ਹੁਸ਼ਿਆਰਪੁਰ— ਬੀਤੇ ਦਿਨ ਸਿਆਚਿਨ ਗਲੇਸ਼ੀਅਰ 'ਚ ਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ 'ਚ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾਂ ਦੇ ਨਾਮ ਜਾਰੀ ਕੀਤੇ ਹਨ। ਇਸ ਵਿੱਚ ਮੁਕੇਰੀਆਂ ਪਿੰਡ ਸੈਦਾਂ ਦੀ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦਾ ਪਿੰਡ ਫਤਹਿਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਸੰਗਰੂਰ ਦੇ ਮਲੇਰਕੋਟਲਾ ਦਾ ਗੋਵਾਰਾ ਪਿੰਡ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦੇ ਸਿਪਾਹੀ ਮਨੀਸ਼ ਕੁਮਾਰ ਹਨ।
ਬਰਫੀਲੇ ਤੂਫਾਨ 'ਚ ਫਸਣ ਕਾਰਨ ਪੰਜਾਬ ਦੇ 3 ਜਵਾਨਾਂ ਸਮੇਤ 4 ਹੋਏ ਸ਼ਹੀਦ, ਅੱਜ ਪਹੁੰਚੀਆਂ ਮ੍ਰਿਤਕਾਂ ਦੇਹਾਂ
ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ 'ਚ ਬਰਫੀਲੇ ਤੂਫਾਨ ਵਿੱਚ ਸੈਨਾ ਦੀ ਪੈਟਰੌਲਿੰਗ ਪਾਰਟੀ 8 ਜਵਾਨ ਅਤੇ 2 ਪੋਰਟਰ ਲਾਪਤਾ ਹੋ ਗਏ ਸਨ। ਸਾਰਿਆਂ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਨੂੰ ਜੱਦੀ ਪਿੰਚ ਪਹੁੰਚਣ ਦੀ ਉਮੀਦ ਹੈ। ਲਾਪਤਾ ਨੌਜਵਾਨਾਂ ਦੀ ਖੋਜ ਜਾਰੀ ਹੈ।
Elly Mangat ਨੂੰ ਆਪਣੇ ਦੋਸਤ ਦਾ ਜਨਮਦਿਨ ਮਨਾਉਣਾ ਪਿਆ ਮਹਿੰਗਾ, ਮੁੜ ਖਾ ਸਕਦੇ ਹਨ ਜੇਲ੍ਹ ਦੀ ਹਵਾ
ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਉਂਦਿਆਂ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ, ''ਸਿਆਚਿਨ 'ਚ ਭਾਰੀ ਬਰਫ਼ਬਾਰੀ ਕਾਰਨ ਸਾਡੇ ਚਾਰ ਜਵਾਨਾਂ ਅਤੇ ਦੋ ਨਾਗਰਿਕਾਂ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਇਸ ਦੁੱਖ ਦੀ ਘੜੀ 'ਚ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਾਂ ਤੇ ਜ਼ਖਮੀਆਂ ਲਈ ਅਰਦਾਸ ਕਰਦਾ ਹਾਂ ਕਿ ਉਹ ਜਲਦ ਸਿਹਤਮੰਦ ਹੋ ਕੇ ਆਪਣੇ ਪਰਿਵਾਰ ਕੋਲ ਵਾਪਸ ਪਰਤਣ।''
Get the latest update about Amarinder Singh, check out more about Indian Army Personnel, Veerpal Singh, Air Force Aircraft & Amarinder Singh Facebook Account
Like us on Facebook or follow us on Twitter for more updates.