਕ ਅਧਿਕਾਰਾਂ ਅਤੇ ਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ”।

ਇਸ ਸਬੰਧੀ ਬਦਾਉਂ ਦੀ ਬਿਸੌਲੀ ਤਹਿਸੀਲ ਦੇ ਪਿੰਡ ਬਹਾਵਨਪੁਰ ਦੀ ਨੂਰੀ ਮਸਜਿਦ ਦੇ ਮੁਤਵੱਲੀ ਇਰਫਾਨ ਦੀ ਤਰਫੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮੌਲਿਕ ਅਧਿਕਾਰ ਤਹਿਤ ਲਾਊਡਸਪੀਕਰ ਵਜਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨ ਵਿੱਚ ਐਸਡੀਐਮ ਸਮੇਤ ਤਿੰਨ ਲੋਕਾਂ ਨੂੰ ਧਿਰ ਬਣਾਇਆ ਗਿਆ ਸੀ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਜ਼ਾਨ ਲਈ ਮਸਜਿਦ 'ਚ ਲਾਊਡਸਪੀਕਰ ਦੀ ਵਰਤੋਂ ਮੌਲਿਕ ਅਧਿਕਾਰ 'ਚ ਨਹੀਂ ਆਉਂਦੀ। ਅਦਾਲਤ ਨੇ ਦੇਖਿਆ ਕਿ ਲਾਊਡਸਪੀਕਰ ਦੀ ਇਜਾਜ਼ਤ ਦੇਣ ਲਈ ਕੋਈ ਹੋਰ ਠੋਸ ਆਧਾਰ ਨਹੀਂ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਪਟੀਸ਼ਨ 'ਚ ਕੀਤੀ ਗਈ ਮੰਗ ਨੂੰ ਗਲਤ ਕਰਾਰ ਦਿੰਦਿਆਂ ਅਰਜ਼ੀ ਨੂੰ ਖਾਰਜ ਕਰ ਦਿੱਤਾ। 

ਦੱਸ ਦੇਈਏ ਕਿ ਹਾਲ ਹੀ 'ਚ ਮਹਾਰਾਸ਼ਟਰ ਨਵ-ਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਧਾਰਮਿਕ ਸਥਾਨਾਂ ਤੋਂ ਲਾਊਡਸਪੀਕਰ ਹਟਾਉਣ ਦੀ ਮੰਗ ਕੀਤੀ ਸੀ ਕਿ ਪੂਰੇ ਦੇਸ਼ 'ਚ ਹੰਗਾਮਾ ਹੋ ਗਿਆ ਸੀ। ਮਾਮਲਾ ਤੂਲ ਫੜ ਗਿਆ ਅਤੇ ਕਈ ਰਾਜਾਂ ਵਿੱਚ ਫੈਲ ਗਿਆ। ਰਾਜ ਠਾਕਰੇ ਨੇ ਧਮਕੀ ਦਿੱਤੀ ਸੀ ਕਿ ਜਦੋਂ ਤੱਕ ਲਾਊਡਸਪੀਕਰਾਂ ਰਾਹੀਂ ਅਜ਼ਾਨ ਦਿੱਤੀ ਜਾਵੇਗੀ, ਹਨੂੰਮਾਨ ਚਾਲੀਸਾ ਚਲਾਈ ਜਾਵੇਗੀ।

Get the latest update about laudspeakers mosques is not a constitutional right, check out more about ALLAHABAD HIGH COURT, JUSTICE VIVEK KUMAR BIRLA, NATIONAL NEWS & JUSTICE VIKAS

Like us on Facebook or follow us on Twitter for more updates.