ਸ਼ਰਮਸਾਰ! 70 ਸਾਲਾ ਵਿਅਕਤੀ 'ਤੇ ਲੱਗੇ 100 ਸਾਲਾ ਬਜ਼ੁਰਗ ਔਰਤ ਨਾਲ ਛੇੜਛਾੜ ਦੇ ਦੋਸ਼

ਪੰਜਾਬ ਦੇ ਲੁਧਿਆਨਾ ਜ਼ਿਲੇ ਵਿਚ 100 ਸਾਲ ਦੀ ਬਜ਼ੁਰਗ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ...

ਪੰਜਾਬ ਦੇ ਲੁਧਿਆਨਾ ਜ਼ਿਲੇ ਵਿਚ 100 ਸਾਲ ਦੀ ਬਜ਼ੁਰਗ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਮਹਿਲਾ ਦੇ 70 ਸਾਲ ਦੇ ਨਣਦੋਈਏ ਉੱਤੇ ਲੱਗੇ ਹਨ, ਜਿਸ ਨੂੰ ਮਹਿਲਾ ਦੇ ਪਰਿਵਾਰ ਵਾਲਿਆਂ ਨੇ ਮੂੰਹ ਕਾਲਾ ਕਰ ਕੇ ਜੁੱਤੀਆਂ-ਚੱਪਲਾਂ ਦਾ ਹਾਰ ਪਾ ਕੇ ਦਿਨ-ਦਿਹਾੜੇ ਗਲੀਆਂ ਵਿਚ ਘੁੰਮਾਇਆ। 

ਓਥੇ ਹੀ ਦੂਜੇ ਪਾਸੇ ਪੁਲਸ ਨੇ ਪੀੜਤ ਦੇ ਬੇਟੇ ਦੀ ਸ਼ਿਕਾਇਤ ਉੱਤੇ ਛੇੜਛਾੜ ਦਾ ਦੋਸ਼ ਲਾਉਣ ਵਾਲੀ ਮਹਿਲਾ ਤੇ ਉਸ ਦੇ ਪਰਿਵਾਰ ਮਾਮਲਾ ਦਰਜ ਕਰ ਲਿਆ ਹੈ। ਘਟਨਾ 4 ਦਿਨ ਪਹਿਲਾਂ ਹੈਬੋਵਾਲ ਥਾਣਾ ਦੇ ਅਧੀਨ ਪੈਂਦੇ ਗੋਪਾਲ ਨਗਰ ਇਲਾਕੇ ਦੀ ਹੈ ਪਰ ਖੁਲਾਸਾ ਸੋਮਵਾਰ ਸਵੇਰੇ ਹੋਇਆ।

ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਗੁਆਂਢੀ ਦੇ ਘਰ ਆਯੋਜਿਤ ਇਕ ਫੰਕਸ਼ਨ ਤੋਂ ਪਰਤ ਰਿਹਾ ਸੀ। ਉਸ ਦੇ ਘਰ ਦੇ ਕੋਲ ਹੀ ਉਸ ਦੇ ਸਾਲੇ ਦਾ ਘਰ ਹੈ। ਸਾਲੇ ਦਾ ਦੇਹਾਂਤ ਹੋ ਗਿਆ ਹੈ ਪਰ ਉਸ ਦੀ ਪਤਨੀ ਜ਼ਿੰਦਾ ਹੈ। ਪੀੜਤਾ ਘਰ ਵਿਚ ਆਰਾਮ ਕਰ ਰਹੇ ਸੀ। ਦੋਸ਼ੀ ਸ਼ਰਾਬ ਦੇ ਨਸ਼ੇ ਵਿਚ ਉਸ ਦੇ ਉੱਪਰ ਡਿੱਗ ਗਿਆ। ਇਹ ਦੇਖ ਦੇ ਬਜ਼ੁਰਗ ਦੀ ਭਤੀਜੀ ਨੇ ਛੇੜਛਾੜ ਕਰਨ ਦਾ ਦੋਸ਼ ਲਾਉਂਦੇ ਹੋਏ ਰੌਲਾ ਪਾ ਦਿੱਤਾ। ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਵਿਚ ਦੱਸਿਆ। ਮਾਮਲਾ ਜਾਣਕੇ ਸਾਰੇ ਗੁੱਸੇ ਵਿਚ ਆ ਗਏ ਤੇ ਦੋਸ਼ੀ ਨੂੰ ਘਸੀਟਦੇ ਹੋਏ ਘਰ ਤੋਂ ਬਾਹਰ ਲੈ ਆਏ। ਸਾਰਿਆਂ ਨੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ।

ਇਸ ਘਟਨਾ ਦਾ ਪਿੰਡ ਵਾਲਿਆਂ ਨੇ ਵੀਡੀਓ ਵੀ ਬਣਾ ਲਿਆ। ਦੋਸ਼ ਹੈ ਕਿ ਲੋਕਾਂ ਨੇ ਬਜ਼ੁਰਗ ਨੂੰ ਧਮਕਾਇਆ ਕਿ ਜੇਕਰ ਉਸ ਨੇ ਪੁਲਸ ਨੂੰ ਇਸ ਘਟਨਾ ਦੇ ਬਾਰੇ ਵਿਚ ਦੱਸਿਆ ਤਾਂ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਪਰ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ, ਜਿਸ ਨੂੰ ਦੇਖ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ।

ਥਾਣਾ ਇੰਚਾਰਜ ਸਬ ਇੰਸਪੈਕਟਰ ਨੀਰਜ ਚੌਧਰੀ ਨੇ ਘਟਨਾ ਦੇ ਬਾਰੇ ਵਿਚ ਦੱਸਿਆ ਕਿ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਵੇਂ ਪੱਖ ਆਪਸ ਵਿਚ ਰਿਸ਼ਤੇਦਾਰ ਹਨ ਤੇ ਇਕੋ ਇਲਾਕੇ ਵਿਚ ਰਹਿੰਦੇ ਹਨ। ਦੋਵਾਂ ਨੇ ਹੀ ਇਕ ਦੂਜੇ ਉੱਤੇ ਦੋਸ਼ ਲਾਏ ਹਨ। ਇਸ ਪਾਸੇ ਮਾਮਲਾ ਛੇੜਛਾੜ ਦਾ ਹੈ ਤੇ ਦੂਜੇ ਪਾਸੇ ਕੁੱਟਮਾਰ ਦਾ।

Get the latest update about 100 year old woman, check out more about ludhiana, punjab, Truescoop & Truescoop News

Like us on Facebook or follow us on Twitter for more updates.