ਨਿੱਕੀ ਨੇ ਸਿਧਾਰਥ 'ਤੇ ਪਾਏ ਡੋਰੇ ਤਾਂ ਭੜਕਿਆ ਇਹ ਐਕਟਰ, ਕਿਹਾ— ਪੂਰੀ ਦੁਨੀਆ ਜਾਣਦੀ ਹੈ ਕਿ ਸ਼ਹਿਨਾਜ਼....

ਰਿਐਲਿਟੀ ਸ਼ੋਅ 'ਬਿੱਗ ਬੌਸ 14' ਨੂੰ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਹਰ ਸੀਜ਼ਨ ਵਾਂਗ ਜਿੱਥੇ ਕੁਝ ਮੁਕਾਬਲੇਬਾਜ਼ ਵਿਚਕਾਰ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਕੰਮ ਨੂੰ ਲੈ ਕੇ ਘਰ...

ਮੁੰਬਈ— ਰਿਐਲਿਟੀ ਸ਼ੋਅ 'ਬਿੱਗ ਬੌਸ 14' ਨੂੰ ਸ਼ੁਰੂ ਹੋਏ 5 ਦਿਨ ਹੋ ਗਏ ਹਨ। ਹਰ ਸੀਜ਼ਨ ਵਾਂਗ ਜਿੱਥੇ ਕੁਝ ਮੁਕਾਬਲੇਬਾਜ਼ ਵਿਚਕਾਰ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਕੰਮ ਨੂੰ ਲੈ ਕੇ ਘਰ 'ਚ ਆਏ ਦਿਨ ਮੈਂਬਰਾਂ ਵਿਚਕਾਰ ਬਹਿਸ ਵੀ ਜਾਰੀ ਹੈ। ਸ਼ੋਅ 'ਚ ਸੀਨੀਅਰਸ ਦੇ ਤੌਰ 'ਤੇ ਨਜ਼ਰ ਆ ਰਹੇ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁੱਕਲਾ ਇਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣੇ ਹੋਏ ਹਨ। 'ਬਿੱਗ ਬੌਸ 13' 'ਚ ਹੀ ਨਹੀਂ ਬਲਕਿ ਉਨ੍ਹਾਂ ਨੂੰ ਦਰਸ਼ਨ ਇਸ ਸੀਜ਼ਨ 'ਚ ਵੀ ਕਾਫੀ ਪਸੰਦ ਕਰ ਰਹੇ ਹਨ। ਇਸ ਸੀਜ਼ਨ ਦੇ ਸੈਂਟਰ ਆਫ ਅਟ੍ਰੈਕਸ਼ਨ ਸਿਧਾਰਥ ਸ਼ੁੱਕਲਾ ਬਣੇ ਹੋਏ ਹਨ। ਬੀਤੇ ਐਪੀਸੋਡਸ 'ਚ ਸ਼ੋਅ ਦੀ ਮੁਕਾਬਲੇਬਾਜ਼ ਨਿੱਕੀ ਤੰਬੋਲੀ ਨੂੰ ਸਿਧਾਰਥ ਸ਼ੁੱਕਲਾ ਨਾਲ ਕਈ ਵਾਰ ਫਲਰਟ ਕਰਦੇ ਦੇਖਿਆ ਗਿਆ।

ਸ਼ਹਿਨਾਜ਼ ਨੂੰ ਭੁੱਲ ਇਸ ਹਸੀਨਾ ਦੇ ਬੇਹੱਦ ਕਰੀਬ ਆਏ ਸਿਧਾਰਥ ਸ਼ੁੱਕਲਾ, ਦੇਖੋ Hot Video

ਨਿੱਕੀ ਨੇ ਸਿਧਾਰਥ ਨੂੰ ਮੈਰਿਜ ਮਟੀਰੀਅਲ ਤੱਕ ਕਹਿ ਦਿੱਤਾ ਸੀ। ਇੰਨਾ ਹੀ ਨਹੀਂ ਇਕ ਟਾਸਕ ਦੌਰਾਨ ਤਾਂ ਨਿੱਕੀ, ਸਿਧਾਰਥ ਨਾਲ ਕੁਝ ਜ਼ਿਆਦਾ ਹੀ ਕੋਜ਼ੀ ਹੋ ਗਈ। ਸ਼ੋਅ 'ਚ ਨਿੱਕੀ ਦਾ ਸਿਧਾਰਥ ਨਾਲ ਇਹ ਫਲਰਟ ਸੈਸ਼ਨ ਲੋਕਾਂ ਨੂੰ ਬਿਲਕੁੱਲ੍ਹ ਪਸੰਦ ਨਹੀਂ ਆ ਰਿਹਾ ਹੈ। ਆਮ ਲੋਕਾਂ ਤੋਂ ਇਲਾਵਾ ਕਈ ਸਟਾਰਸ ਵੀ ਨਿੱਕੀ ਦੇ ਇਸ ਤਰੀਕੇ ਨੂੰ ਪਸੰਦ ਕਰ ਰਹੇ ਹਨ। ਟੀਵੀ ਦੇ ਮਸ਼ਹੂਰ ਐਕਟਰ ਐਲੀ ਗੋਨੀ ਨੇ ਸਿਧਾਰਥ ਸ਼ੁੱਕਲਾ ਦੇ ਕਲੋਜ਼ ਆਉਣ 'ਤੇ ਨਿੱਕੀ ਤੰਬੋਲੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਐਲੀ ਗੋਨੀ ਨੇ ਟਵੀਟ ਕਰਦੇ ਹੋਏ ਲਿਖਿਆ, ''ਇਹ ਲੜਕੀ ਤੰਬੋਲੀ ਮੈਨੂੰ ਨਹੀਂ ਪਤਾ ਕਿ ਉਹ ਇਹ ਸਭ ਕਰਨ ਤੋਂ ਬਾਅਦ ਕੀ ਸਿੱਧ ਕਰਨਾ ਚਾਹੁੰਦੀ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਸ਼ਹਿਨਾਜ਼ ਗਿੱਲ ਸਿਧਾਰਥ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਮੈਨੂੰ ਯਕੀ ਹੈ ਕਿ ਉਹ ਵੀ ਉਸ ਨੂੰ ਪਿਆਰ ਕਰਦੇ ਹਨ ਪਰ ਇਕ ਐਕਟਰ ਦੇ ਰੂਪ 'ਚ ਮੈਂ ਸਮਝ ਸਕਦਾ ਹਾਂ ਕਿ ਉਹ ਇਕ ਗੇਮ ਪਲੇਅ ਕਰ ਰਹੇ ਹਨ। ਇਸ Âਲਈ ਉਹ ਉੱਥੇ ਹੈ। ਕੋਈ ਸੈਲਫ-ਰੈਸਪੈਕਟ ਨਾਂ ਦੀ ਚੀਜ਼ ਹੁੰਦੀ ਹੈ ਭੈਣ।'' ਦੂਜੀ ਵੀਡੀਓ 'ਚ ਜੈਸਮੀਨ, ਸਿਧਾਰਥ ਨਾਲ ਸ਼ਹਿਨਾਜ਼ ਬਾਰੇ ਗੱਲ ਕਰ ਰਹੀ ਹੈ।

Get the latest update about Viral Video, check out more about Nikki Tamboli, BB14, News In Punjabi & TV News

Like us on Facebook or follow us on Twitter for more updates.